
ਏਲਨ ਮਸਕ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ...
ਨਵੀਂ ਦਿੱਲੀ: ਏਲਨ ਮਸਕ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ ਐਮਾਜਾਨ ਦੇ ਸੰਸਥਾਪਕ ਜੇਫ਼ ਬੇਜੋਸ ਨੂੰ ਪਿੱਛੇ ਛੱਡਦੇ ਹੋਏ ਇਹ ਥਾਂ ਬਣਾਈ ਹੈ। ਰਿਪੋਰਟ ਅਨੁਸਾਰ SpaceX ਤੇ ਟੇਸਲਾ ਦੇ ਸੰਸਥਾਪਕ ਦੇ ਕੋਲ ਹੁਣ ਕੁੱਲ 195 ਅਰਬ ਡਾਲਰ ਦੀ ਜਾਇਦਾਦ ਹੈ। ਦੱਸ ਦਈਏ ਕਿ ਮਸਕ ਦੇ ਜੀਵਨ ਵਿਚ ਇਕ ਅਜਿਹਾ ਵੀ ਦੌਰ ਸੀ, ਜਦੋਂ ਉਨ੍ਹਾਂ ਦੀ ਕੰਪਨੀ ਟੇਸਲਾ ਉਮੀਦ ਦੇ ਹਿਸਾਬ ਨਾਲ ਖਰੀ ਨਹੀਂ ਉੱਤਰੀ ਸੀ ਅਤੇ ਪ੍ਰੇਸ਼ਾਨ ਹੋ ਕੇ ਉਹ ਅਪਣੀ ਕੰਪਨੀ ਨੂੰ ਵੇਚਣਾ ਚਾਹੁੰਦੇ ਸੀ ਪਰ ਉਸੇ ਕੰਪਨੀ ਦੀ ਬਦੌਲਤ ਮਸਕ ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।
.@elonmusk is now the richest person in the world at $190 billion.
— Tesla Owners of Silicon Valley (@teslaownersSV) January 7, 2021
ਬਿਜਨੈਸ ਦੌਰਾਨ ਟੇਸਲਾ ਦੇ ਸ਼ੇਅਰਾਂ ਵਿਚ 4.8 ਫ਼ੀਸਦੀ ਦੀ ਤੇਜੀ ਦੇਖਣ ਨੂੰ ਮਿਲੀ। ਏਲਨ ਮਸਕ ਦੇ ਬਾਰੇ ਇਕ ਖਬਰ ਨੂੰ ਟਵੀਟਰ ਉਤੇ ਸਾਂਝਾ ਕਰਦੇ ਹੋਏ ‘ਟੇਸਲਾ ਆਨਰਜ਼ ਆਫ਼ ਸਿਲੀਕਾਨ ਵੈਲੀ’ ਹੈਂਡਲ ਵਿਚ ਇਕ ਟਵੀਟ ਆਇਆ। ਇਸ ਟਵੀਟ ਵਿਚ ਲਿਖਿਆ ਸੀ, ਏਲਨ ਮਸਕ ਹੁਣ 190 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਚੁੱਕੇ ਹਨ।
Elon Musk
ਇਸ ਟਵੀਟ ਦਾ ਜਵਾਬ ਦਿੰਦੇ ਹੋਏ ਮਸਕ ਨੇ ਲਿਖਿਆ, ‘ਹਾਓ ਸਟ੍ਰੇਂਜ’ ਇਸ ਟਵੀਟ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਨੇ ਲਿਖਿਆ, “ਠੀਕ ਹੈ, ਕੰਮ ‘ਤੇ ਵਾਪਸੀ...” ਉਥੇ ਹੀ ਹੁਣ ਸੋਸ਼ਲ ਮੀਡੀਆ ‘ਤੇ ਏਲਨ ਮਸਕ ਦੇ ਇਸ ਟਵੀਟ ‘ਤੇ ਲੋਕ ਜਬਰਦਸਤ ਤਰੀਕੇ ਦੀ ਪ੍ਰਤੀਕ੍ਰਿਆ ਦੇ ਰਹੇ ਹਨ। ਲੋਕ ਏਲਨ ਮਸਕ ਦੇ ਟਵੀਟ ਨੂੰ ਲੈ ਕੇ ਫਨੀ ਮੇਮਜ਼ ਸ਼ੇਅਰ ਕਰ ਰਹੇ ਹਨ।
Elon Musk
ਦੱਸ ਦਈਏ ਕਿ ਏਲਨ ਮਸਕ ਨਵੰਬਰ 2020 ਵਿਚ ਹੀ ਬਿਲ ਗੇਟਸ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ ਸੀ। ਉਸ ਸਮੇਂ ਉਨ੍ਹਾਂ ਕੋਲ ਕੁੱਲ 128 ਅਰਬ ਡਾਲਰ ਦੀ ਜਾਇਦਾਦ ਸੀ। ਪਿਛਲੇ 12 ਮਹੀਨੇ ਵਿਚ ਏਲਨ ਮਸਕ ਦੀ ਜਾਇਦਾਦ ਵਿਚ 150 ਅਰਬ ਡਾਲਰ ਤੋਂ ਵੀ ਜ਼ਿਆਦਾ ਦਾ ਵਾਧਾ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਮਸਕ ਦੀ ਜਾਇਦਾਦ ‘ਤੇ ਆਰਥਿਕ ਮੰਦੀ ਜਾਂ ਕਰੋਨਾ ਵਾਇਰਸ ਮਹਾਮਾਰੀ ਦਾ ਵੀ ਅਸਰ ਨਹੀਂ ਪੈ ਸਕਿਆ।