
ਫ਼ਿਲਮ ਦੇ ਬਾਈਕਾਟ ਦਾ ਵੀ ਕਰ ਰਹੀ ਹੈ ਸਾਹਮਣਾ
ਮੁੰਬਈ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਵਾਪਰੀ ਹਿੰਸਕ ਘਟਨਾ ਮਗਰੋਂ ਯੂਨੀਵਰਸਿਟੀ ਵਿਚ ਜਾਣ ਲਈ ਬਾਲੀਵੁਡ ਅਦਾਕਾਰਾ ਦੀਪਕਾ ਪਾਦੂਕੋਣ ਨੂੰ ਫ਼ਿਲਮੀ ਹਸਤੀਆਂ ਸਮੇਤ ਹੋਰ ਲੋਕਾਂ ਕੋਲੋਂ ਕਾਫ਼ੀ ਪ੍ਰਸ਼ੰਸਾ ਮਿਲ ਰਹੀ ਹੈ ਪਰ ਸੋਸ਼ਲ ਮੀਡੀਆ ਵਿਚ 'ਬਾਈਕਾਟ' ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
Photo
ਦੀਪਕਾ ਮੰਗਲਵਾਰ ਸ਼ਾਮਲ ਨੂੰ ਵਿਦਿਆਰਥੀਆਂ ਨਾਲ ਇਕਜੁਟਤਾ ਵਿਖਾਉਣ ਲਈ ਯੂਨੀਵਰਸਿਟੀ ਵਿਚ ਗਈ ਸੀ। ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਨਾਲ ਚੁੱਪਚਾਪ ਖੜੇ ਰਹਿਣ ਦੇ ਅਭਿਨੇਤਰੀ ਦੇ ਕਦਮ ਦੀ ਫ਼ਿਲਮੀ ਭਾਈਚਾਰੇ ਸਮੇਤ ਹੋਰ ਲੋਕਾਂ ਨੇ ਤਾਰੀਫ਼ ਕੀਤੀ ਹੈ।
Photo
ਅਦਾਕਾਰਾ ਦੇ ਸਾਹਸ ਦੀ ਕਈ ਪਾਸਿਉਂ ਸ਼ਲਾਘਾ ਹੋ ਰਹੀ ਹੈ ਤਾਂ ਸ਼ੁਕਰਵਾਰ ਨੂੰ ਰਿਲੀਜ਼ ਹੋਈ ਉਸ ਦੀ ਫ਼ਿਲਮ 'ਛਪਾਕ' ਦਾ ਬਾਈਕਾਟ ਕਰਨ ਦੇ ਸਬੰਧ ਵਿਚ ਸੋਸ਼ਲ ਮੀਡੀਆ ਵਿਚ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਹ ਫ਼ਿਲਮ ਤੇਜ਼ਾਬ ਹਮਲੇ ਦਾ ਸ਼ਿਕਾਰ ਹੋਈ ਲਕਸ਼ਮੀ ਅਗਰਵਾਲ ਦੇ ਸੰਘਰਸ਼ ਬਾਰੇ ਹੈ।
Photo
ਦੀਪਕਾ ਨੂੰ ਪਹਿਲਾਂ 'ਪਦਮਾਵਤ' ਫ਼ਿਲਮ ਕਾਰਨ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਸ਼ਬਾਨਾ ਆਜ਼ਮੀ ਨੇ ਟਵਿਟਰ 'ਤੇ ਕਿਹਾ, 'ਜਦ ਪਦਮਾਵਤ ਫ਼ਿਲਮ ਕਾਰਨ ਉਸ 'ਤੇ ਹਮਲਾ ਹੋਇਆ ਤਾਂ ਬਹੁਤ ਘੱਟ ਲੋਕ ਹੀ ਉਸ ਦੇ ਹੱਕ ਵਿਚ ਆਏ ਸਨ। ਉਹ ਜਾਣਦੀ ਹੈ ਨਿਸ਼ਾਨਾ ਕਿਵੇਂ ਲਗਦਾ ਹੈ। ਉਸ ਨੇ ਵਿਦਿਆਰਥੀਆਂ ਦਾ ਸਮਰਥਨ ਕਰ ਕੇ ਮਿਸਾਲ ਕਾਇਮ ਕੀਤੀ ਹੈ।'
file photo
ਸਵਰਾ ਭਾਸਕਰ ਨੇ ਕਿਹਾ 'ਬਾਲੀਵੁਡ ਯੂਨੀਵਰਸਿਟੀ ਦੇ ਰੰਗ ਵਿਚ ਰੰਗ ਗਿਆ।' ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਵੀ ਅਦਾਕਾਰਾ ਦੀ ਹਮਾਇਤ ਕਰਦਿਆਂ ਲੋਕਾਂ ਨੂੰ ਉਸ ਦੀ ਫ਼ਿਲਮ ਦਾ ਪਹਿਲਾ ਸ਼ੋਅ ਵੇਖਣ ਦੀ ਅਪੀਲ ਕੀਤੀ। ਕਸ਼ਯਪ ਨੇ ਕਿਹਾ, 'ਇਹ ਨਾ ਭੁੱਲੋ ਕਿ ਦੀਪਕਾ ਇਸ ਫ਼ਿਲਮ ਦੀ ਪ੍ਰੋਡਿਊਸਰ ਵੀ ਹੈ। ਇਸ ਲਈ ਕਾਫ਼ੀ ਕੁੱਝ ਦਾਅ 'ਤੇ ਹੈ।'