
ਏਅਰਫੋਰਸ ਨੇ ਕਿਹਾ, ਹੁਣ ਹਨੇਰੇ ’ਚ ਵੀ ਦੁਸ਼ਮਣ 'ਤੇ ਰੱਖੀ ਜਾ ਸਕੇਗੀ ਨਜ਼ਰ
Night landing at Kargil: ਭਾਰਤੀ ਹਵਾਈ ਫ਼ੌਜ (IAF) ਨੇ ਐਤਵਾਰ ਨੂੰ ਇਕ ਮਹੱਤਵਪੂਰਨ ਮੀਲ ਦਾ ਪੱਥਰ ਹਾਸਲ ਕੀਤਾ। ਹਰਕਿਊਲਿਸ ਜਹਾਜ਼ C-130J ਨੇ ਕਾਰਗਿਲ ਹਵਾਈ ਪੱਟੀ 'ਤੇ ਪਹਿਲੀ ਵਾਰ ਰਾਤ ਨੂੰ ਲੈਂਡਿੰਗ ਕੀਤੀ ਹੈ। ਕਾਰਗਿਲ ਦੀ ਇਹ ਹਵਾਈ ਪੱਟੀ ਚਾਰੋਂ ਪਾਸਿਓਂ ਪਹਾੜੀਆਂ ਨਾਲ ਘਿਰੀ ਹੋਈ ਹੈ। ਅਜਿਹੇ 'ਚ ਰਾਤ ਨੂੰ ਇਥੇ ਜਹਾਜ਼ ਦੀ ਲੈਂਡਿੰਗ ਕਰਨਾ ਬਹੁਤ ਮੁਸ਼ਕਲ ਸੀ ਪਰ ਇਸ ਮਿਸ਼ਨ ਨੇ ਚੁਣੌਤੀਪੂਰਨ ਮਾਹੌਲ 'ਚ ਭਾਰਤੀ ਹਵਾਈ ਫ਼ੌਜ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ।
#NOWCAST #haryana #punjab #fogwarning
Time Of Issue:- 0550 IST (08.01.2024), Valid upto :- 0850 IST(08.01.2024)
Dense to very dense fog expected very likely over Patiala,Ambala,Mohali,Panchkula,Chandigarh and moderate to shallow fog over most parts of Punjab and Haryana pic.twitter.com/dR1PqkB58E
ਐਕਸ 'ਤੇ ਇਕ ਪੋਸਟ ਵਿਚ, ਭਾਰਤੀ ਹਵਾਈ ਫ਼ੌਜ ਨੇ ਖੁਲਾਸਾ ਕੀਤਾ ਕਿ ਕਾਰਗਿਲ ਹਵਾਈ ਪੱਟੀ 'ਤੇ ਨਾਈਟ ਲੈਂਡਿੰਗ ਦੌਰਾਨ ਟੇਰੇਨ ਮਾਸਕਿੰਗ ਕੀਤੀ ਗਈ ਸੀ। ਭਾਰਤੀ ਹਵਾਈ ਫ਼ੌਜ ਨੇ ਕਿਹਾ ਕਿ ਇਸ ਅਭਿਆਸ ਨੇ ਗਰੁੜ ਕਮਾਂਡੋਜ਼ ਦੇ ਸਿਖਲਾਈ ਮਿਸ਼ਨ ਵਿਚ ਵੀ ਮਦਦ ਕੀਤੀ।
ਏਅਰਫੋਰਸ ਨੇ ਕਿਹਾ, ਹੁਣ ਹਨੇਰੇ ’ਚ ਵੀ ਦੁਸ਼ਮਣ 'ਤੇ ਰੱਖੀ ਜਾ ਸਕੇਗੀ ਨਜ਼ਰ
ਭਾਰਤੀ ਬਲ ਅਪਣੀ ਸਮਰੱਥਾ ਵਧਾ ਰਹੇ ਹਨ। ਹਵਾਈ ਫ਼ੌਜ ਭਾਰਤੀ ਸਰਹੱਦਾਂ 'ਤੇ ਦਿਨ ਵੇਲੇ ਹੀ ਨਹੀਂ ਰਾਤ ਨੂੰ ਵੀ ਚੌਕਸੀ ਵਧਾ ਰਹੀ ਹੈ। ਇਹੀ ਕਾਰਨ ਸੀ ਕਿ ਪਹਿਲੀ ਵਾਰ ਕਾਰਗਿਲ ਹਵਾਈ ਪੱਟੀ 'ਤੇ ਹਵਾਈ ਫ਼ੌਜ ਦੇ ਹਰਕਿਊਲਿਸ ਜਹਾਜ਼ ਨੂੰ ਰਾਤ ਨੂੰ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਚ ਉਹ ਸਫਲ ਵੀ ਰਿਹਾ।
ਦਰਅਸਲ, ਹਵਾਈ ਫ਼ਜ ਦਾ ਇਹ ਮਿਸ਼ਨ ਉਸ ਅਭਿਆਸ ਦਾ ਹਿੱਸਾ ਸੀ ਜਿਸ ਵਿਚ ਕਮਾਂਡੋਜ਼ ਨੂੰ ਐਮਰਜੈਂਸੀ ਦੇ ਸਮੇਂ ਵਿਚ ਜਲਦੀ ਤੋਂ ਜਲਦੀ ਮੋਰਚਿਆਂ 'ਤੇ ਭੇਜਿਆ ਜਾ ਸਕਦਾ ਸੀ। ਹਵਾਈ ਫ਼ੌਜ ਨੇ ਇਸ ਮਿਸ਼ਨ ਦੌਰਾਨ ਟੇਰੇਨ ਮਾਸਕਿੰਗ ਤਕਨੀਕ ਦੀ ਵਰਤੋਂ ਕੀਤੀ। ਇਹ ਇਕ ਰਣਨੀਤੀ ਹੈ ਜਿਸ ਵਿਚ ਦੁਸ਼ਮਣ ਦੇ ਰਾਡਾਰ ਨੂੰ ਚਕਮਾ ਦੇ ਕੇ ਜਹਾਜ਼ ਅਪਣੇ ਨਿਸ਼ਾਨੇ 'ਤੇ ਪਹੁੰਚਦਾ ਹੈ।
(For more Punjabi news apart from IAF's C-130 J aircraft achieves historic night landing at Kargil airstrip, stay tuned to Rozana Spokesman)