104 ਸਾਲ ਦੀ ਐਥਲੀਟ ਤੋਂ ਲੈ ਕੇ ਏਅਰਫੋਰਸ ਅਫ਼ਸਰ ਤਕ ਦੇਖੋ ਕਿਸ ਕਿਸ ਨੂੰ ਮਿਲਿਆ ਨਾਰੀ ਸ਼ਕਤੀ ਪੁਰਸਕਾਰ
Published : Mar 8, 2020, 3:16 pm IST
Updated : Mar 8, 2020, 4:29 pm IST
SHARE ARTICLE
Here is list of awardees of nari shakti puraskar 2019
Here is list of awardees of nari shakti puraskar 2019

ਜੰਮੂ ਕਸ਼ਮੀਰ ਦੀ ਰਹਿਣ ਵਾਲੀ ਆਰਫਾ ਜਾਨ ਨੂੰ ਰਾਜ ਵਿਚ ਖਤਮ...

ਨਵੀਂ ਦਿੱਲੀ: 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਪਹਿਚਾਣ ਬਣਾਉਣ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ। ਨਾਰੀ ਸ਼ਕਤੀ ਪੁਸਰਕਾਰ ਪਾਉਣ ਵਾਲੀਆਂ ਇਹਨਾਂ ਔਰਤਾਂ ਵਿਚ 104 ਸਾਲ ਦੀ ਮਾਨ ਕੌਰ ਤੋਂ ਲੈ ਕੇ ਇੰਡੀਅਨ ਏਅਰਫੋਰਸ ਦੀ ਪਹਿਲੀ ਔਰਤ ਪਾਇਲਟਸ ਵਿਚ ਸ਼ਾਮਲ ਭਾਵਨਾ ਕਾਂਤ, ਮੋਹਨਾ ਜਿਤਰਵਾਲ ਅਤੇ ਅਵਨੀ ਚਤੁਰਵੇਦੀ ਸ਼ਾਮਲ ਹੈ।

PhotoKalavati Devi

ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੀ ਆਰਫਾ ਜਾਨ ਅਤੇ ਪਰਵਤਰੋਹੀ ਅੰਸ਼ੁ ਜੈਮਸੈਮੱਪਾ ਵੀ ਇਨਾਮ ਲੈਣ ਵਿਚ ਸ਼ਾਮਲ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਦੀ ਕਲਾਵਤੀ ਦੇਵੀ ਮਹਿਲਾ ਰਾਣੀ ਮਿਸਤਰੀ ਹੈ। ਕਲਾਵਤੀ ਦੇਵੀ ਨੇ ਕਾਨਪੁਰ ਅਤੇ ਇਸ ਦੇ ਆਸ ਪਾਸ 4000 ਤੋਂ ਵੱਧ ਪਖਾਨੇ ਬਣਾਏ ਹਨ। ਲੇਡੀ ਟਾਰਜਨ ਨਾਮ ਨਾਲ ਮਸ਼ਹੂਰ ਝਾਰਖੰਡ ਦੇ ਰਾਜਮਾਰਗ ਦੀ ਰਹਿਣ ਵਾਲੀ ਚਾਮੀ ਮੁਰਮੂ ਵੀ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਹੋਈ ਹੈ।

PhotoChami Murmu-Lady Tarzan

ਜੰਗਲਾਂ ਅਤੇ ਕੁਦਰਤੀ ਦੌਲਤ ਦੇ ਬਚਾਅ ਲਈ ਕੀਤੀਆਂ ਕੋਸ਼ਿਸ਼ਾਂ ਲਈ ਚਾਮੀ ਮੁਰਮੂ ਨੂੰ ਇਹ ਸਨਮਾਨ ਮਿਲਿਆ ਹੈ। ਸਾਲ 2018 ਵਿਚ ਏਅਰਫੋਰਸ ਦੀ ਪਹਿਲੀ ਔਰਤ ਫਲਾਈਟ ਪਾਇਲਟਸ ਦੇ ਰੂਪ ਵਿਚ ਤੈਨਾਤ ਹੋਈ ਮੋਹਨਾ ਜਿਤਰਵਾਲ, ਅਵਨੀ ਚਤੁਰਵੇਦੀ ਅਤੇ ਭਾਵਨਾ ਕਾਂਤ ਨੂੰ ਵੀ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

PhotoFirst Air Force Women Pilots

2018 ਵਿਚ ਮਿਗ-21 ਜਹਾਜ਼ ਦੀ ਪਹਿਲੀ ਉਡਾਨ ਭਰਨ ਵਾਲੀ ਇਹ ਪਾਇਲਟਸ ਦਾ ਕਹਿਣਾ ਹੈ ਕਿ ਉਹ ਦੇਸ਼ ਦੀ ਸੇਵਾ ਲਈ ਕਾਫੀ ਮਿਹਨਤ ਅਤੇ ਤਿਆਰੀ ਕਰ ਰਹੀ ਹੈ। ਉਹਨਾਂ ਨੇ ਬਹੁਤ ਕੁੱਝ ਹਾਸਲ ਕਰਨਾ ਹੈ। ਬਿਹਾਰ ਦੀ ਬੀਨਾ ਦੇਵੀ ਮਸ਼ਰੂਮ ਮਹਿਲਾ ਦੇ ਨਾਮ ਨਾਲ ਮਸ਼ਹੂਰ ਹੈ। ਮਸ਼ਰੂਮ ਦੀ ਖੇਤੀ, ਜੈਵਿਕ ਖੇਤੀ ਅਤੇ ਜੈਵਿਕ ਖਾਦ ਨੂੰ ਵਧਾਵਾ ਦੇਣ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਬੀਨਾ ਦੇਵੀ ਪੰਜ ਸਾਲ ਤਕ ਧੁੰਆਰੀ ਪੰਚਾਇਤ ਦੀ ਸਰਪੰਚ ਵੀ ਰਹੀ ਹੈ।

PhotoBina Devi Mushroom Woman

104 ਸਾਲ ਦੀ ਐਥਲੀਟ ਮਾਨ ਕੌਰ ਦੀ ਰਨਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ ਹੈ। ਵਿਸ਼ਵ ਪੱਧਰ ਤੇ ਹੋਣ ਵਾਲੀਆਂ ਪ੍ਰਤੀਯੋਗਤਾਵਾਂ ਵਿਚ ਮਾਨ ਕੌਰ ਨੇ 30 ਤੋਂ ਜ਼ਿਆਦਾ ਤਮਗੇ ਜਿੱਤੇ ਹਨ। ਓਡੀਸ਼ਾ ਦੀ ਭੂਦੇਵੀ ਨੂੰ ਅਦਿਵਾਸੀ ਇਲਾਕਿਆਂ ਵਿਚ ਔਰਤਾਂ ਨੂੰ ਮਦਦ ਕਰਨ ਅਤੇ ਉਹਨਾਂ ਦੇ ਕਾਰੋਬਾਰ ਨੂੰ ਵਿਕਸਤ ਕਰਨ ਵਿਚ ਸਹਾਇਤਾ ਲਈ ਨਾਰੀ ਸ਼ਕਤੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

Photo104 year old athlete Maan Kaur

ਜੰਮੂ ਕਸ਼ਮੀਰ ਦੀ ਰਹਿਣ ਵਾਲੀ ਆਰਫਾ ਜਾਨ ਨੂੰ ਰਾਜ ਵਿਚ ਖਤਮ ਹੋ ਰਹੇ ਕ੍ਰਾਫਟ ਆਰਟ ਨੂੰ ਰਿਵਾਇਵ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਅਤੇ ਪਤੀ ਦੇ ਸਮਰਥਨ ਨਾਲ ਉਹ ਰੂੜੀਵਾਦੀ ਸਮਾਜ ਨਾਲ ਲੜਨ ਵਿਚ ਕਾਮਯਾਬ ਹੋਈ ਹੈ ਅਤੇ ਇੱਥੇ ਤਕ ਪਹੁੰਚੀ ਹੈ।

BhudeviBhudevi

96 ਸਾਲ ਕਾਰਤੀਯਾਨੀ ਅੰਮਾ ਨੇ ਸਾਲ 2018 ਵਿਚ 100 ਵਿਚੋਂ 98 ਨੰਬਰ ਹਾਸਲ ਕੀਤੇ ਸਨ। ਕਾਰਤੀਯਾਨੀ ਅੰਮਾ ਅਤੇ ਭਾਗੀਰਥੀ ਅੰਮਾ ਨੂੰ ਸੰਯੁਕਤ ਰੂਪ ਤੋਂ ਨਾਰੀ ਸ਼ਕਤੀ ਪੁਰਸਕਾਰ ਦਿੱਤਾ ਗਿਆ। ਕੇਰਲ ਦੀ 105 ਸਾਲ ਦੀ ਭਾਗੀਰਥੀ ਅੰਮਾ ਨੇ ਇਸ ਉਮਰ ਵਿਚ ਚੌਥੀ ਜਮਾਤ ਦੇ ਪੱਧਰ ਦੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਹਾਸਲ ਕੀਤੀ।

Arfa JaanArfa Jan

ਭਾਗੀਰਥੀ ਨੇ ਨੌ ਸਾਲ ਦੀ ਉਮਰ ਵਿਚ ਮਾਂ ਦੇ ਦੇਹਾਂਤ ਕਾਰਨ ਅਪਣੀ ਪੜ੍ਹਾਈ ਛੱਡ ਦਿੱਤੀ ਸੀ। ਹੁਣ ਉਹਨਾਂ ਨੇ ਗਣਿਤ ਵਿਚੋਂ 75 ਚੋਂ 75 ਨੰਬਰ ਹਾਸਲ ਕੀਤੇ ਹਨ। ਭਾਗੀਰਥੀ ਅੰਮਾ ਨੂੰ ਵੀ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement