
ਆਪਣੇ ਕੀਤੇ ਟਵੀਟਾਂ ਨੂੰ ਲੈ ਕੇ ਸੁਰਖੀਆਂ ਵਿਚ ਬਣੇ ਰਹਿੰਦੇ ਹਨ ਬੱਗਾ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਹਰ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲ ਰਹੇ ਹਨ। ਚੋਣ ਪ੍ਰਚਾਰ ਵਿਚ ਹੁਣ ਤੱਕ ਪਾਕਿਸਤਾਨ ਦੀ ਐਂਟਰੀ ਤੋਂ ਲੈ ਕੇ ਸ਼ਾਹੀਨ ਬਾਗ ਸਮੇਤ ਵਿਵਾਦਤ ਬਿਆਨ ਦੇਣ ਦੇ ਮੁੱਦੇ ਗਰਮਾਉਂਦੇ ਰਹੇ ਹਨ ਪਰ ਬੀਤੇ ਦਿਨ ਪ੍ਰਚਾਰ ਸਮੇਂ ਕੁੱਝ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ ਜਿਸ ਦੀ ਸ਼ਾਇਦ ਹੀ ਕਿਸੇ ਨੇ ਉਮੀਦ ਕੀਤੀ ਹੋਵੇ।
File Photo
ਦਰਅਸਲ ਆਪਣੇ ਟਵੀਟਾਂ ਨੂੰ ਲੈ ਕੇ ਸੁਰਖੀਆਂ ਵਿਚ ਬਣੇ ਰਹਿਣ ਵਾਲੇ ਭਾਜਪਾ ਦੇ ਹਰੀਨਗਰ ਸੀਟ ਤੋਂ ਉਮੀਦਵਾਰ ਤੇਜਿੰਦਰਪਾਲ ਬਾਗ ਆਮ ਆਦਮੀ ਪਾਰਟੀ ਦੇ ਹਰੀਨਗਰ ਵਿਚ ਮੌਜੂਦ ਚੋਣ ਦਫ਼ਤਰ ਵਿਚ ਪਹੁੰਚ ਗਏ ਅਤੇ ਵੋਟਾਂ ਮੰਗਣ ਲੱਗੇ। ਬੱਗਾ ਨੇ ਆਮ ਆਦਮੀ ਪਾਰਟੀ ਦੇ ਉੱਥੇ ਬੈਠੇ ਵਰਕਰਾਂ ਨਾਲ ਹੱਥ ਮਿਲਾਇਆ ਅਤੇ ਵੋਟਾਂ ਮੰਗੀਆਂ ਜਿਸ ਦੀ ਇਕ ਵੀਡੀਓ ਉਨ੍ਹਾਂ ਨੇ ਆਪਣੇ ਟਵੀਟਰ ਹੈਂਡਲ ਉੱਤੇ ਸ਼ੇਅਰ ਕੀਤੀ ਹੈ।
आम आदमी पार्टी के हरि नगर चुनाव कार्यालय जा के समर्थन मांगा pic.twitter.com/6XxX5DDihD
— Tajinder Pal Singh Bagga (@TajinderBagga) February 5, 2020
ਵੀਡੀਓ ਟਵੀਟ ਕਰਦੇ ਹੋਏ ਬੱਗਾ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਦੇ ਹਰਨੀਗਰ ਦਫ਼ਤਰ ਵਿਚ ਜਾ ਕੇ ਸਮੱਰਥਨ ਮੰਗਿਆ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਬੱਗਾ ਆਪਣੇ ਵਰਕਰਾਂ ਸਮੇਤ ਆਪ ਦੇ ਦਫ਼ਤਰ ਪਹੁੰਚਦੇ ਹਨ ਤਾਂ ਉੱਥੇ ਬੈਠੇ ਵਰਕਰ ਵੀ ਹੈਰਾਨ ਹੋ ਜਾਂਦੇ ਹਨ। ਭਾਜਪਾ ਦੇ ਉਮੀਦਵਾਰ ਉੱਥੇ ਬੈਠੇ ਆਪ ਦੇ ਵਰਕਰਾਂ ਨਾਲ ਹੱਥ ਮਿਲਾਉਂਦੇ ਹਨ ਅਤੇ ਗਲੇ ਮਿਲਦੇ ਹਨ। ਉੱਥੇ ਮੌਜੂਦ ਵਰਕਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹੀ ਲੋਕਤੰਤਰ ਹੈ।
File Photo
ਦੱਸ ਦਈਏ ਕਿ ਅੱਜ ਵੀਰਵਾਰ ਨੂੰ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਅਤੇ ਸਾਢੇ ਛੇ ਵਜੇ ਤੱਕ ਹੀ ਉਮੀਦਵਾਰ ਲੋਕਾਂ ਨੂੰ ਵੋਟਾਂ ਲਈ ਅਪੀਲ ਕਰ ਸਕਣਗੇ।8 ਫਰਵਰੀ ਨੂੰ ਦਿੱਲੀ ਦੀ 70 ਵਿਧਾਨ ਸਭਾ ਸੀਟਾਂ ਲਈ ਇਕੋਂ ਪੜਾਅ ਅੰਦਰ ਵੋਟਾਂ ਪੈਣਗੀਆਂ ਅਤੇ 11 ਫਰਵਰੀ ਨੂੰ ਨਤੀਜੇ ਆਉਣਗੇ।