
ਸੋਸ਼ਲ ਮੀਡਿਆ ਰਾਹੀਂ ਕਿਸੇ ਨੂੰ ਕੰਮੈਂਟ ਕਰਨਾ ਕਿੰਨਾ ਕੁ ਖਤਰਨਾਕ ਸਾਬਿਤ ਹੋ ਸਕਦਾ ਹੈ ਤੁਸੀਂ ਇਨ੍ਹਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ। ਇਹ ਤਸਵੀਰਾਂ ਪੱਛਮ....
ਪੱਛਮੀ ਬੰਗਾਲ : ਸੋਸ਼ਲ ਮੀਡਿਆ ਰਾਹੀਂ ਕਿਸੇ ਨੂੰ ਕੰਮੈਂਟ ਕਰਨਾ ਕਿੰਨਾ ਕੁ ਖਤਰਨਾਕ ਸਾਬਿਤ ਹੋ ਸਕਦਾ ਹੈ ਤੁਸੀਂ ਇਨ੍ਹਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ। ਇਹ ਤਸਵੀਰਾਂ ਪੱਛਮ ਬੰਗਾਲ ਦੇ ਅਲੀਪੁਰ ਦਵਾਰ ਦੀਆਂ ਹਨ ਜਿਥੇ ਡੀਐੱਮ ਕਲੇਕਟਰ ਵੱਲੋਂ ਇਕ ਸ਼ਖਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਦਰਅਸਲ ਇਨ੍ਹਾਂ ਤਸਵੀਰਾਂ ਵਿਚ ਕੁੱਟਮਾਰ ਦਾ ਸ਼ਿਕਾਰ ਹੋ ਰਹੇ ਵਿਅਕਤੀ ਦਾ ਕਸੂਰ ਸਿਰਫ ਐਨਾ ਹੈ ਕਿ ਇਸਨੇ ਡੀਐੱਮ ਕਲੇਕਟਰ ਨਿਖਿਲ ਨਿਰਮਲ ਦੀ ਪਤਨੀ ਦੇ ਫੇਸਬੂਕ ਪੇਜ 'ਤੇ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਇਸ ਵਿਅਕਤੀ ਦੀ ਸ਼ਨਾਖਤ ਕਰ ਸੰਮਨ ਭੇਜ ਉਸਨੂੰ ਪੁਲਿਸ ਸਟੇਸ਼ਨ ਬੁਲਾਇਆ ਗਿਆ ਤੇ ਬੁਰੀ ਤਰ੍ਹਾਂ ਕੁੱਟਿਆ।
ਦੱਸ ਦੇਈਏ ਕਿ ਇਸ ਕੁੱਟਮਾਰ ਦੌਰਾਨ ਡੀਐੱਮ ਦੀ ਪਤਨੀ ਅਤੇ ਥਾਣਾ ਇੰਚਾਰਜ ਵੀ ਮੌਕੇ 'ਤੇ ਮੌਜੂਦ ਸੀ ਅਤੇ ਡੀਐੱਮ ਸਭ ਦੇ ਸਾਹਮਣੇ ਹੀ ਟਿੱਪਣੀ ਕਰਨ ਵਾਲੇ ਵਿਅਕਤੀ ਦੀ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਡੀਐੱਮ ਕਲੇਕਟਰ ਨਿਖਿਲ ਇਸ ਕਦਰ ਆਪੇ ਤੋਂ ਬਾਹਰ ਹੋ ਗਿਆ ਕਿ ਉਨ੍ਹਾਂ ਨੇ ਸਖਸ਼ ਨੂੰ ਇਹ ਵੀ ਕਹਿ ਦਿੱਤਾ ਕਿ ‘ਮੈਂ ਇਸ ਜਿਲੇ ਵਿੱਚ ਮੇਰੇ ਖਿਲਾਫ ਤੈਨੂੰ ਕੁੱਝ ਵੀ ਨਹੀਂ ਕਰਨ ਦੇਵਾਂਗਾ। ਮੈਂ ਤੈਨੂੰ ਤੇਰੇ ਘਰ ਵੜ ਕੇ ਮਾਰਾਂਗਾ।‘ ਉਧਰ ਕੁੱਟਮਾਰ ਦੌਰਾਨ ਇਹ ਸ਼ਖਸ ਆਪਣੀ ਗਲਤੀ ਦੀ ਵਾਰ ਵਾਰ ਮੁਆਫੀ ਮੰਗਦਾ ਰਿਹਾ ਪਰ ਡੀਐੱਮ ਨਾ ਰੁਕਿਆ ਤੇ ਬਾਅਦ ਵਿਚ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਐੱਮ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ।