
ਕੇਰਲ ਦੇ ਕੋਝੀਕੋਡ ਦੇ ਕੋਈਲੈਂਡੀ ਵਿਚ ਸੋਮਵਾਰ ਨੂੰ ਭਾਜਪਾ ਦੇ ਇਕ ਕਰਮਚਾਰੀ.....
ਕੰਨੂਰ : ਕੇਰਲ ਦੇ ਕੋਝੀਕੋਡ ਦੇ ਕੋਈਲੈਂਡੀ ਵਿਚ ਸੋਮਵਾਰ ਨੂੰ ਭਾਜਪਾ ਦੇ ਇਕ ਕਰਮਚਾਰੀ ਦੇ ਘਰ ਉਤੇ ਦੇਸੀ ਬੰਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ, ਜਦੋਂ ਕਿ ਕੰਨੂਰ ਵਿਚ 18 ਦੇਸੀ ਬੰਬ ਜਬਤ ਕੀਤੇ ਗਏ। ਪੁਲਿਸ ਨੇ ਕਿਹਾ ਕਿ ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਵਧ ਕੇ 6,914 ਹੋ ਗਈ।
Kerala violence
ਭਾਜਪਾ ਕਰਮਚਾਰੀ ਦੇ ਘਰ ਉਤੇ ਸੋਮਵਾਰ ਦੀ ਸਵੇਰੇ ਬੰਬ ਸੁੱਟਿਆ ਗਿਆ, ਜਿਸ ਦੇ ਨਾਲ ਖਿੜਕੀ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ, ਇਸ ਘਟਨਾ ਵਿਚ ਕੋਈ ਜਖ਼ਮੀ ਨਹੀਂ ਹੋਇਆ। ਕੰਨੂਰ ਜਿਲ੍ਹੇ ਦੇ ਥਲਾਸਰੀ ਦੇ ਪਾਨੂਰ ਵਿਚ ਪੁਲਿਸ ਨੇ 18 ਦੇਸੀ ਬੰਬ ਜਬਤ ਕੀਤੇ। ਇਨ੍ਹਾਂ ਬੰਬਾਂ ਨੂੰ ਥੋੜ੍ਹੇ ਸਮੇਂ ਪਹਿਲਾ ਬਣਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਮਲਪੁਰਮ ਜਿਲ੍ਹੇ ਦੇ ਮੰਜੇਰੀ ਵਿਚ ਪੱਥਰਬਾਜੀ ਦੀ ਇਕ ਘਟਨਾ ਸਾਹਮਣੇ ਆਈ।
Kerala violence
ਪੁਲਿਸ ਦੇ ਮੁਤਾਬਕ, ਪਿਛਲੇ ਕੁਝ ਦਿਨਾਂ ਵਿਚ ਰਾਜ ‘ਚ ਹੋਏ ਹਿੰਸੇ ਦੇ ਸਿਲਸਿਲੇ ਵਿਚ 6,914 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 2,187 ਕੇਸ ਦਰਜ਼ ਕੀਤੇ ਗਏ। ਜਦੋਂ ਕਿ 5,960 ਲੋਕਾਂ ਨੂੰ ਜ਼ਮਾਨਤ ਉਤੇ ਰਿਹਾ ਕਰ ਦਿਤਾ ਗਿਆ ਹੈ ਅਤੇ 954 ਲੋਕਾਂ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ।