
Delhi Elections Result 2025 Live: ਵੋਟਾਂ ਦੀ ਗਿਣਤੀ ਦੀ ਸ਼ੁਰੂਆਤ ਵੇਲੇ ਦੋਹਾਂ ਵਿਚਾਲੇ 16% ਵੋਟਾਂ ਸੀ ਫ਼ਰਕ
Delhi Elections Result 2025 Latest News in Punjabi Live Updates: ਅੱਜ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਦੇ ਚੋਣ ਨਤੀਜੇ ਹੋਣਗੇ। ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕੁਝ ਹੀ ਦੇਰ ਵਿਚ ਪਹਿਲੇ ਰੁਝਾਨ ਸਾਹਮਣੇ ਆਉਣਗੇ। ਸੁਰੱਖਿਆ ਦੇ ਪੁਖਤੇ ਪ੍ਰਬੰਧ ਕੀਤੇ ਗਏ ਹਨ।
ਦੱਸ ਦੇਈਏ ਕਿ ਸੂਬੇ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ 5 ਫਰਵਰੀ ਨੂੰ ਇੱਕੋ ਪੜਾਅ ਵਿੱਚ ਹੋਈ ਸੀ। ਇਸ ਦਿੱਲੀ ਚੋਣ ਵਿੱਚ 699 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ, ਜਿਨ੍ਹਾਂ ਵਿੱਚ 602 ਪੁਰਸ਼, 96 ਔਰਤਾਂ ਅਤੇ 1 ਹੋਰ ਉਮੀਦਵਾਰ ਸ਼ਾਮਲ ਹੈ। ਇਸ ਵਾਰ 2020 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 31 ਹੋਰ ਉਮੀਦਵਾਰ ਮੈਦਾਨ ਵਿੱਚ ਹਨ। ਪਿਛਲੀਆਂ ਚੋਣਾਂ ਵਿੱਚ 668 ਉਮੀਦਵਾਰ ਸਨ।
ਦਿੱਲੀ ਵਿੱਚ ਕੁੱਲ 1.55 ਕਰੋੜ ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚ 83.49 ਲੱਖ ਪੁਰਸ਼, 71.74 ਲੱਖ ਔਰਤਾਂ ਅਤੇ 1,267 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਨ੍ਹਾਂ ਵਿੱਚੋਂ 2.08 ਲੱਖ ਵੋਟਰਾਂ ਨੇ ਪਹਿਲੀ ਵਾਰ ਵੋਟ ਪਾਈ ਹੈ। ਵੋਟਿੰਗ ਨੂੰ ਵਧੇਰੇ ਸੁਚਾਰੂ ਬਣਾਉਣ ਲਈ, ਚੋਣ ਕਮਿਸ਼ਨ ਨੇ 85 ਸਾਲ ਤੋਂ ਵੱਧ ਉਮਰ ਦੇ ਲਗਭਗ 6,500 ਬਜ਼ੁਰਗ ਨਾਗਰਿਕਾਂ ਅਤੇ 1,051 ਅਪਾਹਜ ਵੋਟਰਾਂ ਲਈ ਘਰ ਤੋਂ ਵੋਟ ਪਾਉਣ (VFH) ਦੀ ਸਹੂਲਤ ਪ੍ਰਦਾਨ ਕੀਤੀ ਸੀ
Delhi Elections Result 2025 Latest News in Punjabi Live Updates:
1:05 AM| ਸੰਗਮ ਵਿਹਾਰ ਤੋਂ ਭਾਜਪਾ ਦੀ ਜਿੱਤ
344 ਵੋਟਾਂ ਦੇ ਫ਼ਰਕ ਨਾਲ ਚੰਦਨ ਕੁਮਾਰ ਚੌਧਰੀ ਜਿੱਤੇ
ਚੰਦਨ ਕੁਮਾਰ ਚੌਧਰੀ ਨੂੰ 54,049 ਵੋਟਾਂ
'ਆਪ' ਦੇ ਦਿਨੇਸ਼ ਮੋਹਨਿਆ ਨੂੰ 53, 705 ਵੋਟਾਂ
12: 30 AM| ਆਮ ਆਦਮੀ ਪਾਰਟੀ ਨੂੰ ਜੰਗਪੁਰਾ ’ਚ ਵੱਡਾ ਝਟਕਾ
ਆਪ ਦੇ ਉਮੀਦਵਾਰ ਮਨੀਸ਼ ਸਿਸੋਦੀਆ ਹਾਰੇ
ਭਾਜਪਾ ਦੇ ਤਲਵਿੰਦਰ ਸਿੰਘ ਮਾਰਵਾਹ ਜਿੱਤੇ
ਮਨੀਸ਼ ਸਿਸੋਦੀਆ ਲਗਭਗ 600 ਵੋਟਾਂ ਨਾਲ ਹਾਰੇ
ਮਨੀਸ਼ ਸਿਸੋਦੀਆ ਨੇ ਹਾਰ ਕਬੂਲੀ
12: 20AM| ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਪਿੱਛੇ
10 'ਚੋਂ 8 ਗੇੜ ਦੇ ਆਏ ਨਤੀਜੇ
ਭਾਜਪਾ ਦੇ ਤਰਵਿੰਦਰ ਮਰਵਾਹਾ ਨੇ ਛੱਡਿਆ ਪਿੱਛੇ
636 ਵੋਟਾਂ ਦੇ ਫ਼ਰਕ ਨਾਲ ਪਿੱਛੇ ਹੋਏ ਸਿਸੋਦੀਆ
ਸਿਸੋਦੀਆ ਨੂੰ30,029 ਵੋਟਾਂ
ਤਰਵਿੰਦਰ ਮਰਵਾਹਾ ਨੂੰ 30,665 ਵੋਟਾਂ
12: 19 AM| 7ਵੇਂ ਗੇੜ 'ਚ ਕਾਲਕਾ ਜੀ ਤੋਂ ਆਤਿਸ਼ੀ ਪਿਛੇ
ਆਤਿਸ਼ੀ ਨੂੰ 26,599 ਵੋਟਾਂ
ਭਾਜਪਾ ਦੇ ਰਮੇਸ਼ ਬਿਧੂੜੀ ਨੂੰ 29,481ਵੋਟਾਂ
2,882 ਵੋਟਾਂ ਨਾਲ ਪਿੱਛੇ ਆਤਿਸ਼ੀ
12: 18 AM| ਬਾਬਰਪੁਰ: 11 ਵੇਂ ਗੇੜ ਦੇ ਨਤੀਜੇ
'ਆਪ' ਦੀ ਲੀਡ ਬਰਕਰਾਰ
'ਆਪ' ਦੇ ਗੋਪਾਲ ਰਾਏ 49, 687ਵੋਟਾਂ
22,524 ਵੋਟਾਂ ਦੇ ਫ਼ਰਕ ਨਾਲ ਅੱਗੇ
ਭਾਜਪਾ ਦੇ ਅਨਿਲ ਕੁਮਾਰ 27, 163 ਵੋਟਾਂ ਨਾਲ ਦੂਜੇ ਨੰਬਰ 'ਤੇ
12: 17 AM| ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਪਿੱਛੇ
ਭਾਜਪਾ ਦੇ ਤਰਵਿੰਦਰ ਮਰਵਾਹਾ ਨੇ ਛੱਡਿਆ ਪਿੱਛੇ
240 ਵੋਟਾਂ ਦੇ ਫ਼ਰਕ ਨਾਲ ਪਿੱਛੇ ਹੋਏ ਸਿਸੋਦੀਆ
7ਵੇਂ ਗੇੜ 'ਚ ਸਿਸੋਦੀਆ ਨੂੰ 26,139 ਵੋਟਾਂ
ਤਰਵਿੰਦਰ ਮਰਵਾਹਾ ਨੂੰ 26,379 ਵੋਟਾਂ
12: 16 AM| ਤਿਲਕ ਨਗਰ: 7ਵੇਂ ਗੇੜ ਦੇ ਨਤੀਜੇ
ਤਿਲਕ ਨਗਰ ਤੋਂ 'ਆਪ' ਦੀ ਲੀਡ ਬਰਕਰਾਰ
11,909 ਵੋਟਾਂ ਦੇ ਫ਼ਰਕ ਨਾਲ ਜਰਨੈਲ ਸਿੰਘ ਅੱਗੇ
'ਆਪ' ਦੇ ਜਰਨੈਲ ਸਿੰਘ ਨੂੰ 38,306 ਵੋਟਾਂ
ਭਾਜਪਾ ਦੀ ਸ਼ਵੇਤਾ ਸੈਣੀ ਨੂੰ 26,397
12: 13 AM| 8ਵੇਂ ਗੇੜ 'ਚ ਗ੍ਰੇਟਰ ਕੈਲਾਸ਼ ਤੋਂ ਸੌਰਭ ਭਾਰਦਵਾਜ ਪਿੱਛੇ
ਸੌਰਭ ਨੂੰ 29,022 ਵੋਟਾਂ
1,003 ਵੋਟਾਂ ਦੇ ਫ਼ਰਕ ਨਾਲ ਭਾਜਪਾ ਅੱਗੇ
ਭਾਜਪਾ ਦੀ ਸ਼ਿਖਾ ਰੋਏ ਨੂੰ 30,025 ਵੋਟਾਂ
12: 10 AM | ਸ਼ਕੂਰ ਬਸਤੀ 11 ’ਚੋਂ 8 ਗੇੜਾਂ ਦੇ ਨਤੀਜੇ
ਭਾਜਪਾ ਦੇ ਕਰਨੈਲ ਸਿੰਘ ਦੀ ਜਿੱਤ ਤੈਅ
ਭਾਜਪਾ ਉਮੀਦਵਾਰ 18863 ਵੋਟਾਂ ਦੇ ਫ਼ਰਕ ਨਾਲ ਅੱਗੇ
ਆਪ ਦੇ ਸਤਿੰਦਰ ਜੈਨ ਪਿੱਛੇ
ਬੀਜੇਪੀ ਦੇ ਕਰਨੈਲ ਸਿੰਘ ਨੂੰ 43,944 ਵੋਟਾਂ
ਆਪ ਦੇ ਸਤਿੰਦਰ ਜੈਨ ਨੂੰ 25,051 ਵੋਟਾਂ
PM ਨਰਿੰਦਰ ਮੋਦੀ ਪਾਰਟੀ ਵਰਕਰਾਂ ਨੂੰ ਕਰਨਗੇ ਸੰਬੋਧਨ
ਦਿੱਲੀ ਵਿੱਚ ਸੱਤਾ ਵਿੱਚ ਵਾਪਸੀ ਕਰਨ ਲਈ ਤਿਆਰ ਹੈ BJP
ਸ਼ਾਮ 7:30 ਵਜੇ ਭਾਜਪਾ ਹੈੱਡਕੁਆਰਟਰ ' ਚ ਕਰਨਗੇ ਸੰਬੋਧਨ
ਭਾਜਪਾ 45 ਸੀਟਾਂ 'ਤੇ ਅੱਗੇ, ਆਪ 25 ਸੀਟਾਂ 'ਤੇ ਅੱਗੇ
11: 55AM | ਦਿੱਲੀ 'ਚ ਹੋ ਗਿਆ ਵੱਡਾ ਉਲਟਫੇਰ, ਕੌਣ ਹੋਵੇਗਾ ਅਗਲਾ CM, ਭਾਜਪਾ ਕਿੱਥੇ ਕਰ ਗਈ ਕਮਾਲ, ਦੇਖੋ The Spokesman Debate 'ਚ ਅਹਿਮ ਚਰਚਾ
11: 46 AM | ਦਿੱਲੀ ਦੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਨੂੰ ਲੈ ਕੇ ਕੀ ਬੋਲੇ ਭਾਜਪਾ ਨੇਤਾ ਤਰੁਣ ਚੁੱਘ
11: 44 AM | ਨਵੀਂ ਦਿੱਲੀ : 8ਵੇਂ ਗੇੜ ਦੇ ਨਤੀਜੇ
ਕੇਜਰੀਵਾਲ ਤੇ ਪ੍ਰਵੇਸ਼ ਵਰਮਾ ’ਚ ਜ਼ਬਰਦਸਤ ਟੱਕਰ
ਭਾਜਪਾ ਦੇ ਪ੍ਰਵੇਸ਼ ਵਰਮਾ ਦੀ ਲੀਡ ਕਾਇਮ
ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪਿੱਛੇ
ਬੀਜੇਪੀ ਦੇ ਪ੍ਰਵੇਸ਼ ਵਰਮਾ ਨੂੰ 16903 ਵੋਟਾਂ
ਅਰਵਿੰਦ ਕੇਜਰੀਵਾਲ ਨੂੰ 16473 ਵੋਟਾਂ
430 ਵੋਟਾਂ ਦੇ ਫ਼ਰਕ ਨਾਲ ਪ੍ਰਵੇਸ਼ ਵਰਮਾ ਅੱਗੇ
11: 40 AM | ਦਿੱਲੀ 'ਚ ਭਾਜਪਾ ਦੀ ਜਿੱਤ ਮਗਰੋਂ ਸ਼ਾਮ ਨੂੰ ਭਾਜਪਾ ਦਫ਼ਤਰ ਜਾਣਗੇ PM ਨਰਿੰਦਰ ਮੋਦੀ
11: 30 AM | ਦਿੱਲੀ 'ਚ ਭਾਜਪਾ ਦੀ ਲੀਡ ਬਰਕਰਾਰ, ਸੀਐਮ ਚਿਹਰੇ ਨੂੰ ਲੈ ਕੇ ਭਾਜਪਾ ਲੀਡਰ ਦਾ ਵੱਡਾ ਬਿਆਨ
11: 25 AM | ਦਿੱਲੀ ਦੰਗਲ ਦੇ ਦਰਮਿਆਨ ਅੰਨਾ ਹਜ਼ਾਰੇ ਦਾ ਵੱਡਾ ਬਿਆਨ
ਰੁਝਾਨਾਂ ਨੂੰ ਲੈ ਕੇ ਆਖ ਦਿੱਤੀ ਵੱਡੀ ਗੱਲ
11: 22AM | ਨਵੀਂ ਦਿੱਲੀ : 7ਵੇਂ ਗੇੜ ਦੇ ਨਤੀਜੇ
ਕੇਜਰੀਵਾਲ ਤੇ ਪ੍ਰਵੇਸ਼ ਵਰਮਾ ’ਚ ਜ਼ਬਰਦਸਤ ਟੱਕਰ
ਭਾਜਪਾ ਦੇ ਪ੍ਰਵੇਸ਼ ਵਰਮਾ ਨੇ ਲੀਡ ਬਣਾਈ
ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪਿੱਛੇ
ਬੀਜੇਪੀ ਦੇ ਪ੍ਰਵੇਸ਼ ਵਰਮਾ ਨੂੰ 14464 ਵੋਟਾਂ
ਅਰਵਿੰਦ ਕੇਜਰੀਵਾਲ ਨੂੰ 14426 ਵੋਟਾਂ
238 ਵੋਟਾਂ ਦੇ ਫ਼ਰਕ ਨਾਲ ਪ੍ਰਵੇਸ਼ ਵਰਮਾ ਅੱਗੇ
11: 18 AM | ਵੋਟਾਂ ਦੀ ਗਿਣਤੀ ਵਿਚਾਲੇ 'ਆਪ' ਦਾ ਵੱਡਾ ਦਾਅਵਾ
ਅਗਲੇ 2 ਘੰਟਿਆਂ 'ਚ 'ਆਪ' ਕਰੇਗੀ ਲੀਡ
ਭਾਜਪਾ ਤੋਂ ਅੱਗੇ ਨਿਕਲੇਗੀ 'ਆਪ'
ਵੋਟਾਂ ਦੀ ਗਿਣਤੀ ਦੀ ਸ਼ੁਰੂਆਤ ਵੇਲੇ ਦੋਹਾਂ ਵਿਚਾਲੇ 16% ਵੋਟਾਂ ਸੀ ਫ਼ਰਕ
ਹੁਣ ਭਾਜਪਾ ਨੂੰ 47% ਤੇ 'ਆਪ' ਨੂੰ 43.15% ਪਈਆਂ ਵੋਟਾਂ
11: 10AM | ਸ਼ਕੂਰ ਬਸਤੀ 5ਵੇਂ ਗੇੜ ਦੇ ਨਤੀਜੇ
ਭਾਜਪਾ ਦੇ ਕਰਨੈਲ ਸਿੰਘ ਦੀ ਲੀਡ ਕਾਇਮ
ਆਪ ਦੇ ਸਤਿੰਦਰ ਜੈਨ ਪਿੱਛੇ
ਬੀਜੇਪੀ ਦੇ ਕਰਨੈਲ ਸਿੰਘ ਨੂੰ 26,326 ਵੋਟਾਂ
ਆਪ ਦੇ ਸਤਿੰਦਰ ਜੈਨ ਨੂੰ 17,577 ਵੋਟਾਂ
ਬੀਜੇਪੀ ਦੇ ਕਰਨੈਲ ਸਿੰਘ ਸਿੰਘ 8749 ਵੋਟਾਂ ਨਾਲ ਅੱਗੇ
11: 00AM | ਨਵੀਂ ਦਿੱਲੀ ਸੀਟ
ਭਾਜਪਾ ਦੇ ਪ੍ਰਵੇਸ਼ ਵਰਮਾ ਅੱਗੇ ਨਿਕਲੇ (12388 ਵੋਟਾਂ)
ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 225 ਵੋਟਾਂ ਦੇ ਫ਼ਰਕ ਨਾਲ ਪਿੱਛੇ (12163 ਵੋਟਾਂ)
10: 59 AM | ਦਿੱਲੀ 'ਚ ਭਾਜਪਾ ਵੱਲੋਂ ਜਿੱਤ ਦਾ ਦਾਅਵਾ, ਵਰਕਰਾਂ ਵੱਲੋਂ ਪਾਏ ਜਾ ਰਹੇ ਭੰਗੜੇ
10: 58 AM |ਹਲਕਾ ਕਾਲਕਾਜੀ : ਚੌਥੇ ਗੇੜ ਦੇ ਨਤੀਜੇ
ਆਪ ਦੀ ਆਤਿਸ਼ੀ ਪਿੱਛੇ
ਭਾਜਪਾ ਦੇ ਰਮੇਸ਼ ਬਿਧੂੜੀ ਅੱਗੇ
ਆਪ ਦੀ ਆਤਿਸ਼ੀ ਨੂੰ 15425 ਵੋਟਾਂ
ਬੀਜੇਪੀ ਦੇ ਰਮੇਸ਼ ਬਿਧੂੜੀ ਨੂੰ 17060 ਵੋਟਾਂ
1635 ਵੋਟਾਂ ਦੇ ਫ਼ਰਕ ਨਾਲ ਆਤਿਸ਼ੀ ਪਿੱਛੇ
10: 57 AM | ਰਾਜੌਰੀ ਗਾਰਡਨ 6ਵੇਂ ਗੇੜ ਦੇ ਨਤੀਜੇ
ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਅੱਗੇ
'ਆਪ' ਉਮੀਦਵਾਰ ਧਨਵਤੀ ਚੰਦੇਲਾ ਪਿੱਛੇ
ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਨੂੰ 31,299 ਵੋਟਾਂ
ਆਪ ਉਮੀਦਵਾਰ ਧਨਵਤੀ ਚੰਦੇਲਾ ਨੂੰ 25,568 ਵੋਟਾਂ
5,731 ਵੋਟਾਂ ਦੇ ਫ਼ਰਕ ਨਾਲ ਸਿਰਸਾ ਅੱਗੇ
10: 55 AM | ਹਲਕਾ ਜਨਕਪੁਰਾ : ਦੂਜੇ ਗੇੜ ’ਚ ਸਿਸੋਦੀਆ ਅੱਗੇ
ਆਪ ਦੇ ਮਨੀਸ਼ ਸਿਸੋਦੀਆ ਨੂੰ 7802 ਵੋਟਾਂ
ਭਾਜਪਾ ਦੇ ਤਲਵਿੰਦਰ ਸਿੰਘ ਨੂੰ 5457 ਵੋਟਾਂ
2345 ਵੋਟਾਂ ਦੇ ਫ਼ਰਕ ਨਾਲ ਮਨੀਸ਼ ਸਿਸੋਦੀਆ ਅੱਗੇ
10: 50 AM | ਪੰਜਵੇਂ ਗੇੜ ਦੇ ਨਤੀਜੇ
ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ 386 ਵੋਟਾਂ ਦੇ ਫ਼ਰਕ ਨਾਲ ਅੱਗੇ
ਭਾਜਪਾ ਦੇ ਪ੍ਰਵੇਸ਼ ਵਰਮਾ ਪਿੱਛੇ
10: 40 AM | ਓਖ਼ਲਾ ਤੋਂ 'ਆਪ' ਦੇ ਅਮਾਨਤੁੱਲਾਹ ਖ਼ਾਨ ਪਿੱਛੇ
1734 ਵੋਟਾਂ ਦੇ ਫ਼ਰਕ ਨਾਲ ਖ਼ਾਨ ਪਿੱਛੇ
ਅਮਾਨਤੁੱਲਾਹ ਖ਼ਾਨ ਨੂੰ 6377 ਵੋਟਾਂ
ਭਾਜਪਾ ਦੇ ਮਨੀਸ਼ ਚੌਧਰੀ 8111 ਵੋਟਾਂ ਨਾਲ ਅੱਗੇ
10: 30 AM | ਸ਼ਕੂਰ ਬਸਤੀ ਤੋਂ ਭਾਜਪਾ ਦੇ ਕਰਨੈਲ ਸਿੰਘ ਅੱਗੇ
ਕਰਨੈਲ ਸਿੰਘ ਨੂੰ ਪਈਆਂ 17,193 ਵੋਟਾਂ
ਸਤੇਂਦਰ ਜੈਨ ਨੂੰ ਪਈਆਂ 9,121 ਵੋਟਾਂ
ਤੀਜੇ ਗੇੜ ਦੀ ਵੋਟਿੰਗ 'ਚ 8072 ਵੋਟਾਂ ਦੇ ਫ਼ਰਕ ਨਾਲ ਭਾਜਪਾ ਅੱਗੇ
10: 20 AM | ਪਟਪੜਗੰਜ ਸੀਟ ਤੋਂ ਭਾਜਪਾ ਅੱਗੇ
ਤੀਜੇ ਗੇੜ 'ਚ ਰਵਿੰਦਰ ਸਿੰਘ ਨੇਗੀ ਨੂੰ ਲੀਡ
7229 ਵੋਟਾਂ ਨਾਲ ਅੱਗੇ ਚਲ ਰਹੇ ਰਵਿੰਦਰ ਨੇਗੀ
'ਆਪ' ਦੇ ਅਵਧ ਓਝਾ ਪਿੱਛੇ
ਕਾਂਗਰਸ ਦੇ ਅਨਿਲ ਕੁਮਾਰ 16488 ਵੋਟਾਂ ਨਾਲ ਪਿੱਛੇ
10: 13 AM | ਤਿਲਕ ਨਗਰ ‘ਚ 'ਆਪ' ਨੂੰ ਲੀਡ
ਜਰਨੈਲ ਸਿੰਘ 10368 ਵੋਟਾਂ ਨਾਲ ਅੱਗੇ
ਚੌਥੇ ਗੇੜ ‘ਚ ਭਾਜਪਾ ਪਿੱਛੇ ਚਲ ਰਹੀ
10: 02 AM | ਦਿੱਲੀ ਚੋਣਾਂ ਨੂੰ ਲੈ ਕੇ ਭਾਜਪਾ ਨੇਤਾ ਹਰਜੀਤ ਗਰੇਵਾਲ ਦਾ ਵੱਡਾ ਬਿਆਨ
10: 00AM | ਭਾਜਪਾ ਨੇ ਜਿੱਤ ਦਾ ਕੀਤਾ ਦਾਅਵਾ, ਭਾਜਪਾ ਦੇ ਵਰਕਰ ਪਾਉਣ ਲੱਗੇ ਭੰਗੜੇ
9: 58 AM | ਦਿੱਲੀ 'ਚ ਆਪ ਦੇ ਵੱਡੇ ਚਿਹਰੇ ਚੱਲ ਰਹੇ ਅੱਗੇ
ਅਰਵਿੰਦ ਕੇਜਰੀਵਾਲ (ਨਵੀਂ ਦਿੱਲੀ ਸੀਟ ) ਅੱਗੇ
ਮਨੀਸ਼ ਸਿਸੋਦੀਆ (ਜੰਗਪੁਰਾ ਸੀਟ)
9: 55 AM | ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ 254 ਵੋਟਾਂ ਦੇ ਫ਼ਰਕ ਨਾਲ ਅੱਗੇ
ਭਾਜਪਾ ਦੇ ਪ੍ਰਵੇਸ਼ ਵਰਮਾ ਪਿੱਛੇ
9: 51AM | ਰਾਜੌਰੀ ਗਾਰਡਨ ਤੋਂ ਭਾਜਪਾ ਅੱਗੇ
3539 ਵੋਟਾਂ ਦੇ ਫ਼ਰਕ ਨਾਲ ਮਨਜਿੰਦਰ ਸਿਰਸਾ ਅੱਗੇ
'ਆਪ' ਦੇ ਧਨਵਤੀ ਚੰਦੇਲਾ ਪਿੱਛੇ
9: 44 AM | ਸਦਰ ਬਾਜ਼ਾਰ ਤੋਂ 'ਆਪ' ਦੇ ਸੋਮ ਦੱਤ ਅੱਗੇ
4156 ਵੋਟਾਂ ਦੇ ਫ਼ਰਕ ਨਾਲ 'ਆਪ' ਅੱਗੇ
ਕਾਂਗਰਸ ਦੇ ਅਨਿਲ ਭਾਰਦਵਾਜ ਦੂਸਰੇ ਨੰਬਰ 'ਤੇ
9: 40 AM | ਕਰਵਲ ਨਗਰ ਤੋਂ ਭਾਜਪਾ ਅੱਗੇ
ਭਾਜਪਾ ਦੇ ਕਪਿਲ ਮਿਸ਼ਰਾ 6470 ਵੋਟਾਂ ਦੇ ਫ਼ਰਕ ਨਾਲ ਅੱਗੇ
'ਆਪ' ਦੇ ਮਨੋਜ ਕੁਮਾਰ ਤਿਆਗੀ ਪਿੱਛੇ
9: 38 AM | ਰਾਜੌਰੀ ਗਾਰਡਨ ਤੋਂ ਭਾਜਪਾ ਅੱਗੇ
3539 ਵੋਟਾਂ ਦੇ ਫ਼ਰਕ ਨਾਲ ਮਨਜਿੰਦਰ ਸਿਰਸਾ ਅੱਗੇ
9: 37 AM | ਦਿੱਲੀ 'ਚ ਆਪ ਦੇ ਵੱਡੇ ਚਿਹਰੇ ਚੱਲ ਰਹੇ ਪਿੱਛੇ
ਅਰਵਿੰਦ ਕੇਜਰੀਵਾਲ (ਨਵੀਂ ਦਿੱਲੀ ਸੀਟ ) ਪਿੱਛੇ
ਆਤਿਸ਼ੀ (ਕਾਲਕਾਜੀ ਸੀਟ) ਪਿੱਛੇ
ਮਨੀਸ਼ ਸਿਸੋਦੀਆ (ਜੰਗਪੁਰਾ ਸੀਟ) ਪਿੱਛੇ
9: 36 AM | ਗ੍ਰੇਟਰ ਕੈਲਾਸ਼ ਤੋਂ ਸੌਰਭ ਭਾਰਦਵਾਜ ਅੱਗੇ
449 ਵੋਟਾਂ ਦੇ ਫ਼ਰਕ ਨਾਲ ਸੌਰਭ ਭਾਰਦਵਾਜ ਅੱਗੇ
ਭਾਜਪਾ ਦੇ ਸ਼ਿਖਾ ਰੌਏ ਦੂਸਰੇ ਨੰਬਰ 'ਤੇ
9: 35 AM | ਬਾਬਰਪੁਰ ਤੋਂ 'ਆਪ' ਦੇ ਗੋਪਾਲ ਰਾਏ ਅੱਗੇ
5602 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਗੋਪਾਲ ਰਾਏ
ਭਾਜਪਾ ਦੇ ਅਨਿਲ ਕੁਮਾਰ ਦੂਸਰੇ ਨੰਬਰ 'ਤੇ
9: 30 AM | ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਪਿੱਛੇ
ਨਵੀਂ ਦਿੱਲੀ ਤੋਂ ਭਾਜਪਾ ਦੇ ਪ੍ਰਵੇਸ਼ ਵਰਮਾ ਅੱਗੇ
9: 25AM | ਮਨੀਸ਼ ਸਿਸੋਦੀਆ ਵੀ ਚੱਲ ਰਹੇ ਪਿੱਛੇ
ਜੰਗਪੁਰਾ ਸੀਟ ਤੋਂ ਪਿੱਛੇ ਮਨੀਸ਼ ਸਿਸੋਦੀਆ
ਜੰਗਪੁਰਾ ਤੋਂ ਤਰਵਿੰਦਰ ਸਿੰਘ ਮਰਵਾਹਾ ਅੱਗੇ
9: 19 AM | ਦਿੱਲੀ ਵਿਧਾਨਸਭਾ ਚੋਣਾਂ ਦਾ ਸਟੀਕ ਵਿਸ਼ਲੇਸ਼ਣ
ਜਾਣੋ ਭਾਜਪਾ ਨੇ ਕਿਵੇਂ ਪਲਟੀ ਗੇਮ
9: 11 AM | ਵੱਡੀ ਖ਼ਬਰ! ਰੁਝਾਨਾਂ 'ਚ ਸਰਕਾਰ ਬਣਾਉਣ ਦੇ ਨੇੜੇ ਪਹੁੰਚ ਗਈ ਭਾਜਪਾ, ਹੈਰਾਨ ਕਰ ਦੇਣ ਵਾਲੇ ਨਤੀਜੇ ਸਭ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ 'ਤੇ
9: 10 AM | ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਨੇ ਭਾਜਪਾ ਨੂੰ ਪਛਾੜਿਆ
ਭਾਜਪਾ ਦੇ ਤਰਵਿੰਦਰ ਸਿੰਘ ਮਰਵਾਹ ਦੂਸਰੇ ਨੰਬਰ 'ਤੇ
9: 05 AM | ਦਿੱਲੀ ਚ ਪੇਚ ਫਸੇ, ਕੇਜਰੀਵਾਲ ਪਿੱਛੇ ਭਾਜਪਾ ਨੇ ਪਲਟੀ ਬਾਜ਼ੀ ,ਆਪ ਪਿੱਛੇ
9: 02 AM | ਰਾਜੌਰੀ ਗਾਰਡਨ ਤੋਂ ਭਾਜਪਾ ਦੇ ਮਨਜਿੰਦਰ ਸਿਰਸਾ ਪਿੱਛੇ।
9: 00 AM | ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਪਿੱਛੇ, ਕੇਜਰੀਵਾਲ 823 ਵੋਟਾਂ ਦੇ ਫ਼ਰਕ ਨਾਲ ਪਿੱਛੇ
8: 50 AM | ਭਾਜਪਾ ਨੇ ਹਾਸਿਲ ਕੀਤਾ ਬਹੁਮਤ
ਪਹਿਲੇ ਰੁਝਾਨ 'ਚ 36
ਆਪ 23
8: 49 AM | ਦਿੱਲੀ ਵਿਧਾਨ ਸਭਾ ਚੋਣ ਨਤੀਜੇ
ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਅੱਗੇ
ਭਾਜਪਾ ਦੇ ਪ੍ਰਵੇਸ਼ ਵਰਮਾ ਪਿੱਛੇ
8: 43 AM | ਦਿੱਲੀ ਵਿਧਾਨ ਸਭਾ ਚੋਣਾਂ
ਰੁਝਾਨਾਂ 'ਚ 'ਆਪ' ਤੇ ਭਾਜਪਾ ਵਿਚਾਲੇ ਜ਼ਬਰਦਸਤ ਟੱਕਰ
ਰੁਝਾਨਾਂ 'ਚ ਭਾਜਪਾ ਦੀ ਲੀਡ ਕਾਇਮ
ਭਾਜਪਾ 31
ਆਪ 22
ਕਾਂਗਰਸ 2
8: 40 AM | ਰੁਝਾਨਾਂ 'ਚ 'ਆਪ'ਤੇ ਭਾਜਪਾ ਵਿਚਾਲੇ ਜ਼ਬਰਦਸਤ ਟੱਕਰ
ਰੁਝਾਨਾਂ 'ਚ ਭਾਜਪਾ ਦੀ ਲੀਡ ਕਾਇਮ
ਰੁਝਾਨਾਂ 'ਚ ਬਹੁਮਤ ਦੇ ਨੇੜੇ ਭਾਜਪਾ
8: 36 AM | ਰੁਝਾਨਾਂ 'ਚ ਭਾਜਪਾ ਅੱਗੇ
70 ਸੀਟਾਂ ਚੋਂ 24 ਸੀਟਾਂ ਨਾਲ ਭਾਜਪਾ ਅੱਗੇ
18 ਸੀਟਾਂ ਨਾਲ ਦੂਜੇ ਨੰਬਰ 'ਤੇ 'ਆਪ'
8: 30AM | ਨਵੀਂ ਦਿੱਲੀ 'ਚ ਪ੍ਰਵੇਸ਼ ਵਰਮਾ ਅੱਗੇ
ਅਰਵਿੰਦ ਕੇਜਰੀਵਾਲ ਚੱਲ ਰਹੇ ਪਿੱਛੇ
ਕਾਂਗਰਸ ਤੀਸਰੇ ਨੰਬਰ 'ਤੇ
8: 25 AM | ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ
ਕਰਾਵਲ ਨਗਰ ਸੀਟ ਤੋਂ ਭਾਜਪਾ ਦੇ ਕਪਿਲ ਸ਼ਰਮਾ ਅੱਗੇ ਹਨ।
ਬਿਜਵਾਸਨ ਸੀਟ ਤੋਂ ਕੈਲਾਸ਼ ਗਹਿਲੋਤ ਭਾਜਪਾ ਅੱਗੇ ਹਨ।
ਲਕਸ਼ਮੀਨਗਰ ਸੀਟ ਤੋਂ ਭਾਜਪਾ ਦੇ ਨਰਾਇਣ ਦੱਤ ਸ਼ਰਮਾ ਬਦਰਪੁਰ ਸੀਟ ਤੋਂ ਅੱਗੇ ਹਨ।
ਰੋਹਿਣੀ ਤੋਂ ਭਾਜਪਾ ਦੇ ਬਿਜੇਂਦਰ ਗੁਪਤਾ ਅੱਗੇ ਹਨ।
ਚਾਂਦਨੀ ਚੌਕ ਤੋਂ ਭਾਜਪਾ ਦੇ ਸਤੀਸ਼ ਜੈਨ ਅੱਗੇ।
ਭੁਵਨ ਤੰਵਰ ਦਿੱਲੀ ਛਾਉਣੀ ਤੋਂ ਅੱਗੇ।
8: 22 AM | ਸ਼ਕੂਰ ਬਸਤੀ ਤੋਂ 'ਆਪ' ਦੇ ਸਤੇਂਦਰ ਯਾਦਵ ਅੱਗੇ
8: 21 AM | ਬਾਦਲੀ ਸੀਟ ਤੋਂ ਕਾਂਗਰਸ ਦੇ ਦੇਵੇਂਦਰ ਯਾਦਵ ਅੱਗੇ
8: 20AM | ਵੋਟਾਂ ਦੀ ਗਿਣਤੀ ਸ਼ੁਰੂ, ਦੇਖੋ ਰੁਝਾਨਾਂ 'ਚ ਕੌਣ ਮਾਰ ਰਿਹਾ ਬਾਜ਼ੀ? ਅੰਕੜੇ ਦੇਖ ਹਰ ਕੋਈ ਹੈਰਾਨ|
ਰੋਜ਼ਾਨਾ ਸਪੋਕਸਮੈਨ 'ਤੇ ਪਲ-ਪਲ ਦੀ ਅਪਡੇਟ, ਦੇਖੋ ਸਭ ਤੋਂ ਸਟੀਕ ਤੇ ਤੇਜ਼ ਨਤੀਜੇ LIVE
8: 18 AM | ਦਿੱਲੀ ਵਿਧਾਨ ਸਭਾ ਚੋਣ ਨਤੀਜੇ
ਵੋਟਾਂ ਦੀ ਗਿਣਤੀ ਜਾਰੀ
ਰੁਝਾਨਾਂ 'ਚ ਭਾਜਪਾ-5
'ਆਪ'- 3
ਕਾਂਗਰਸ - 1
8: 17 AM | ਦਿੱਲੀ ਚੋਣਾਂ ਦਾ ਪਹਿਲਾ ਰੁਝਾਨ ਆਇਆ ਸਾਹਮਣੇ, ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਅੱਗੇ
8: 15 AM | ਰੋਹਿਣੀ ਤੋਂ ਭਾਜਪਾ ਦਾ ਵਿਜੇਂਦਰ ਗੁਪਤਾ ਅੱਗੇ
ਪਟਪੜਗੰਜ ਤੋਂ ਵਿਜੇਂਦਰ ਗੁਪਤਾ ਅੱਗੇ
ਤ੍ਰਿਨਗਰ ਤੋਂ 'ਆਪ' ਅੱਗੇ
'ਆਪ' ਦੇ ਪ੍ਰੀਤੀ ਤੋਮਰ ਅੱਗੇ
ਬੁਰਾੜੀ ਤੋਂ 'ਆਪ' ਦੇ ਸੰਜੀਵ ਝਾ ਅੱਗੇ
8: 12 AM | ਪਹਿਲੇ ਰੁਝਾਨ 'ਚ 'ਆਪ'-3, ਭਾਜਪਾ-2 'ਤੇ ਅੱਗੇ
8: 00AM | ਨਤੀਜਿਆਂ ਦੀ ਗਿਣਤੀ ਸ਼ੁਰੂ
7: 55AM | ਕੋਈ ਸੋਚ ਨਹੀਂ ਸਕਦਾ ਸੀ ਕਿ 'ਆਪ' ਸਿਆਸਤ 'ਚ ਸਫ਼ਲ ਹੋਵੇਗੀ, ਸੁਣੋ ਵੋਟਾਂ ਦੀ ਗਿਣਤੀ ਤੋਂ ਪਹਿਲਾਂ CM ਆਤਿਸ਼ੀ ਦਾ ਵੱਡਾ ਬਿਆਨ
7: 55AM | ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਐਲਿਸ ਵਾਜ਼ ਨੇ ਕਿਹਾ ਕਿ ਗਿਣਤੀ ਦੀ ਨਿਗਰਾਨੀ ਲਈ 5 ਹਜ਼ਾਰ ਲੋਕਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ।
7: 48 AM | ਰੋਜ਼ਾਨਾ ਸਪੋਕਸਮੈਨ 'ਤੇ ਵੇਖੋ ਦਿੱਲੀ ਵਿਧਾਨ ਸਭਾ ਦੇ ਸਭ ਤੋਂ ਪਹਿਲਾ ਚੋਣ ਨਤੀਜੇ
7: 40 AM | ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਜਪਾ ਦਾ ਵੱਡਾ ਦਾਅਵਾ, ਸੁਣੋ ਕਿਸ ਦੀ ਜਿੱਤ ਤੇ ਕਿਸ ਦੀ ਹਾਰ ਦਾ ਕੀਤਾ ਦਾਅਵਾ ?
7: 35 AM | ਆਪ' ਉਮੀਦਵਾਰ ਸੌਰਭ ਭਾਰਦਵਾਜ ਨੇ ਕਾਲਕਾਜੀ ਮੰਦਰ ਦੇ ਦਰਸ਼ਨ ਕੀਤੇ। ਸੌਰਭ ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ।
7:29 AM | ਕਾਲਕਾਜੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੋਂ ਪਹਿਲਾਂ ਕਾਲਕਾਜੀ ਮੰਦਰ ਵਿੱਚ ਪੂਜਾ ਕੀਤੀ।
7:28 AM | ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ ਤੋਂ 'ਆਪ' ਉਮੀਦਵਾਰ ਸੌਰਭ ਭਾਰਦਵਾਜ ਨੇ ਅੱਜ ਚੋਣ ਨਤੀਜਿਆਂ ਤੋਂ ਪਹਿਲਾਂ ਮੰਦਰ 'ਚ ਪੂਜਾ ਕੀਤੀ।
7:25 AM | ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸ਼ਿਖਾ ਰਾਏ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਕਾਲਕਾਜੀ ਮੰਦਰ ਦੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ।
7:20 AM | ਦਿੱਲੀ 'ਚ ਹੋਈ 60.54 ਫ਼ੀਸਦ ਵੋਟਿੰਗ
19 ਕੇਂਦਰਾਂ 'ਚ ਵੋਟਾਂ ਦੀ ਗਿਣਤੀ
ਹਰ ਕੇਂਦਰ 'ਤੇ ਪੈਰਾ ਮਿਲਟਰੀ ਕੰਪਨੀਆਂ ਤਾਇਨਾਤ
ਵੋਟਾਂ ਦੀ ਗਿਣਤੀ ਲਈ 5 ਹਜ਼ਾਰ ਮੁਲਾਜ਼ਮ ਤਾਇਨਾਤ
ਵੋਟਾਂ ਦੀ ਗਿਣਤੀ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
7:10 AM | ਕਿਸ ਦੀ ਹੋਵੇਗੀ ਦਿੱਲੀ? ਥੋੜ੍ਹੀ ਦੇਰ 'ਚ ਸ਼ੁਰੂ ਹੋਣ ਜਾ ਰਹੀ ਵੋਟਾਂ ਦੀ ਗਿਣਤੀ
AAP ਦੀ ਬਣੇਗੀ ਸਰਕਾਰ ਜਾਂ ਖਿੜੇਗਾ ਕਮਲ? ਰੋਜ਼ਾਨਾ ਸਪੋਕਸਮੈਨ 'ਤੇ ਚੋਣਾਂ ਦੀ ਮਹਾ-ਕਵਰੇਜ
7:00 AM | ਅੱਜ ਆਉਣਗੇ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ