ਸਾਰੇ ਲੀਡਰ ਵੋਟਾਂ ਦੇ ਦਿਨਾਂ 'ਚ ਪ੍ਰਗਟ ਹੋਣ ਵਾਲੇ ਦੇਵੀ ਦੇਵਤੇ ਆ: ਬੈਂਸ
Published : Dec 12, 2019, 3:37 pm IST
Updated : Dec 12, 2019, 3:37 pm IST
SHARE ARTICLE
Lok Insaaf Party President Simranjit Bains
Lok Insaaf Party President Simranjit Bains

ਬੈਂਸ ਅਤੇ ਲੋਕਾਂ ਨੇ ਰੋਡ ਨਾ ਬਣਨ 'ਤੇ ਦਿੱਤਾ ਧਰਨਾ

ਲੁਧਿਆਣਾ: ਪੰਜਾਬ ਦੇ ਨੌਜਵਾਨ ਕੈਨੇਡਾ, ਅਮਰੀਕਾ 'ਚ ਨਹੀਂ ਬਲਕਿ ਕੈਨੇਡਾ ਦੇ ਨੌਜਵਾਨ ਪੰਜਾਬ 'ਚ ਰੁਜ਼ਗਾਰ ਲਈ ਆਇਆ ਕਰਨਗੇ ਇਹ ਦਾਅਵਾ ਕੀਤਾ ਹੈ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਬੈਂਸ ਨੇ। ਦਰਅਸਲ,ਲੁਧਿਆਣਾ 'ਚ ਆਪਣੇ ਸਮਰਥਕਾਂ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਬੈਂਸ ਨੇ ਕੈਪਟਨ ਅਤੇ ਅਕਾਲੀ ਸਰਕਾਰ 'ਤੇ ਨਿਸ਼ਾਨੇ ਸਾਧਦਿਆਂ ਲੋਕਾਂ ਨੂੰ ਆਪਣੇ ਹੱਕਾਂ ਪਰਤੀ ਜਾਗਰੂਕ ਕੀਤਾ।

PhotoPhotoਉਹਨਾਂ ਕਿਹਾ ਕਿ ਉਹਨਾਂ ਕੋਲ ਕੰਮ ਬਹੁਤ ਹਨ। ਅਕਾਲੀਆਂ ਅਤੇ ਕਾਂਗਰਸ ਵਿਚ ਕੋਈ ਫਰਕ ਨਹੀਂ ਹੈ। ਇਹਨਾਂ ਦੋਵਾਂ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਲਈ ਕੁੱਝ ਨਹੀਂ ਕੀਤਾ। ਪਰ ਫਿਰ ਵੀ ਲੋਕ ਇਹਨਾਂ ਨੂੰ ਹੀ ਵੋਟਾਂ ਪਾਉਂਦੇ ਹਨ। ਲੋਕ ਹਰ ਵਾਰ ਇਹਨਾਂ ਲੀਡਰਾਂ ਨੂੰ ਵੋਟਾਂ ਪਾ ਦਿੰਦੇ ਹਨ ਪਰ ਜਦੋਂ ਕੰਮ ਨਹੀਂ ਮਿਲਦਾ ਤਾਂ ਫਿਰ ਲੋਕ ਰੌਲਾ ਪਾਉਂਦੇ ਹਨ।

PhotoPhotoਲੋਕਾਂ ਵੱਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਬਾਦਲਾਂ ਨੇ ਪੰਜਾਬ ਨੂੰ ਬਹੁਤ ਜ਼ਿਆਦਾ ਲੁੱਟਿਆ ਹੈ। ਰੇਤ ਦੀ ਚੋਰੀ ਵੀ ਬਾਦਲਾਂ ਨੇ ਹੀ ਕਰਵਾਈ ਹੈ। ਇਸ ਦੇ ਨਾਲ ਹੀ ਬੈਂਸ ਨੇ ਕਾਂਗਰਸਾਂ ਨੂੰ ਆੜੇ ਹੱਥੀਂ ਲਿਆ। ਕੈਪਟਨ ਸਰਕਾਰ ਨੇ ਸਮਾਰਟ ਫੋਨ ਤੇ ਲੈਪਟਾਪ ਦੇ ਲਾਰੇ ਲਾਏ ਹਨ। ਜੋ ਕਿ ਹੁਣ ਤਕ ਪੂਰੇ ਨਹੀਂ ਹੋਏ।

PhotoPhoto ਦੱਸ ਦੇਈਏ ਕਿ ਲੁਧਿਆਣਾ 'ਚ  ਇਲਾਕਾ ਨਿਵਾਸੀਆਂ ਵੱਲੋਂ ਲਾਡੋਵਾਲ ਤੋਂ ਹੰਬੜਾਂ ਰੋਡ ਨਾ ਬਣਨ 'ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਰਮਰਨਜੀਤ ਬੈਂਸ ਦੀ ਅਗਵਾਈ 'ਚ ਧਰਨਾ ਦਿੱਤਾ ਗਿਆ ਜਿਸ ਦੌਰਾਨ ਬੈਂਸ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਪਰੇਸ਼ਾਨ ਕੀਤੇ ਬਿਨਾਂ ਉਹਨਾਂ ਵੱਲੋਂ ਡੀਸੀ ਦਾ ਘਰ ਦਾ ਘਿਰਾਓ ਕਰਕੇ 3 ਦਿਨ ਦੇ ਅੰਦਰ ਇਹ ਸੜਕ ਬਣਾਈ ਜਾਵੇਗੀ।

PhotoPhoto ਹੁਣ ਦੇਖਣਾ ਇਹ ਹੋਵੇਗਾ ਕਿ ਬੈਂਸ ਵੱਲੋਂ ਕੀਤਾ ਗਿਆ ਦਾਅਵਾ ਜ਼ਮੀਨੀ ਪੱਧਰ 'ਤੇ ਪੂਰਾ ਹੁੰਦਾ ਹੈ ਜਾਂ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।                     

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement