
ਮਸ਼ਹੂਰ ਡਾਂਸਰ ਸਪਨਾ ਚੌਧਰੀ ਦਾ ਇਕ ਦੇਸੀ ਅੰਦਾਜ਼ ਵਾਲਾ ਡਾਂਸ ਵੀਡੀਓ ਸੋਸ਼ਲ...
ਨਵੀਂ ਦਿੱਲੀ: ਮਸ਼ਹੂਰ ਡਾਂਸਰ ਸਪਨਾ ਚੌਧਰੀ ਦਾ ਇਕ ਦੇਸੀ ਅੰਦਾਜ਼ ਵਾਲਾ ਡਾਂਸ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਹ ਹਰਿਆਣਵੀ ਗੀਤ ‘ਤੇ ਜਮ ਕੇ ਠੁਮਕੇ ਲਗਾ ਰਹੀ ਹੈ। ਸਪਨਾ ਚੌਧਰੀ ਨੂੰ ਆਪਣੇ ਫ਼ੈਨਜ਼ ਦਾ ਮਨੋਰੰਜਨ ਕਰਨਾ ਚੰਗੀ ਤਰ੍ਹਾਂ ਆਉਂਦਾ ਹੈ। ਗੱਲ ਚਾਹੇ ਭੋਜਪੁਰੀ, ਪੰਜਾਬੀ, ਹਰਿਆਣਵੀ ਜਾਂ ਫਿਰ ਬਾਲੀਵੁੱਡ ਗੀਤਾਂ ਦੀ ਹੋਵੇ ਸਪਨਾ ਚੌਧਰੀ ਨੇ ਹਮੇਸ਼ਾ ਆਪਣੀਆਂ ਆਦਾਵਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
ਇਨ੍ਹਾਂ ਦਿਨਾਂ ਵਿਚ ਸਪਨਾ ਚੌਧਰੀ ਦਾ ਇਕ ਡਾਂਸ ਵੀਡੀਓ ਵੀ ਜਮਕੇ ਧਮਾਲ ਮਚਾ ਰਿਹਾ ਹੈ। ਸਪਨਾ ਚੌਧਰੀ ਦਾ ਇਹ ਡਾਂਸ ਵੀਡੀਓ ਥੋੜ੍ਹਾ ਪੁਰਾਣਾ ਜਰੂਰੀ ਹੈ, ਪਰ ਸਪਨਾ ਦੇ ਫ਼ੈਨਜ਼ ਇਸ ਵੀਡੀਓ ਦੇ ਦੀਵਨੇ ਹਨ। ਸਪਨਾ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾ ਕੇ ਰੱਖਦੇ ਹਨ।
ਉਨ੍ਹਾਂ ਦਾ ਇਹ ਪੁਰਾਣੀ ਵੀਡੀਓ ਵੀ ਕੁਝ ਇਸੇ ਤਰ੍ਹਾਂ ਜਮਕੇ ਵਾਇਰਲ ਹੋ ਰਿਹਾ ਹੈ। ਸਪਨਾ ਚੋਧਰੀ ਇਸ ਵੀਡੀਓ ਵਿਚ ਨਾਰਗੀ ਰੰਗ ਦਾ ਸੂਟੀ ਪਾ ਕੇ ਸਟੇਜ ਉਤੇ ‘ਯਾਰ ਤੇਰਾ ਚੇਤਕ ਪੇ ਚਲੇ’ ਗੀਤ ਉਤੇ ਠੁਮਕੇ ਲਗਾ ਰਹੀ ਹੈ। ਸਪਨਾ ਚੌਧਰੀ ਦੇ ਇਸ ਦੇਸੀ ਅੰਦਾਜ਼ ਨੂੰ ਦੇਖਕੇ ਉਨ੍ਹਾਂ ਦੇ ਫ਼ੈਨਜ਼ ਕ੍ਰੇਜ਼ੀ ਹੋ ਜਾਂਦੇ ਹਨ। ਸਪਨਾ ਚੌਧਰੀ ਸਟੇਜ ਉਤੇ ਜਦੋਂ ਟੂ-ਵਹੀਲਰ ਚਲਾਉਣ ਦੀ ਐਕਟਿੰਗ ਕਰਦੀ ਹੈ ਤਾਂ ਦਰਸ਼ਕ ਇਕਦਮ ਕੂਕਾ ਮਾਰਨ ਲੱਗ ਜਾਂਦੇ ਹਨ।
ਦੱਸ ਦਈਏ, ਸਪਨਾ ਬਾਲੀਵੁੱਡ ਵਿਚ ਵੀ ਅਪਣੀ ਕਿਸਮਤ ਅਜਮਾ ਚੁੱਕੀ ਹੈ, ਉਨ੍ਹਾਂ ਨੇ ਦੋਸਤੀ ਦੇ ਸਾਇਡ ਇਫ਼ੈਕਟਸ ਨਾਲ ਬਾਲੀਵੁੱਡ ਵਿਚ ਡੇਬਿਊ ਕੀਤਾ ਸੀ। ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਉੱਤੇ ਸਿਆਸੀ ਨਿਸ਼ਾਨਾ ਵਿੰਨ੍ਹਦਿਆਂ ਸਪਨਾ ਚੌਧਰੀ ਨੇ ਕਿਹਾ ਸੀ ਕਿ ਜਿਹੜਾ ਵਿਅਕਤੀ ਕਿਸੇ ਦਾ ਆਦਰ-ਸਤਿਕਾਰ ਨਹੀਂ ਕਰ ਸਕਦਾ।
Sapna Choudhary
ਉਹ ਜਨਤਾ ਦੇ ਹਿਤ ਵਿੱਚ ਕੀ ਕੰਮ ਕਰੇਗਾ। ਹਰੇਕ ਵਿਅਕਤੀ ਦਾ ਆਤਮ-ਸਨਮਾਨ ਹੁੰਦਾ ਹੈ ਤੇ ਉਸ ਨੂੰ ਅਪਮਾਨਿਤ ਕਰਨ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੁੰਦਾ। ਸਪਨਾ ਚੌਧਰੀ ਨੇ ਕਿਹਾ ਕਿ ਕੇਜਰੀਵਾਲ ਤੋਂ ਦਿੱਲੀ ਦੀ ਜਨਤਾ ਨੂੰ ਬਹੁਤ ਆਸਾਂ ਸਨ ਪਰ ਉਨ੍ਹਾਂ ਦਿੱਲੀ ਦੀ ਜਨਤਾ ਲਈ ਕੋਈ ਕੰਮ ਨਹੀਂ ਕੀਤਾ।