
ਕੇਰਲ ਉਚ ਅਦਾਲਤ ਨੇ ਮੰਗਲਵਾਰ ਨੂੰ ਆਦੇਸ਼ ਦਿਤਾ ਹੈ........
ਕੋਚੀ (ਭਾਸ਼ਾ): ਕੇਰਲ ਉਚ ਅਦਾਲਤ ਨੇ ਮੰਗਲਵਾਰ ਨੂੰ ਆਦੇਸ਼ ਦਿਤਾ ਹੈ ਕਿ ਤੀਰਥ ਯਾਤਰਾ ਦੇ ਮੌਸਮ ਵਿਚ ਸਬਰੀਮਾਲਾ ਮੰਦਰ ਜਾਂ ਉਸ ਦੇ ਆਲੇ-ਦੁਆਲੇ ਕੋਈ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ ਹੈ। ਅਦਾਲਤ ਨੇ ਪੁਲਿਸ ਨੂੰ ਵੀ ਤੀਰਥ ਯਾਤਰੀਆਂ ਨਾਲ ਸਹੀ ਸੁਭਾਅ ਕਰਨ, ਉਨ੍ਹਾਂ ਨੂੰ ਭਗਵਾਨ ਅਯੱਪਾ ਦੇ ਮੰਤਰਾਂ ਦਾ ਉਚਾਰਨ ਕਰਨ ਦੀ ਆਗਿਆ ਦੇਣ ਦਾ ਨਿਰਦੇਸ਼ ਦਿਤਾ ਪਰ ਸਬਰੀਮਾਲਾ ਨਗਰ ਵਿਚ ਅਤੇ ਇਸ ਦੇ ਆਲੇ-ਦੁਆਲੇ ਰੋਕ ਹਟਾਉਣ ਤੋਂ ਇਨਕਾਰ ਕਰ ਦਿਤਾ। ਸਬਰੀਮਾਲਾ ਨਗਰ ਵਿਚ 28 ਨਵੰਬਰ ਨੂੰ ਸਰਵਉਚ ਅਦਾਲਤ ਦੇ ਉਸ ਆਦੇਸ਼ ਦੇ ਆਉਣ ਤੋਂ ਬਾਅਦ ਹੀ ਵਾਰ-ਵਾਰ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ।
High Court Kerala
ਜਿਸ ਦੇ ਤਹਿਤ ਅਦਾਲਤ ਨੇ ਮੰਦਰ ਵਿਚ 10 ਸਾਲ ਤੋਂ 50 ਸਾਲ ਦੀਆਂ ਔਰਤਾਂ ਦੇ ਪਰਵੇਸ਼ ਉਤੇ ਲੱਗੇ ਰੋਕ ਨੂੰ ਹਟਾਉਂਦੇ ਹੋਏ ਹਰ ਉਮਰ ਦੀ ਮਹਿਲਾ ਨੂੰ ਮੰਦਰ ਵਿਚ ਪਰਵੇਸ਼ ਦੀ ਆਗਿਆ ਦੇ ਦਿਤੀ ਸੀ। ਉਚ ਅਦਾਲਤ ਵਿਚ ਜੱਜ ਪੀ.ਆਰ. ਰਾਮ ਚੰਦਰਨ ਮੇਨਨ ਦੀ ਦੇਵਾਸਮ ਪੀਠ ਨੇ ਇਸ ਤੋਂ ਪਹਿਲਾਂ ਆਈ 30 ਪਟੀਸ਼ਨਾਂ ਉਤੇ ਸੁਣਵਾਈ ਕਰਦੇ ਹੋਏ ਇਹ ਫੈਸਲਾ ਸੁਣਾਇਆ। ਪੀਠ ਨੇ ਰਾਜ ਸਰਕਾਰ ਤੋਂ ਮੰਦਰ ਵਿਚ ਪੂਜਾ ਕਰਨ ਦੀ ਇਛਕ 10 ਤੋਂ 50 ਸਾਲ ਦੀਆਂ ਔਰਤਾਂ ਲਈ ਉਸਦੀ ਵਿਵਸਥਾ ਵਾਂਦੀ ਜਾਣਕਾਰੀ ਸੀਲ ਬੰਦ ਪੈਕੇਟ ਵਿਚ ਮੰਗੀ ਹੈ।
Sabarimala Mandir
ਅਦਾਲਤ ਨੇ ਕੇਰਲ ਪੁਲਿਸ ਦੀ ਕਾਰਵਾਈ ਵਿਚ ਦਖ਼ਲ ਦੇਣ ਤੋਂ ਇਨਕਾਰ ਕਰ ਦਿਤਾ ਹੈ। ਕੇਰਲ ਪੁਲਿਸ ਨੇ ਸੋਮਵਾਰ ਨੂੰ ਧਾਰਾ 144 ਨੂੰ ਹੋਰ ਅੱਗੇ ਵਧਾ ਕੇ 30 ਨਵੰਬਰ ਤੱਕ ਕਰ ਦਿਤੀ ਹੈ। ਇਸ ਦੇ ਤਹਿਤ ਚਾਰ ਤੋਂ ਜ਼ਿਆਦਾ ਲੋਕ ਇਕ ਸਥਾਨ ਉਤੇ ਇਕੱਠੇ ਹੋ ਕੇ ਖੜੇ ਨਹੀਂ ਹੋ ਸਕਦੇ। ਅਦਾਲਤ ਨੇ ਪੁਲਿਸ ਨੂੰ ਇਹ ਵੀ ਨਿਰਦੇਸ਼ ਦਿਤਾ ਹੈ ਕਿ ਮੰਦਰ ਵਿਚ ਕੋਈ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ ਹੈ।
Sabarimala Mandir
ਦੋ ਮਹੀਨੀਆਂ ਦਾ ਤੀਰਥ ਕਾਲ 16 ਨਵੰਬਰ ਤੋਂ ਸ਼ੁਰੂ ਹੋਇਆ ਹੈ। ਉਦੋਂ ਤੋਂ ਵਿਰੋਧ ਕਰ ਰਹੇ ਭਾਰਤੀਏ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ) ਸਹਿਤ ਸੰਘ ਪਰਵਾਰ ਦੇ ਲਗ-ਭਗ 85 ਕਰਮਚਾਰੀ ਗ੍ਰਿਫਤਾਰ ਕੀਤੇ ਜਾ ਚੁਕੇ ਹਨ। ਜਿਆਦਾਤਰ ਲੋਕ ਹਾਲਾਂਕਿ ਜ਼ਮਾਨਤ ਉਤੇ ਛੁੱਟ ਗਏ ਹਨ।