
ਦੱਸਿਆ ਸੁਰਗ ਵਿੱਚ ਗਰਦਨ ਤੱਕ ਭਰ ਗਿਆ ਸੀ ਮਲਬਾ
ਚਮੋਲੀ: ਉਤਰਾਖੰਡ ਦੇ ਚਮੋਲੀ ਜ਼ਿਲੇ ਦੇ ਜੋਸ਼ੀਮਠ ਨੇੜੇ ਗਲੇਸ਼ੀਅਰ ਦੇ ਇਕ ਹਿੱਸੇ ਦੇ ਟੁੱਟਣ ਕਾਰਨ ਆਏ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਲਗਭਗ 125 ਮਜ਼ਦੂਰ ਲਾਪਤਾ ਹਨ, ਜਦੋਂਕਿ 15 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
Glacier
ਗਲੇਸ਼ੀਅਰ ਫਟਣ ਤੋਂ ਬਾਅਦ, ਸੁਰੰਗ ਵਿਚੋਂ ਬਾਹਰ ਕੱਢੇ ਗਏ ਇਕ ਮਜ਼ਦੂਰ ਨੇ ‘ਆਪਬਤੀ’ਦੱਸੀ, ਜਿਸ ਦੀ ਵੀਡੀਓ ਉਤਰਾਖੰਡ ਪੁਲਿਸ ਨੇ ਟਵਿੱਟਰ ‘ਤੇ ਸਾਂਝੀ ਕੀਤੀ ਹੈ।Glacier
ਸੁਰੰਗ ਤੋਂ ਬਾਹਰ ਆਏ ਮਜ਼ਦੂਰਾਂ ਨੇ ਸੁਣਾਈ ਆਪਬੀਤੀ
ਚਮੋਲੀ ਵਿੱਚ ਗਲੇਸ਼ੀਅਰ ਫਟਣ ਬਾਅਦ ਨਦੀਆਂ ਵਿੱਚ ਆਏ ਹੜ੍ਹਾਂ ਤੋਂ ਬਾਅਦ ਆਈਟੀਬੀਪੀ ਨੂੰ ਰਾਹਤ ਅਤੇ ਬਚਾਅ ਕਾਰਜ ਵਿੱਚ ਤਾਇਨਾਤ ਕੀਤਾ ਗਿਆ ਹੈ। ਆਈਟੀਬੀਪੀ ਦੇ ਜਵਾਨ ਤੰਗ ਸੁਰੰਗਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਰੁੱਝੇ ਹੋਏ ਹਨ।
राहत बचाव कार्य जारी, टनल में फंसे 12 कर्मियों को सुरक्षित रेस्क्यू किया गया है।#Chamoli #Uttarakhand #UttarakhandPolice @DDNewslive @ANI @aajtak @News18India @DIPR_UK @PIB_India pic.twitter.com/RPNSYeEFpI
— Uttarakhand Police (@uttarakhandcops) February 7, 2021
ਸੁਰੰਗ ਦੇ ਬਾਹਰ ਜਾਣ ਤੋਂ ਬਾਅਦ, ਇੱਕ ਮਜ਼ਦੂਰ ਨੇ ਦੱਸਿਆ ਕਿ ਸੁਰਗ ਵਿੱਚ ਮਲਬਾ ਗਰਦਨ ਤੱਕ ਭਰ ਗਿਆ ਸੀ। ਬਚਾਏ ਗਏ ਵਿਅਕਤੀ ਨੇ ਕਿਹਾ, "ਸੁਰੰਗ ਦੇ ਅੰਦਰ ਦਾ ਮਲਬਾ ਸਾਡੀ ਗਰਦਨ ਤੱਕ ਭਰ ਗਿਆ ਸੀ, ਮੈਂ ਖ਼ੁਦ ਸਰੀਆ ਫੜ ਕੇ ਬਾਹਰ ਆਇਆ ਹਾਂ।" ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸੁਰੰਗ ਵਿਚ ਕੋਈ ਘਬਰਾਹਟ ਤਾਂ ਨਹੀਂ ਹੋਈ, ਤਾਂ ਉਹਨਾਂ ਨੇ ਨਹੀਂ ਵਿਚ ਜਵਾਬ ਦਿੱਤਾ।