
ਆਗਰਾ ਮੈਟਰੋ ਲੋਕਾਂ ਦੇ ਹਵਾਲੇ ਕਰਨ ਮੌਕੇ ਮੋਦੀ ਨੇ ਕਸ਼ਮੀਰੀ ਨੌਜਵਾਨਾ ਨਾਲ ਕੁੱਟ-ਮਾਰ ਦੀ ਘਟਨਾ ਦਾ ਵੀ ਜਿਕਰ ਕੀਤਾ..
ਨਵੀ ਦਿੱਲੀ : ਲਖਨਊ ਵਿਚ ਕਸ਼ਮੀਰੀ ਦੁਕਾਨਦਾਰਾਂ ਨਾਲ ਕੁੱਟ-ਮਾਰ ਦੀ ਅਲੋਚਨਾ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਦੇਸ਼ ਵਿਚ ਏਕਤਾ ਦਾ ਵਾਤਾਵਰਣ ਬਣਾਈ ਰੱਖਣਾ ਬੁਹਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਏਕਤਾ ਦਾ ਮਾਹੌਲ ਬਣਾਉਣ ਲਈ ਰਾਜ ਸਰਕਾਰਾਂ ਜਿਹੜੇ ਵੀ ਸਖ਼ਤ ਕਦਮ ਚੁਕਣੇ ਚਾਹੁਣ, ਉਹ ਚੁੱਕ ਸਕਦੀਆਂ ਹਨ। ਕਾਨਪੁਰ ਦੇ ਨਿਰਾਲਾ ਨਗਰ ਵਿਚ ਵਿਕਾਸ ਯੋਜਨਾਵਾ ਦਾ ਉਦਘਾਟਨ ਅਤੇ ਨੀਹ ਪੱਧਰ, ਲਖਨਊ ਮੈਟਰੋ ਦੀ ਸ਼ੁਰੂਆਤ ਅਤੇ ਆਗਰਾ ਮੈਟਰੋ ਲੋਕਾਂ ਦੇ ਹਵਾਲੇ ਕਰਨ ਮੌਕੇ ਮੋਦੀ ਨੇ ਕਸ਼ਮੀਰੀ ਨੌਜਵਾਨਾ ਨਾਲ ਕੁੱਟ-ਮਾਰ ਦੀ ਘਟਨਾ ਦਾ ਵੀ ਜਿਕਰ ਕੀਤਾ।
ਉਨ੍ਹਾਂ ਨੇ ਕਿਹਾ ਦੇਸ ਵਿਚ ਏਕਤਾ ਦਾ ਵਾਤਾਵਰਣ ਬਣਾਏ ਰੱਖਣਾ ਬਹੁਤ ਮਹੱਤਵਪੂਰਨ ਹੈ। ਲਖਨਊ ਵਿਚ ਸਿਰਫਿਰੇ ਲੋਕਾਂ ਨੇ ਸਾਡੇ ਕਸ਼ਮੀਰੀ ਭਰਾਵਾ ਨਾਲ ਜੋ ਵੀ ਹਰਕਤ ਕੀਤੀ ਸੀ, ਉਸ ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਫੌਰੀ ਕਾਰਵਾਈ ਕੀਤੀ ਹੈ। ਮੈ ਬਾਕੀ ਰਾਜ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਜਿੱਥੇ ਵੀ ਅਜਿਹੀ ਕਾਰਵਾਈ ਹੁੰਦੀ ਹੈ ਉਥੇ ਦੋਸ਼ੀਆ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਭੀੜ ਵਾਲੇ ਸੜਕ ਤੇ ਡ੍ਰਾਈ ਫਰੂਟ ਵੇਚ ਰਹੇ ਦੋ ਕਸ਼ਮੀਰੀ ਦੁਕਾਨਦਾਰਾ ਤੇ ਬੁੱਧਵਾਰ ਨੂੰ ਇਕ ਰਾਇਟ ਵਿੰਗ ਸਗੰਠਨ ਨਾਲ ਜੁੜੇ ਲੋਕਾਂ ਨੇ ਹਮਲਾ ਕਰ ਦਿਤਾ ਅਤੇ ਉਨਾਂ ਨੂੰ ਥਪੜ ਅਤੇ ਲਾਠੀਆਂ ਨਾਲ ਕੁੱਟਿਆਂ। ਇਨ੍ਹਾਂ ਹੀ ਨਹੀਂ , ਰਾਈਟ ਵਿੰਗ ਸਗੰਠਨ ਨਾਲ ਜੁੜੇ ਹਮਲਾਵਰਾ ਨੇ ਦੋਵੇਂ ਕਸ਼ਮੀਰੀਆਂ ਨਾਲ ਕੁੱਟ-ਮਾਰ ਦੀ ਵੀਡੀਓ ਨੂੰ ਆਪਣੇ ਫੋਨ ਤੋਂ ਸਾਝਾ ਕੀਤਾ।
ਹਾਲਾਂਕਿ, ਸਥਾਨਿਕ ਲੋਕਾਂ ਦੀ ਮਦਦ ਨਾਲ ਦੋਵੇਂ ਕਸ਼ਮੀਰੀ ਨੌਜਵਾਨਾ ਨੂੰ ਹਮਲਾਵਰਾ ਤੋਂ ਬਚਾ ਲਿਆ ਗਿਆ। ਭਗਵਾਧਾਰੀ ਗੁੰਡਿਆਂ ਨੇ ਜਿਨਾਂ ਦੋ ਕਸ਼ਮੀਰੀਆ ਨੂੰ ਕੁਟਿਆ ਹੈ ਉਨ੍ਹਾਂ ਵਿਚੋਂ ਇਕ ਦਾ ਨਾਮ ਅਫਜਲ ਨਾਇਕ ਹੈ ਅਤੇ ਦੂਸਰੇ ਦਾ ਨਾਮ ਅਬਦੁਲ ਸਲਾਮ ਹੈ।