
Delhi News : ਕਿਹਾ- ਦਿੱਲੀ ਦੇ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ, ਭਾਜਪਾ ਦੀ 'ਤਾਨਾਸ਼ਾਹੀ' ਅਤੇ 'ਗੁੰਡਾਗਰਦੀ' ਵਿਰੁੱਧ ਸਾਡੀ ਲੜਾਈ ਜਾਰੀ ਰਹੇਗੀ
Delhi News in Pnnjabi : ਦਿੱਲੀ ਦੇ ਕਾਲਕਾ ਜੀ ਸੀਟ ਤੋਂ ਜਿੱਤਣ ਤੋਂ ਬਾਅਦ ਆਤਿਸ਼ੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਨਤੀਜੇ ਆਮ ਆਦਮੀ ਪਾਰਟੀ (ਆਪ) ਲਈ ਝਟਕਾ ਹਨ, ਪਰ ਅਸੀਂ ਦਿੱਲੀ ਦੇ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ, ਭਾਜਪਾ ਦੀ 'ਤਾਨਾਸ਼ਾਹੀ' ਅਤੇ 'ਗੁੰਡਾਗਰਦੀ' ਵਿਰੁੱਧ ਸਾਡੀ ਲੜਾਈ ਜਾਰੀ ਰਹੇਗੀ। ਕਾਲਕਾ ਦੀ ਜਨਤਾ ਨੇ ਮੇਰੇ ’ਤੇ ਭੋਰਸਾ ਦਿਖਾਇਆ ਹੈ ਮੈਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ।
ਆਤਿਸ਼ੀ ਨੇ ਕਿਹਾ ਕਿ ਮੈਂ ਦਿੱਲੀ ’ਚ ਆਪਣੀ ਸੀਟ ਜਿੱਤੀ ਹਾਂ ਪਰ ਇਹ ਜਿੱਤ ਦਾ ਸਮੇਂ ਨਹੀਂ ਇਹ ਜੰਗ ਦਾ ਸਮਾਂ ਹੀ ਹੈ। ਆਮ ਆਦਮੀ ਪਾਰਟੀ ਹਮੇਸ਼ਾਂ ਗ਼ਲਤ ਦੇ ਖ਼ਿਲਾਫ਼ ਲੜਦੀ ਆਈ ਹੈ ਅਤੇ ਹਮੇਸ਼ਾਂ ਗ਼ਲਤ ਦੇ ਖ਼ਿਲਾਫ਼ ਲੜਦੀ ਰਹੇਗੀ। ਆਮ ਆਦਮੀ ਪਾਰਟੀ ਦਾ ਸੰਘਰਸ਼ ਹਮੇਸ਼ਾਂ ਦੇਸ਼ ਦੀ ਜਨਤਾ ਲਈ ਕਦੇ ਖ਼ਤਮ ਨਹੀਂ ਹੋਵੇਗਾ।
(For more news apart from Atishi's statement came after winning from Delhi's Kalkaji seat News in Punjabi, stay tuned to Rozana Spokesman)