
ਇਕ ਪਾਸੇ ਜਿਥੇ ਉਤਰ ਭਾਰਤ ਠੰਡ ਦੀ ਚਪੇਟ ਵਿਚ ਹੈ, ਉਥੇ ਦੱਖਣੀ ਭਾਰਤ ਵਿਚ ਵੀ ਇਸ ਵਾਰ ਨਵੇਂ ਸਾ ਦੀ ਸ਼ੁਰੂਆਤ ਦੇ ਨਾਲ ਠੰਡੀਆਂ ਹਵਾਵਾਂ ਦੇ ਨਾਲ ਤਾਪਮਾਨ ਵਿਚ ਗਿਰਾਵਟ....
ਕੋਚੀ : ਇਕ ਪਾਸੇ ਜਿਥੇ ਉਤਰ ਭਾਰਤ ਠੰਡ ਦੀ ਚਪੇਟ ਵਿਚ ਹੈ, ਉਥੇ ਦੱਖਣੀ ਭਾਰਤ ਵਿਚ ਵੀ ਇਸ ਵਾਰ ਨਵੇਂ ਸਾ ਦੀ ਸ਼ੁਰੂਆਤ ਦੇ ਨਾਲ ਠੰਡੀਆਂ ਹਵਾਵਾਂ ਦੇ ਨਾਲ ਤਾਪਮਾਨ ਵਿਚ ਗਿਰਾਵਟ ਦਾ ਅਸਰ ਦੇਖਣ ਨੂੰ ਮਿਲਿਆ ਹੈ। ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਕੇਰਲ ਦੇ ਪ੍ਰਸਿੱਧ ਹਿਲ ਸਟੇਸ਼ਨ ਮੁਨਾਰ ਵਿਚ ਵੀ ਇਸ ਸਾਲ ਤਾਪਮਾਨ ਦਾ ਰਿਕਾਰਡ ਟੁੱਟਿਆ ਹੈ। ਇਥੇ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਜ਼ੀਰੋ ਡਿਗਰੀ ਬਣਿਆ ਹੋਇਆ ਹੈ। ਇਨ੍ਹਾ ਹੀ ਨਹੀਂ ਇਥੇ ਕਈਂ ਥਾਵਾਂ ਉਤੇ ਸ਼ਨਿਚਰਵਾਰ ਨੂੰ ਤਾਪਮਾਨ -3 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ।
ਠੰਡੀਆਂ ਹਵਾਵਾਂ ਨੇ ਉੱਤਰ ਭਾਰਤ ਦੇ ਨਾਲ ਦੱਖਣੀ ਭਾਰਤ ਨੂੰ ਵੀ ਅਪਣੀ ਚਪੇਟ ਵਿਚ ਲਿਆ ਹੈ। ਇਸ ਵਜ੍ਹਾ ਨਾਲ ਹੀ ਘਾਹ ਵਾਲੇ ਮੈਦਾਨਾਂ ਵਿਚ ਵੀ ਕੋਹਰੇ ਦੀ ਸਫ਼ੇਦ ਪਰਚ ਚੜ੍ਹੀ ਹੋਈ ਹੈ। ਸਮਾਂਤਰ ਰੂਪ ਵਿਚ ਅਜਿਹਾ ਮੌਸਮ ਦੇਖਣ ਨੂੰ ਨਹੀਂ ਮਿਲਦਾ ਹੈ। ਇਸ ਵਾਰ ਤਾਪਮਾਨ ਵਿਚ ਆਈ ਇਸ ਗਿਰਾਵਾਟ ਦੇ ਕਾਰਨ ਇਸ ਹਿਲ ਸਟੇਸ਼ਨ ਉਤੇ ਕਾਫ਼ੀ ਠੰਡ ਹੈ।
ਟੂਰਿਜ਼ਮ ਵਿਭਾਗ ਵੀ ਹੋਇਆ ਹੈਰਾਨ :-
ਘਾਹ ਉਤੇ ਕੋਹਰੇ ਦੀ ਪਰਤ ਸਫ਼ੇਦ ਕਾਰਪੇਟ ਦੀ ਤਰ੍ਹਾਂ ਵਿਛੀ ਦਿਖ ਰਹੀ ਹੈ। ਇਸ ਵਜ੍ਹਾ ਨਾਲ ਹੀ ਕੇਰਲ ਦੇ ਟੂਰਿਜ਼ਮ ਵਿਭਾਗ ਨੇ ਵੀ ਟਵਿਟ ਉਤੇ ਫੋਟੋ ਸੇਅਰ ਕਰਦੇ ਹੋਏ ਮੌਸਮ ਵਿਚ ਅਚਾਨਕ ਆਏ ਇਸ ਬਦਲਾਅ ‘ਤੇ ਹੈਰਾਨੀ ਪ੍ਰਗਟ ਕੀਤੀ ਹੈ। ਮੁਨਾਰ ਸ਼ਹਿਰ ਦੇ ਨ ਲ-ਨਾਲ ਨਾਲਾਥਨੀ, ਕਨਿਮਲਾ, ਲੱਛਮੀ ਅਤੇ ਕੁੰਡਲਾ ਵਿਚ ਤਾਪਮਾੰਨ ਵਿਚ ਕਾਫ਼ੀ ਗਿਰਾਵਟ ਦਰਜੀ ਕੀਤੀ ਗਈ ਹੈ। ਇਥੇ ਪਿਛਲੇ ਦੋ ਦਿਨਾਂ ਵਿਚ ਤਾਪਮਾਨ -1 ਡਿਗਰੀ ਸੈਲਸੀਅਸ ਤਕ ਦਰਜ ਕੀਤਾ ਗਿਆ ਹੈ। ਉਧਰ ਮੁਨਾਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਤਾਪਮਾਨ ਵਿਚ ਗਿਰਾਵਟ ਫ਼ਸਲਾਂ ਨੂੰ ਵੀ ਪ੍ਰਭਾਵਿਤ ਕਰੇਗੀ।