
ਸ਼ਹੂਰ ਬੈਡਮਿੰਟਨ ਸਟਾਰ ਸਾਈਨਾ ਨੇਹਵਾਲ ਭਾਜਪਾ ਵਿਚ ਸ਼ਾਮਲ ਹੋ ਕੇ ਕਾਫੀ ਚਰਚਾ ਵਿਚ ਆ ਗਈ ਹੈ।
ਨਵੀਂ ਦਿੱਲੀ: ਮਸ਼ਹੂਰ ਬੈਡਮਿੰਟਨ ਸਟਾਰ ਸਾਈਨਾ ਨੇਹਵਾਲ ਭਾਜਪਾ ਵਿਚ ਸ਼ਾਮਲ ਹੋ ਕੇ ਕਾਫੀ ਚਰਚਾ ਵਿਚ ਆ ਗਈ ਹੈ। ਸਾਈਨਾ ਸੋਸ਼ਲ ਮੀਡੀਆ ‘ਤੇ ਅਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਕਈ ਚੀਜ਼ਾਂ ਅਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਭਾਜਪਾ ਵਿਚ ਸ਼ਾਮਲ ਹੋ ਕਿ ਉਹਨਾਂ ਨੇ ਸਿਆਸਤ ‘ਚ ਆਉਣ ਦਾ ਫੈਸਲਾ ਲਿਆ ਹੈ।
ਇਸੇ ਦੌਰਾਨ ਭਾਰਤ ਦੀ ਚੋਟੀ ਦੀ ਖਿਡਾਰਨ ਅਪਣੀਆਂ ਤਸਵੀਰਾਂ ਨੂੰ ਲੈ ਕੇ ਚਰਚਾ ਵਿਚ ਹੈ। ਸਾਈਨਾ ਨੇ ਇੰਸਟਾਗ੍ਰਾਮ ‘ਤੇ ਅਪਣੇ ਤਾਜ਼ਾ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਹ ਖਿਡਾਰੀ ਤੋਂ ਜ਼ਿਆਦਾ ਇਕ ਮਾਡਲ ਦੇ ਰੂਪ ਵਿਚ ਨਜ਼ਰ ਆ ਰਹੀ ਹੈ। ਉਹਨਾਂ ਦੀਆਂ ਤਸਵੀਰਾਂ ਨੂੰ ਦੇਖ ਕੇ ਜਿੱਥੇ ਇਕ ਪਾਸੇ ਲੋਕ ਉਹਨਾਂ ਦੀਆਂ ਤਰੀਫਾਂ ਕਰ ਰਹੇ ਹਨ ਤਾਂ ਕਈ ਉਹਨਾਂ ਦਾ ਮਜ਼ਾਕ ਉਡਾ ਰਹੇ ਹਨ।
ਸਾਈਨਾ ਨੇਹਵਾਲ ਦੀ ਇਕ ਤਸਵੀਰ ‘ਤੇ ਕਿਸੇ ਨੇ ਲਿਖਿਆ, ਭਾਜਪਾ ‘ਚ ਸ਼ਾਮਲ ਹੋ ਕੀ ਕੀ ਹਾਲ ਬਣਾ ਲਿਆ? ਇਕ ਨੇ ਲਿਖਿਆ, ਲੱਗਦਾ ਹੈ ਭਾਜਪਾ ਵਿਚ ਸ਼ਾਮਲ ਹੋ ਕੇ ਪਛਤਾ ਰਹੀ ਹੈ। ਇਕ ਫੈਨ ਨੇ ਲਿਖਿਆ, ਭਾਜਪਾ ਜੁਆਇਨ ਕਰਕੇ ਪਤਾ ਨਹੀਂ ਅੱਗੇ ਕੀ ਕਰੇਗੀ?
ਇਸ ਦੇ ਨਾਲ ਹੀ ਤਸਵੀਰ ਵਿਚ ਫੈਨਜ਼ ਲਿਖ ਰਹੇ ਹਨ ਕਿ ਤੁਸੀਂ ਬਾਲੀਵੁੱਡ ਅਦਾਕਾਰਾ ਦੀ ਤਰ੍ਹਾਂ ਦਿਖ ਰਹੇ ਹੋ। ਇਸੇ ਤਰ੍ਹਾਂ ਕਈ ਲੋਕਾਂ ਨੇ ਉਹਨਾਂ ਤੋਂ ਕਈ ਸਵਾਲ ਵੀ ਪੁੱਛੇ। ਕਈ ਲੋਕ ਪੁੱਛ ਰਹੇ ਹਨ ਕਿ ਓਲੰਪਿਕ ਦੀ ਤਿਆਰੀ ਕਿਵੇਂ ਚੱਲ ਰਹੀ ਹੈ। ਦੱਸਣਯੋਗ ਹੈ ਕਿ ਸਾਈਨਾ ਨੇ ਇਸ ਤਰ੍ਹਾਂ ਦਾ ਫੋਟੋਸ਼ੂਟ ਇਕ ਮੈਗਜ਼ੀਨ ਦੇ ਕਵਰ ਪੇਜ ਲਈ ਕਰਵਾਇਆ ਹੈ।
ਸਾਈਨਾ ਨੇਹਵਾਲ ਦਾ ਜਨਮ ਹਰਿਆਣਾ ਦੇ ਹਿਸਾਰ ਵਿਚ ਹੋਇਆ ਹੈ। ਸਾਈਨਾ ਦੇ ਪਿਤਾ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ ਹਿਸਾਰ ਵਿਚ ਨੌਕਰੀ ਕਰਦੇ ਸੀ। ਇਸ ਤਰ੍ਹਾਂ ਨਾਲ ਸਾਈਨਾ ਦਾ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੋਵੇਂ ਸੂਬਿਆਂ ਨਾਲ ਰਿਸ਼ਤਾ ਹੈ। ਜ਼ਿਕਰਯੋਗ ਹੈ ਕਿ ਜਲਦ ਹੀ ਸਾਈਨਾ ਦੀ ਕਹਾਣੀ ਵੱਡੇ ਪਰਦੇ ‘ਤੇ ਨਜ਼ਰ ਆਵੇਗੀ। ਉਹਨਾਂ ਦੀ ਬਾਇਓਪਿਕ ਵਿਚ ਪ੍ਰਣਿਤੀ ਚੋਪੜਾ ਸਾਈਨਾ ਦਾ ਕਿਰਦਾਰ ਨਿਭਾਵੇਗੀ।