WhatsApp ਵਿਚ ਖਤਰਨਾਕ ਵਾਇਰਸ ਸ਼ਾਮਲ, ਹੈਕਰ ਦੇਖ ਸਕਦੇ ਹਨ Private File 
Published : Feb 6, 2020, 1:05 pm IST
Updated : Feb 6, 2020, 1:05 pm IST
SHARE ARTICLE
File Photo
File Photo

ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹਨ, ਇਸ ਲਈ ਹੈਕਰਾਂ ਦੀਆਂ ਨਜ਼ਰਾਂ ਵੀ ਉਨ੍ਹਾਂ ਨੂੰ ਹੈਕ ਕਰਨ ਵਿਚ ਰਹਿੰਦੀਆਂ ਹਨ। ਸੁਰੱਖਿਆ ਦੇ ਸਾਰੇ....

ਨਵੀਂ ਦਿੱਲੀ- ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹਨ, ਇਸ ਲਈ ਹੈਕਰਾਂ ਦੀਆਂ ਨਜ਼ਰਾਂ ਵੀ ਉਨ੍ਹਾਂ ਨੂੰ ਹੈਕ ਕਰਨ ਵਿਚ ਰਹਿੰਦੀਆਂ ਹਨ। ਸੁਰੱਖਿਆ ਦੇ ਸਾਰੇ ਤਰੀਕਿਆਂ ਦੇ ਬਾਵਜੂਦ, ਉਹ ਕਈ ਵਾਰ ਸਫਲ ਵੀ ਹੋ ਜਾਂਦੇ ਹਨ। ਵਟਸਐਪ ਬਾਰੇ ਵੀ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਟਸਐਪ 'ਚ ਕੁਝ ਗੜਬੜੀ ਹੋ ਗਈ ਹੈ ਜਿਸ ਕਾਰਨ ਹੈਕਰ ਯੂਜ਼ਰਸ ਦੇ ਡਾਟਾ ਨੂੰ ਪੂਰੀ ਤਰ੍ਹਾਂ ਐਕਸੈਸ ਕਰਨ ਦੇ ਯੋਗ ਹੋ ਜਾਂਦੇ ਹਨ।

WhatsAPPWhatsAPP

ਦੱਸਿਆ ਜਾ ਰਿਹਾ ਹੈ ਕਿ ਇਸ ਦੇ ਜ਼ਰੀਏ ਯੂਜ਼ਰਸ ਦੀਆਂ ਫੋਟੋਆਂ, ਵੀਡੀਓ ਅਤੇ ਦਸਤਾਵੇਜ਼ ਚੋਰੀ ਕੀਤੇ ਜਾ ਸਕਦੇ ਹਨ। ਇਸੇ ਲਈ ਸਾਈਬਰ ਮਾਹਰ ਨੇ ਯੂਜ਼ਰਸ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ। PerimeterX ਦੇ ਖੋਜਕਰਤਾ ਗੈਲ ਵਾਈਜਮੈਨ ਨੂੰ ਇਸ ਬਾਰੇ ਪਤਾ ਚਲਿਆ ਹੈ। ਖੋਜਕਰਤਾ ਨੇ ਕਿਹਾ ਕਿ ਵਟਸਐਪ ਦੇ ਕੰਟੈਂਟ ਸਕਿਊਰਟੀ ਪਾਲਿਸੀ ਵਿਚ ਕੁੱਝ ਖਰਾਬੀ ਆਈ ਹੈ।

china hackersFile Photo

ਇਸ ਦੇ ਕਾਰਨ, ਵਟਸਐਪ ਦੇ ਵੈੱਬ ਕਲਾਇੰਟ ਵੀ ਪ੍ਰਭਾਵਤ ਹੋਏ ਹਨ। ਇਹ ਬੱਗ ਵਿੰਡੋਜ਼ ਦੇ ਨਾਲ ਨਾਲ ਮੈਕ ਓਪਰੇਟਿੰਗ ਸਿਸਟਮ ਤੇ ਵੀ ਹਮਲਾ ਕਰ ਰਿਹਾ ਹੈ, ਪਰ ਆਈਫੋਨ ਯੂਜ਼ਰਸ ਨੂੰ ਇਸ ਤੋਂ ਸਭ ਵੱਧ ਖਤਰਾ ਹੈ। ਇਸ ਬੱਗ ਦੇ ਕਾਰਨ, ਹੈਕਰਸ ਉਪਭੋਗਤਾ ਦੇ ਕੰਪਿਊਟਰਾਂ ਵਿੱਚ ਮੌਜੂਦ ਸਾਰੀਆਂ ਫਾਈਲਾਂ ਨੂੰ ਅਸਾਨੀ ਨਾਲ ਐਕਸੈਸ ਕਰ ਰਹੇ ਹਨ। ਮਾਹਰਾਂ ਨੇ ਯੂਜ਼ਰਸ ਨੂੰ ਫੋਨ ਵਿਚ ਵਟਸਐਪ ਐਪ ਨੂੰ ਨਵੇਂ ਵਰਜ਼ਨ ਨਾਲ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ।

WhatsApp User WhatsApp User

ਸਾਈਬਰ ਮਾਹਰ ਵੇਸਮੈਨ ਦਾ ਕਹਿਣਾ ਹੈ ਕਿ ਹੈਕਰ ਕੰਪਿਊਟਰ ਵਿਚ ਮੌਜੂਦ ਪ੍ਰਾਈਵੇਟ ਫਾਈਲਾਂ ਦੀ ਵਰਤੋਂ ਕਰਨ ਲਈ ਜਾਵਾ ਸਕ੍ਰਿਪਟ ਦੀ ਵਰਤੋਂ ਕਰਦੇ ਹਨ। ਇਸ ਲਈ ਨਕਲੀ ਲਿੰਕ ਇਸਤੇਮਾਲ ਹੁੰਦੇ ਹਨ ਜਿਵੇਂ ਹੀ ਉਪਭੋਗਤਾ ਇਸ ਲਿੰਕ ਤੇ ਕਲਿਕ ਕਰਦੇ ਹਨ ਹੈਕਰ ਕੰਪਿਊਟਰ ਤੱਕ ਪਹੁੰਚ ਪ੍ਰਾਪਤ ਕਰਦੇ ਹਨ। ਹਾਲਾਂਕਿ, ਵਟਸਐਪ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਯੂਜ਼ਰਸ ਦੇ ਡੇਟਾ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ।

WhatsApp WhatsApp

ਕੰਪਨੀ ਦੇ ਬੁਲਾਰੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, "ਅਸੀਂ ਯੂਜ਼ਰਸ ਨੂੰ ਖਤਰਨਾਕ ਹੈਕਰ ਹਮਲਿਆਂ ਤੋਂ ਬਚਾਉਣ ਲਈ ਸੁਰੱਖਿਆ ਖੋਜਕਰਤਾਵਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਹਾਂ।" ਇਹ ਬੱਗ ਦਸੰਬਰ 2019 ਵਿੱਚ ਫਿਕਸ ਕੀਤਾ ਗਿਆ ਸੀ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement