
ਹਾਲਾਂਕਿ ਹੈਕ ਕੀਤੇ ਗਏ ਅਕਾਉਂਟਸ 30 ਮਿੰਟ...
ਨਵੀਂ ਦਿੱਲੀ: ਸੋਸ਼ਲ ਮੀਡੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੇ ਟਵਿਟਰ, ਇੰਸਟਾਗ੍ਰਾਮ ਅਤੇ ਮੈਸੇਂਜ਼ਰ ਨੂੰ ਸ਼ਨੀਵਾਰ ਨੂੰ ਹੈਕ ਕਰ ਲਿਆ ਗਿਆ ਹੈ। ਇਸ ਹੈਕਿੰਗ ਨੂੰ ਹੈਕਿੰਗ ਗਰੁੱਪ OurMine ਨੇ ਅੰਜਾਮ ਦਿੱਤਾ ਹੈ। ਇਸ ਗਰੁੱਪ ਨੇ ਕਿਹਾ ਸੀ ਕਿ ਉਸ ਨੇ ਪਿਛਲੇ ਹਫ਼ਤੇ NFL ਅਤੇ ESPN ਸੋਸ਼ਲ ਮੀਡੀਆ ਅਕਾਉਂਟ ਨੂੰ ਹੈਕ ਕੀਤਾ ਸੀ।
Facebook
ਹਾਲਾਂਕਿ ਹੈਕ ਕੀਤੇ ਗਏ ਅਕਾਉਂਟਸ 30 ਮਿੰਟ ਤੋਂ ਵੀ ਘਟ ਸਮੇਂ ਵਿਚ ਨਾਰਮਲ ਹੋ ਗਏ ਸਨ। ਅਪਣੇ ਆਪ ਨੂੰ OurMine ਕਹਿਣ ਵਾਲੇ ਗਰੁੱਪ ਨੇ ਫੇਸਬੁੱਕ ਦੇ ਟਵਿਟਰ ਅਕਾਉਂਟ ਦੁਆਰਾ ਬਹੁਤ ਪੋਸਟਾਂ ਕੀਤੀਆਂ। ਨਾਲ ਹੀ ਕੁੱਝ ਪੋਸਟਾਂ ਮੈਸੈਂਜ਼ਰ ਅਕਾਉਂਟ ਤੋਂ ਵੀ ਕੀਤੇ ਗਏ। ਇਕ ਮੀਡੀਆ ਰਿਪੋਰਟ ਮੁਤਾਬਕ ਡਿਲੀਟ ਕੀਤੇ ਜਾਣ ਤੋਂ ਪਹਿਲਾਂ ਸੇਮ ਟਵੀਟ ਕਈ ਵਾਰ ਪੋਸਟ ਕੀਤੇ ਗਏ। ਵਰਜ ਨੇ ਟਵੀਟ ਦੀ ਤਸਵੀਰ ਵੀ ਸਾਂਝੀ ਕੀਤੀ ਹੈ।
Twitter
ਸੇਮ ਮੈਸੇਜ਼ ਟਵਿਟਰ ਤੇ ਆਫੀਸ਼ੀਅਲ ਮੈਸੈਂਜ਼ਰ ਹੈਂਡਲ ਤੋਂ ਵੀ ਪੋਸਟ ਕੀਤੇ ਗਏ ਸਨ। ਦਸ ਦਈਏ ਕਿ OurMine ਗਰੁੱਪ ਇਸ ਤੋਂ ਪਹਿਲਾਂ ਗੂਗਲ ਦੇ ਸੀਈਓ ਸੁੰਦਰ ਪਿਚਾਈ, ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਅਤੇ ਟਵਿਟਰ ਦੇ ਸੀਈਓ ਜੈਕ ਡਾਸੀ ਦਾ ਅਕਾਉਂਟ ਹੈਕ ਕਰ ਚੁੱਕਿਆ ਹੈ। ਅਵਰਮਾਈਨ ਨੇ ਫੇਸਬੁੱਕ ਦੇ ਟਵਿਟਰ ਅਕਾਉਂਟ ਨੂੰ ਹੈਕ ਕਰ ਕੇ ਪੋਸਟ ਕੀਤਾ ਹਾਏ, ਅਸੀਂ ਅਵਰਮਾਈਨ ਹਾਂ।
Instagram
ਫੇਸਬੁੱਕ ਨੂੰ ਵੀ ਹੈਕ ਕੀਤਾ ਜਾ ਸਕਦਾ ਹੈ ਪਰ ਇਸ ਦੀ ਸਕਿਉਰਿਟੀ ਘਟ ਤੋਂ ਘਟ ਟਵਿਟਰ ਤੋਂ ਮਜ਼ਬੂਤ ਹੈ। ਅਪਣੇ ਅਕਾਉਂਟ ਦੀ ਸਿਕਿਓਰਿਟੀ ਵਧਾਉਣ ਲਈ ਉਹਨਾਂ ਨਾਲ ਸੰਪਰਕ ਕਰੋ। ਫੇਸਬੁੱਕ ਨੇ ਵੀ ਇਸ ਹੈਕਿੰਗ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਉਸ ਦੇ ਕੁੱਝ ਕਾਰਪੋਰੇਟ ਸੋਸ਼ਲ ਅਕਾਉਂਟ ਨੂੰ ਹੈਕ ਕੀਤਾ ਗਿਆ ਸੀ ਜਿਹਨਾਂ ਨੂੰ ਹੁਣ ਰੀਸਟੋਰ ਕਰ ਲਿਆ ਗਿਆ ਹੈ। ਉੱਥੇ ਹੀ ਟਵਿਟਰ ਨੇ ਵੀ ਫੇਸਬੁੱਕ ਦੇ ਅਕਾਉਂਟ ਦੇ ਹੈਕ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ।
Twitter
ਟਵਿਟਰ ਨੇ ਕਿਹਾ ਹੈ ਕਿ ਹੈਕਿੰਗ ਦੀ ਜਾਣਕਾਰੀ ਮਿਲਦੇ ਹੀ ਅਕਾਉਂਟ ਨੂੰ ਲਾਕ ਕਰ ਦਿੱਤਾ ਗਿਆ ਹੈ। ਅਵਰਮਾਈਨ ਗਰੁੱਪ ਸਾਲ 2016 ਤੋਂ ਐਕਟਿਵ ਹੈ। ਕਿਹਾ ਜਾਂਦਾ ਹੈ ਕਿ ਇਸ ਗਰੁੱਪ ਵਿਚ ਦੁਬਈ ਦੇ ਕੁੱਝ ਨੌਜਵਾਨ ਸ਼ਾਮਲ ਹਨ। ਫੇਸਬੁੱਕ ਅਕਾਉਂਟ ਨੂੰ ਠੀਕ ਉਸੇ ਤਰ੍ਹਾਂ ਹੈਕ ਕੀਤਾ ਗਿਆ ਹੈ ਜਿਵੇਂ ਪਿਛਲੇ ਮਹੀਨੇ ਨੈਸ਼ਨਲ ਫੁਟਬਾਲ ਲੀਕ ਟੀਮ ਦਾ ਅਕਾਉਂਟ ਹੈਕ ਕੀਤਾ ਗਿਆ ਸੀ।
ਇਸ ਗਰੁੱਪ ਨੇ Marvels ਇੰਟਰਟੇਨਮੈਂਟ ਦਾ ਵੀ ਟਵਿਟਰ ਅਕਾਉਂਟ ਹੈਕ ਕੀਤਾ ਸੀ। ਟਵਿਟਰ ਨੇ ਅਵਰਮਾਈਨ ਦੇ ਟਵਿਟਰ ਅਕਾਉਂਟ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਫੇਸਬੁੱਕ ਨੇ ਵੀ ਇਸ ਗਰੁੱਪ ਦੇ ਫੇਸਬੁੱਕ ਅਕਾਉਂਟ ਨੂੰ ਡਿਲੀਟ ਕਰ ਦਿੱਤਾ ਹੈ। ਅਵਰਮਾਈਨ ਗਰੁੱਪ ਦੀ ਅਪਣੀ ਇਕ ਸਾਈਟ ਵੀ ਜਿਸ ਤੇ ਉਹ ਹੈਕਿੰਗ ਦੀ ਰਿਪੋਰਟ ਦਾ ਲਿੰਕ ਵੀ ਸ਼ੇਅਰ ਕਰਦਾ ਹੈ। ਦਸ ਦਈਏ ਕਿ OurMine ਦੁਬਈ ਦਾ ਇਕ ਹੈਕਿੰਗ ਗਰੁੱਪ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।