
ਡਾਕਟਰ ਨੂੰ ਲੋਕ ਰੱਬ ਦਾ ਹੀ ਰੂਪ ਮੰਨਦੇ ਹਨ ਕਿਉਂ ਕਿ ਇੱਕ ਡਾਕਟਰ ਆਪਣੀ ਕਿਰਦਾਰ ਅਤੇ ਫਰਜ਼ ਦੀ ਬਦੌਲਤ ਮਰੀਜ਼ ਨੂੰ ਨਵਾਂ ਜੀਵਨਦਾਨ ਦੇ ਸਕਦਾ ਹੈ। ਪਰ ਜੇਕਰ ਕੋਈ...
ਨੂੰਹ : ਡਾਕਟਰ ਨੂੰ ਲੋਕ ਰੱਬ ਦਾ ਹੀ ਰੂਪ ਮੰਨਦੇ ਹਨ ਕਿਉਂ ਕਿ ਇੱਕ ਡਾਕਟਰ ਆਪਣੀ ਕਿਰਦਾਰ ਅਤੇ ਫਰਜ਼ ਦੀ ਬਦੌਲਤ ਮਰੀਜ਼ ਨੂੰ ਨਵਾਂ ਜੀਵਨਦਾਨ ਦੇ ਸਕਦਾ ਹੈ। ਪਰ ਜੇਕਰ ਕੋਈ ਡਾਕਟਰ ਐਮਰਜੈਂਸੀ ਵਿਚ ਸ਼ਰਾਬ ਦੇ ਨਸ਼ੇ 'ਚ ਟੱਲੀ ਹੋਇਆ ਬੈਠਾ ਹੋਵੇ ਤਾਂ ਮਰੀਜ਼ਾਂ ਦਾ ਕੀ ਹਾਲ ਹੁੰਦਾ ਹੈ ਤੁਸੀਂ ਇਸ ਵੀਡੀਓ ਵਿਚ ਦੇਖੋ, ਇਹ ਤਸਵੀਰਾਂ ਹਰਿਆਣਾ ਦੇ ਨੂੰਹ ਦੀਆਂ ਹਨ ਜਿਥੇ ਸਵੇਰੇ ਚਾਰ ਵਜੇ ਐਮਰਜੈਂਸੀ ਵਿਭਾਗ ਵਿੱਚ ਡਾਕਟਰ ਸ਼ਰਾਬ ਨਾਲ ਟੱਲੀ ਮਿਲਿਆ। ਇਨ੍ਹਾਂ ਤਸਵੀਰਾਂ ਵਿਚ ਤੁਸੀਂ ਸਾਫ ਦੇਖ ਸਕਦੇ ਹੋਏ ਕਿ ਕਿਸ ਤਰ੍ਹਾਂ ਦੇ ਡਾਕਟਰ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੈ ਅਤੇ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ।
ਦਰਅਸਲ ਇਹ ਮਰੀਜ਼ ਆਪਣੇ ਇਲਾਜ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਜਿਸ ਡਾਕਟਰ ਨੇ ਇਲਾਜ ਕਰਨਾ ਸੀ ਉਹ ਐਮਰਜੈਂਸੀ ਦੇ ਅੰਦਰ ਨਸ਼ੇ ਚ ਟੱਲੀ ਹੋ ਕੇ ਬੈਠਾ ਸੀ। ਇਹ ਸਭ ਦੇਖ ਇਕ ਮਰੀਜ਼ ਨੇ ਡਾਕਟਰ ਦੀ ਵੀਡੀਓ ਬਣਾ ਲਈ ਅਤੇ ਉਸਨੂੰ ਸੋਸ਼ਲ ਮੀਡਿਆ 'ਤੇ ਪੋਸਟ ਕਰ ਦਿੱਤਾ।