
ਕਿਸਾਨੀ ਮੋਰਚੇ ’ਚ ਰੱਖਿਆ ਜਾ ਰਿਹੈ ਸਾਫ਼ ਸਫ਼ਾਈ ਦਾ ਪੂਰਾ ਖ਼ਿਆਲ
ਨਵੀਂ ਦਿੱਲੀ (ਅਰਪਨ ਕੌਰ): ਕਿਸਾਨੀ ਮੋਰਚੇ ਨੂੰ 40 ਦਿਨ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਤੇ ਇਹ ਸੰਘਰਸ਼ ਸ਼ਾਂਤਮਈ ਤਰੀਕੇ ਨਾਲ ਅੱਗੇ ਵਧ ਰਿਹਾ ਹੈ। ਬਾਰਡਰਾਂ ‘ਤੇ ਵੱਖ-ਵੱਖ ਥਾਈਂ ਲੰਗਰ ਲਗਾਏ ਜਾ ਰਹੇ ਨੇ ਤੇ ਸਫਾਈ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ।
Youths arrive in Delhi with brooms and wipers truck
ਮੋਰਚੇ ਵਿਚ ਸਫਾਈ ਨੂੰ ਯਕੀਨੀ ਬਣਾਉਣ ਲਈ ਸੰਸਥਾਵਾਂ ਦੇ ਵਲੰਟੀਅਰ ਹਰ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਸਫਾਈ ਕਰਨ ਲਈ ਲੋੜੀਂਦੀਆਂ ਚੀਜ਼ਾ ਦੀ ਪੁਰਤੀ ਲਈ ਨੌਜਵਾਨਾਂ ਨੇ ਵਿਲੱਖਣ ਉਪਰਾਲਾ ਕੀਤਾ ਹੈ। ਪਟਿਆਲਾ ਜ਼ਿਲ੍ਹੇ ਦੇ ਨੌਜਵਾਨ ਸਫਾਈ ਸਬੰਧੀ ਚੀਜ਼ਾਂ ਦਾ ਟਰੱਕ ਲੈ ਕੇ ਦਿੱਲੀ ਬਾਰਡਰ ‘ਤੇ ਪਹੁੰਚੇ ਹਨ।
Youths arrive in Delhi with brooms and wipers truck
ਗੁਰਜੰਟ ਸਿੰਘ ਨਾਂਅ ਦੇ ਵਲੰਟੀਅਰ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਐਮਐਸ ਗਿੱਲ ਉਹਨਾਂ ਨਾਲ ਜੁੜੇ ਹੋਏ ਹਨ। ਉਹ ਕੁਝ ਸਮੇਂ ਤੋਂ ਸਫਾਈ ਲਈ ਝਾੜੂ, ਕੂੜੇਦਾਨ ਵਾਲੇ ਲਿਫਾਫੇ, ਵਾਇਪਰ ਆਦਿ ਦੀ ਸੇਵਾ ਕਰਵਾ ਰਹੇ ਹਨ। ਇਸ ਟਰੱਕ ਵਿਚ ਕਰੀਬ 6000 ਝਾੜੂ, ਕੂੜੇਦਾਨ, ਕੂੜੇਦਾਨ ਵਾਲੇ ਸਟੈਂਡ, ਲਿਫਾਫੇ, ਸਪਰੇਅ ਪੰਪ ਆਦਿ ਹਨ।
Delhi Border
ਗੁਰਜੰਟ ਸਿੰਘ ਨੇ ਦੱਸਿਆ ਕਿ ਉਹ 26 ਨਵੰਬਰ ਤੋਂ ਹੀ ਮੋਰਚੇ ਵਿਚ ਹਨ, ਜਿੱਥੇ ਕਿਤੇ ਵੀ ਲੋੜ ਹੁੰਦੀ ਹੈ, ਉਹ ਸੇਵਾ ਕਰਦੇ ਹਨ। ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਲੰਗਰ ਵਿਚ 10 ਤੋਂ 15 ਝਾੜੂ, ਕਰੀਬ 4 ਕੂੜੇਡਾਨ ਵਾਲੇ ਸਟੈਂਡ ਆਦਿ ਦਿੱਤੇ ਜਾਣ, ਤਾਂ ਜੋ ਸਫਾਈ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਜਾਵੇ ਤੇ ਲੋਕ ਬਿਮਾਰ ਨਾ ਹੋਣ।
Delhi Border
ਇਸ ਤੋਂ ਇਲ਼ਾਵਾ ਹੋਰ ਬਾਰਡਰਾਂ ‘ਤੇ ਵੀ ਟਰੱਕ ਭੇਜੇ ਜਾ ਰਹੇ ਹਨ। ਬ੍ਰਿਟਿਸ਼ ਸਿੱਖ ਕੌਂਸਲ ਯੂਕੇ ਵੱਲੋਂ ਲਗਾਏ ਗਏ ਲੰਗਰ ਦੌਰਾਨ ਸੇਵਾ ਕਰ ਰਹੇ ਇਕ ਸਿੱਖ ਨੇ ਸਫਾਈ ਸਬੰਧੀ ਚੀਜ਼ਾਂ ਮੁਹੱਈਆ ਕਰਵਾਉਣ ਲਈ ਨੌਜਵਾਨ ਵਲੰਟੀਅਰਾਂ ਦਾ ਧੰਨਵਾਦ ਕੀਤਾ।