Haryana News: ਨੂਹ 'ਚ 4 ਸਕੇ ਭਰਾਵਾਂ ਨੂੰ 15 ਸਾਲ ਦੀ ਕੈਦ,  7 ਸਾਲ ਪਹਿਲਾਂ ਪੁਲਿਸ 'ਤੇ ਕੀਤੀ ਸੀ ਗੋਲੀਬਾਰੀ
Published : Jan 8, 2025, 1:51 pm IST
Updated : Jan 8, 2025, 1:51 pm IST
SHARE ARTICLE
In Noah, 4 brothers were sentenced to 15 years in prison
In Noah, 4 brothers were sentenced to 15 years in prison

ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ 4 ਮਹੀਨੇ ਅਤੇ 10 ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ

 

Haryana News: ਨੂਹ ਦੀ ਜ਼ਿਲ੍ਹਾ ਅਦਾਲਤ ਨੇ ਚਾਰ ਸਕੇ ਭਰਾਵਾਂ ਨੂੰ 15 ਸਾਲ 3 ਮਹੀਨੇ ਦੀ ਸਜ਼ਾ ਸੁਣਾਈ ਹੈ। ਚਾਰਾਂ 'ਤੇ 27 ਹਜ਼ਾਰ 500 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਦੋਸ਼ੀਆਂ ਨੇ 7 ਸਾਲ ਪਹਿਲਾਂ ਪੁਲਿਸ ਟੀਮ 'ਤੇ ਗੋਲੀ ਚਲਾ ਕੇ ਸਰਕਾਰੀ ਪਿਸਤੌਲ ਲੁੱਟ ਲਈ ਸੀ।

ਦੋਸ਼ੀ ਤਾਹਿਰ ਉਰਫ ਛੋਟਾ, ਸ਼ਰੀਫ, ਖੁਰਸ਼ੀਦ ਵਾਸੀ ਕਾਂਗੜਕਾ ਥਾਣਾ ਤਵਾਡੂ ਨੂੰ 22 ਹਜ਼ਾਰ 500 ਰੁਪਏ ਜੁਰਮਾਨਾ ਭਰਨਾ ਹੋਵੇਗਾ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ 4 ਮਹੀਨੇ ਅਤੇ 10 ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ। ਧਾਰਾ 392 ਤਹਿਤ ਚਾਰੇ ਦੋਸ਼ੀ ਭਰਾਵਾਂ ਨੂੰ ਵੱਧ ਤੋਂ ਵੱਧ 7-7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਰੀਆਂ ਸਜ਼ਾਵਾਂ ਇਕੱਠੀਆਂ ਚਲਣਗੀਆਂ। 

 ਸਾਰਾ ਮਾਮਲਾ ਇਹ ਹੈ

12 ਜਨਵਰੀ 2018 ਨੂੰ ਕ੍ਰਾਈਮ ਬ੍ਰਾਂਚ ਤਵਾਡੂ 'ਚ ਕੰਮ ਕਰਦੇ ਸਬ-ਇੰਸਪੈਕਟਰ ਭਗਤ ਸਿੰਘ ਦੀ ਸ਼ਿਕਾਇਤ 'ਤੇ ਤਵਾਡੂ ਥਾਣੇ 'ਚ ਕਰੀਬ 10 ਨਾਮਜ਼ਦ ਵਿਅਕਤੀਆਂ ਖ਼ਿਲਾਫ ਸਰਕਾਰੀ ਕੰਮ 'ਚ ਵਿਘਨ ਪਾਉਣਾ, ਗੋਲੀ ਚਲਾਉਣਾ, ਸਰਕਾਰੀ ਹਥਿਆਰਾਂ ਦੀ ਲੁੱਟ, ਕੁੱਟਮਾਰ ਆਦਿ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | .

ਸਬ ਇੰਸਪੈਕਟਰ ਭਗਤ ਸਿੰਘ ਨੇ ਪੁਲਿਸ ਨੂੰ ਦਿਤੇ ਆਪਣੇ ਬਿਆਨ ਵਿਚ ਦੋਸ਼ ਲਾਇਆ ਸੀ ਕਿ ਉਹ ਸੀਆਈਏ ਨੂਹ ਵਿਚ ਸਬ ਇੰਸਪੈਕਟਰ ਵਜੋਂ ਤਾਇਨਾਤ ਸੀ। ਉਹ ਆਪਣੇ ਹੋਰ ਕਰਮਚਾਰੀਆਂ ਦੇ ਨਾਲ ਅਪਰਾਧੀਆਂ ਤਲਾਸ਼ ਦੇ ਲਈ ਤਵਾਡੂ ਬਾਈਪਾਸ 'ਤੇ ਮੌਜੂਦ ਸੀ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਮੁਕੱਦਮਾ ਨੰ: 163/16 ਥਾਣਾ ਤਵਾਡੂ ਵਾਸੀ ਜ਼ਾਕਿਰ ਆਪਣੇ ਘਰ ਵਿਚ ਮੌਜੂਦ ਹੈ |

ਇਸ ਤੋਂ ਬਾਅਦ ਜਦੋਂ ਉਹ ਮੁਲਾਜ਼ਮਾਂ ਨਾਲ ਜ਼ਾਕਿਰ ਦੇ ਘਰ ਪਹੁੰਚਿਆ ਤਾਂ ਇਕ ਲੜਕਾ ਪੁਲਿਸ ਨੂੰ ਦੇਖ ਕੇ ਭੱਜ ਕੇ ਛੱਤ 'ਤੇ ਚੜ੍ਹ ਗਿਆ।  ਛੱਤ 'ਤੇ ਚੜ੍ਹ ਕੇ ਜ਼ਾਕਿਰ ਨੂੰ ਕਾਬੂ ਕੀਤਾ ਅਤੇ ਜਦੋਂ ਜ਼ਾਕਿਰ ਨੇ ਰੌਲਾ ਪਾਇਆ ਕਿ ਖੁਰਸ਼ੀਦ, ਸ਼ਰੀਫ, ਛੋਟਾ ਆਦਿ ਨੇ ਉਸ ਨੂੰ ਜ਼ਬਰਦਸਤੀ ਛੁਡਵਾ ਲਿਆ।

ਮੁਲਜ਼ਮਾਂ ਨੇ ਦੇਸੀ ਪਿਸਤੌਲ ਕੱਢ ਕੇ ਪੁਲਿਸ ਪਾਰਟੀ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿਤੀ। ਜਿਸ ਕਾਰਨ ਪੁਲਿਸ ਮੁਲਾਜ਼ਮਾਂ ਦਾ ਬਚਾਅ ਹੋ ਗਿਆ। ਜਦੋਂ ਕਿ ਜ਼ਾਕਿਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਪਿਸਤੌਲ ਅਤੇ 6 ਜਿੰਦਾ ਕਾਰਤੂਸ ਲੁੱਟ ਲਏ ਸਨ।


 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement