
ਜ਼ਿਕਰਯੋਗ ਹੈ ਕਿ ਸਿਆਸਤਦਾਨਾਂ ਵੱਲੋਂ ਆਪਣੀ ਕਿਸਮਤ ਨੂੰ ਅਜ਼ਮਾਇਆ ਜਾ ਰਿਹਾ ਹੈ...
ਨਵੀਂ ਦਿੱਲੀ: ਦਿੱਲੀ ਵਿਚ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਸੋਸ਼ਲ ਮੀਡੀਆ ’ਤੇ ਪੋਸਟਰ ਅਤੇ ਸਲੋਗਨ ਵਾਰ ਵੀ ਸ਼ੁਰੂ ਹੋ ਚੁੱਕਿਆ ਹੈ। ਦਿੱਲੀ ਵਿਚ 8 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪਰ ਚੋਣ ਦੇ ਐਲਾਨ ਦੇ ਨਾਲ ਹੀ ਦਿੱਲੀ ਦੇ ਚੋਣ ਅਖਾੜੇ ਵਿਚ ਉਤਰਨ ਵਾਲੇ ਦਲਾਂ ਨੇ ਵੋਟਰਾਂ ਨੂੰ ਲੁਭਾਉਣ ਲਈ ਸੋਸ਼ਲ ਮੀਡੀਆ ਦਾ ਵੀ ਸਹਾਰਾ ਲਿਆ ਹੈ।
Arvind Kejriwal and Narendra Modi
ਦਿੱਲੀ ਭਾਜਪਾ ਦੇ ਟਵਿੱਟਰ ਅਕਾਉਂਟ ਤੋਂ ਆਮ ਆਦਮੀ ਪਾਰਟੀ ਦੇ ਸੀਐਮ ਦੇ ਚਿਹਰੇ ’ਤੇ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ। ਮੰਗਲਵਾਰ ਨੂੰ APP ਦੇ ਟਵਿਟਰ ਤੋਂ ਇਕ ਪੋਸਟਰ ਸ਼ੇਅਰ ਕੀਤਾ ਗਿਆ ਜਿਸ ਵਿਚ ਭਾਜਪਾ ਨੂੰ ਸਵਾਲ ਕੀਤਾ ਗਿਆ ਕਿ ਕੀ ਤੁਹਾਡੀ ਪਾਰਟੀ ਵਿਚ ਸੀਐਮ ਫੇਸ ਹੈ? ਜਿਸ ਦਾ ਜਵਾਬ ਦਿੱਲੀ ਭਾਜਪਾ ਨੇ ਦਿੱਤਾ ਗਿਆ ਜਿਸ ’ਚ ਉਹਨਾਂ ਟਵਿਟਰ ’ਤੇ ਸੀਐਮ ਕੇਜਰੀਵਾਲ ਦੀ ਇਕ ਫੋਟੋ ਸ਼ੇਅਰ ਕੀਤੀ ਜਿਸ ਵਿਚ ਲਿਖਿਆ ਹੈ ਕਿ ਇਸ ਫੇਸ ਤੋਂ ਵਧੀਆ ਅਤੇ ਸੱਚੇ ਕਈ ਫੇਸ ਹਨ।
Arvind Kejriwal
ਦਸ ਦਈਏ ਕਿ ਭਾਜਪਾ ਦੇ ਕੇਂਦਰੀ ਅਗਵਾਈ ਨੇ ਦਿੱਲੀ ਦੇ ਸੀਐਮ ਅਹੁਦੇ ਤੋਂ ਹੁਣ ਤਕ ਕਿਸੇ ਨੂੰ ਫੇਸ ਨਹੀਂ ਬਣਾਇਆ ਹੈ। ਹਾਲਾਂਕਿ ਅਜਿਹਾ ਕਿਹਾ ਜਾ ਰਿਹਾ ਹੈ ਕਿ ਦਿੱਲੀ ਤੋਂ ਮਨੋਜ ਤਿਵਾਰੀ ਇਸ ਅਹੁਦੇ ਲਈ ਚੋਣ ਮੈਦਾਨ ਵਿਚ ਕੇਜਰੀਵਾਲ ਦੇ ਸਾਹਮਣੇ ਹੋ ਸਕਦੇ ਹਨ। ਗੌਰਤਲਬ ਹੈ ਕਿ ਸਾਲ 2015 ਵਿਚ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਨੂੰ ਸੀਐਮ ਦਾ ਚਿਹਰਾ ਐਲਾਨਿਆ ਸੀ।
Manoj Tiwari
ਜ਼ਿਕਰਯੋਗ ਹੈ ਕਿ ਸਿਆਸਤਦਾਨਾਂ ਵੱਲੋਂ ਆਪਣੀ ਕਿਸਮਤ ਨੂੰ ਅਜ਼ਮਾਇਆ ਜਾ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਵੱਲੋਂ ਇੱਕ ਦੂਜੇ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਹਨਾਂ ਚੋਣਾਂ ਦੌਰਾਨ 70 ਸੀਟਾਂ 'ਤੇ ਇੱਕ ਗੇੜ 'ਚ ਵੋਟਾਂ ਪੈਣਗੀਆਂ ਅਤੇ 14 ਜਨਵਰੀ ਤੋਂ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਅਤੇ ਚੋਣਾਂ ਦਾ ਨਤੀਜਾ 11 ਫਰਵਰੀ ਨੂੰ ਐਲਾਨਿਆ ਜਾਵੇਗਾ।
Photo
ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ 2015 ਦੀਆਂ ਚੋਣਾਂ ਦੌਰਾਨ 70 ਸੀਟਾਂ ਵਿਚੋਂ 67 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਕੇ ਵਿਰੋਧੀਆਂ ਨੂੰ ਕਰਾਰੀ ਸੱਟ ਮਾਰੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।