
ਕਿਹਾ ਕਿਸਾਨ ਅੱਤਵਾਦੀ ਨਹੀਂ ਸਗੋਂ ਕਿਸਾਨ ਦੇਸ਼ ਦਾ ਅੰਨਦਾਤਾ ਹੈ
ਨਵੀਂ ਦਿੱਲੀ, ( ਅਰਪਨ ਕੌਰ ) : ਫਤਹਿਗੜ੍ਹ ਸਾਹਿਬ ਤੋਂ ਪਹੁੰਚੀਆਂ ਬੀਬੀਆਂ ਨੇ ਸਿੰਘੂ ਬਾਰਡਰ ‘ਤੇ ਮੋਦੀ ਸਰਕਾਰ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕੀ ਮੋਦੀ ਸਰਕਾਰ ਨੇ ਵਾਹਿਗੁਰੂ ਸੁਮੱਤ ਬਖਸ਼ੇ ਤਾਂ ਜੋ ਉਨ੍ਹਾਂ ਦੀ ਮਨ ਵਿਚ ਕਿਸਾਨਾਂ ਲਈ ਰਹਿਮ ਆਵੇ । ਸਿੰਘੂੰ ਬਾਰਡਰ ‘ਤੇ ਪਹੁੰਚੀਆਂ ਬੀਬੀਆਂ ਨੇ ਸਪੋਕਸਮੈਨ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੇ ਬਾਰਡਰਾਂ ‘ਤੇ ਲੱਖਾਂ ਕਿਸਾਨ ਧਰਨੇ ਕੜਾਕੇ ਦੀ ਠੰਢ ਵਿੱਚ ਧਰਨੇ ਦੇ ਰਹੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਅਣਗੌਲਿਆਂ ਕਰ ਰਹੀ ਹੈ ।
photo ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਲ ਕਾਰਪੋਰੇਟ ਘਰਾਣਿਆਂ ਨੂੰ ਮਿਲਣ ਦਾ ਵਕਤ ਤਾਂ ਹੈ ਪਰ ਦੇਸ਼ ਦੇ ਲੱਖਾਂ ਕਿਸਾਨਾਂ ਨੂੰ ਮਿਲਣ ਦਾ ਉਨ੍ਹਾਂ ਕੋਲ ਕੋਈ ਵਕਤ ਨਹੀਂ ਹੈ ਕਿਸਾਨ ਬੀਬੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ ਕਿਸਾਨਾਂ ਨੂੰ ਅਤਿਵਾਦੀ ਕਹਿ ਰਹੀ ਹੈ , ਸੱਚ ਤਾਂ ਇਹ ਹੈ ਕਿ ਕਿਸਾਨਾਂ ਦੇ ਬੱਚੇ ਹੀ ਬਾਰਡਰਾਂ ਦੇ ‘ਤੇ ਅਤਿਵਾਦ ਨਾਲ ਲੜ ਰਹੇ ਹਨ । ਕਿਸਾਨ ਅੱਤਵਾਦੀ ਨਹੀਂ ਸਗੋਂ ਕਿਸਾਨ ਦੇਸ਼ ਦਾ ਅੰਨਦਾਤਾ ਹੈ ।ਜਿਸ ਨੇ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰ ਰਿਹਾ ਹੈ ।
photoਕਿਸਾਨ ਬੀਬੀਆਂ ਨੇ ਦੱਸਿਆ ਕਿ ਅਸੀਂ ਇਸ ਧਰਨੇ ਵਿਚ ਦੂਸਰੀ ਵਾਰ ਆਈਆਂ ਹਾਂ ਸਾਡੇ ਪਰਿਵਾਰ ਦੇ ਬਾਕੀ ਮੈਂਬਰ ਆਪਣੀ ਵਾਰੀ ਵਾਰੀ ਇਸ ਧਰਨੇ ਵਿੱਚ ਹਾਜ਼ਰੀ ਲਵਾ ਕੇ ਗਏ ਹਨ । ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਦੇਸ਼ ਦੇ ਕਿਸਾਨ ਇੱਕਜੁੱਟ ਹੋ ਚੁੱਕੇ ਹਨ । ਕੇਂਦਰ ਸਰਕਾਰ ਕੋਲੋਂ ਆਪਣੇ ਹੱਕ ਲੈ ਕੇ ਹੀ ਕਿਸਾਨ ਦਿੱਲੀ ਤੋ ਹੀ ਵਾਪਸ ਮੁੜਾਗੇ ।