
'BJP ਨੇ ਨਫ਼ਰਤ ਦੀਆਂ ਕਈ ਫ਼ੈਕਰੀਆਂ ਲਗਾਈਆਂ ਹੋਈਆਂ ਹਨ।'
ਨਵੀਂ ਦਿੱਲੀ : ਬੀਤੇ ਦਿਨੀ ਬੁੱਲੀ ਬਾਈ ਨਾਮ ਦੇ ਇੱਕ ਐਪ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਸੀ ਜਿਸ ਵਿਚ ਦੋ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਸਨ। ਜਿਨ੍ਹਾਂ ਵਿਚ ਇਕ ਲੜਕੀ ਅਤੇ ਇੱਕ ਵਿਸ਼ਾਲ ਨਾਮ ਦਾ ਲੜਕਾ ਸ਼ਾਮਲ ਹੈ।
bulli bai app case: bengaluru engineering student vishal jha arrested by mumbai police
ਦੱਸਣਯੋਗ ਹੈ ਕਿ ਦੋਹਾਂ ਦੀ ਹੀ ਉਮਰ ਬਹੁਤ ਘੱਟ ਹੈ। ਇਸ ਸਬੰਧੀ ਸਿਆਸਤਦਾਨਾਂ ਵਲੋਂ ਵੀ ਵੱਖ-ਵੱਖ ਪ੍ਰਤੀਕਿਰਿਆ ਦਿਤੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆਂ ਹੀ ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਦੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
rahul gandhis' twt
ਉਨ੍ਹਾਂ ਕਿਹਾ, ''#BulliBaiApp ਮਾਮਲੇ 'ਚ ਦੋਸ਼ੀਆਂ ਦੀ ਘੱਟ ਉਮਰ ਦੇਖ ਕੇ ਪੂਰਾ ਦੇਸ਼ ਪੁੱਛ ਰਿਹਾ ਹੈ ਕਿ ਇੰਨੀ ਨਫ਼ਰਤ ਆਉਂਦੀ ਕਿੱਥੋਂ ਹੈ? ਦਰਅਸਲ BJP ਨੇ ਨਫ਼ਰਤ ਦੀਆਂ ਕਈ ਫ਼ੈਕਰੀਆਂ ਲਗਾਈਆਂ ਹੋਈਆਂ ਹਨ।
#TekFog ਉਨ੍ਹਾਂ ਵਿਚੋਂ ਇੱਕ ਹੈ।''