ਚਾਂਦੀ 2,43,500 ਰੁਪਏ ਕਿਲੋ ਤੇ ਸੋਨਾ 1,40,500 ਰੁਪਏ ਪ੍ਰਤੀ ਦਸ ਗ੍ਰਾਮ ਹੋਇਆ
ਨਵੀਂ ਦਿੱਲੀ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅੱਜ ਯਾਨੀ 8 ਜਨਵਰੀ ਨੂੰ ਗਿਰਾਵਟ ਦਰਜ ਕੀਤੀ ਗਈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 900 ਰੁਪਏ ਡਿੱਗ ਕੇ 1,40,500 ਰੁਪਏ ਹੋ ਗਈ ਜਦਿਕ ਪਹਿਲਾਂ ਇਹ ਕੀਮਤ 1,41,400 ਰੁਪਏ ਸੀ। ਇਸੇ ਤਰ੍ਹਾਂ 1 ਕਿਲੋ ਚਾਂਦੀ ਦੀ ਕੀਮਤ ਵੀ 12,500 ਰੁਪਏ ਡਿੱਗ ਕੇ 2,43,500 ਰੁਪਏ ਹੋ ਗਈ। ਜਦਕਿ ਕਿ ਬੀਤੇ ਕੱਲ੍ਹ ਇਕ ਕਿਲੋ ਚਾਂਦੀ ਦੀ ਕੀਮਤ 2,56,000 ਰੁਪਏ ਸੀ, ਜੋ ਕਿ ਇਸ ਦਾ ਸਭ ਤੋਂ ਉੱਚੀ ਕੀਮਤ ਵੀ ਸੀ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਗਿਰਾਵਟ ਜ਼ਿਆਦਾ ਦੇਰ ਨਹੀਂ ਰਹੇਗੀ। ਆਉਣ ਵਾਲੇ ਦਿਨਾਂ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਫਿਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਸਾਲ ਚਾਂਦੀ ਦੀ ਕੀਮਤ 2.75 ਲੱਖ ਰੁਪਏ ਕਿਲੋ ਤੱਕ ਪਹੁੰਚ ਸਕਦੀ ਹੈ। ਸੋਨੇ ਦੀ ਗੱਲ ਕਰੀਏ ਤਾਂ ਇਸ ਦੀ ਮੰਗ ਵੀ ਵੱਧ ਰਹੀ ਹੈ। ਅਜਿਹੀ ਸਥਿਤੀ ਵਿੱਚ ਇਸ ਸਾਲ ਦੇ ਅੰਤ ਤੱਕ ਇਹ 1.50 ਲੱਖ ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਸਕਦਾ ਹੈ।
