
ਭਾਰਤ ਦੇ ਪੁਰਾਤੱਤਵ ਸਰਵੇਖਣ ਅਧੀਨ ਸਾਰੀਆਂ ਇਮਾਰਤਾਂ ਚ ਐਂਟਰੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 8 ਮਾਰਚ ਨੂੰ ਮੁਫ਼ਤ ਹੋਵੇਗੀ।
ਨਵੀਂ ਦਿੱਲੀ: ਭਾਰਤ ਦੇ ਪੁਰਾਤੱਤਵ ਸਰਵੇਖਣ ਅਧੀਨ ਸਾਰੀਆਂ ਇਮਾਰਤਾਂ ਚ ਐਂਟਰੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 8 ਮਾਰਚ ਨੂੰ ਮੁਫ਼ਤ ਹੋਵੇਗੀ। ਇਸ ਮਹਿਲਾ ਦਿਵਸ 'ਤੇ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੇਸ਼ ਦੀਆਂ ਸਾਰੀਆਂ ਇਤਿਹਾਸਕ ਇਮਾਰਤਾਂ' ਤੇ ਔਰਤਾਂ ਦੀ ਐਂਟਰੀ ਫਰੀ ਹੋਵੇਗੀ।
photo
ਸੰਸਕਿ੍ਤੀ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇਕ ਹੁਕਮ ਅਨੁਸਾਰ 8 ਮਾਰਚ ਨੂੰ ਏਐਸਆਈ ਅਧੀਨ ਆਉਂਦੇ ਸਾਰੇ ਯਾਦਗਾਰ ਸਥਾਨਾਂ ’ਤੇ ਔਰਤ ਸੈਲਾਨੀਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।
photo
ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਉਹ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਔਰਤਾਂ ਨੂੰ ਸੌਂਪਣਗੇ।
photo
ਸੰਸਕਿ੍ਤੀ ਮੰਤਰੀ ਪ੍ਰਹਿਲਾਦ ਪਟੇਲ ਨੇ ਸ਼ਨੀਵਾਰ ਨੂੰ ਕਿਹਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸਾਡੇ ਦੇਸ਼ ਵਿਚ ਔਰਤਾਂ ਦੀ ਪੂਜਾ ਕੀਤੀ ਜਾਂਦੀ ਹੈ।" ਸਾਡੀ ਸੰਸਕ੍ਰਿਤੀ ਵਿਚ ਔਰਤਾਂ ਨੂੰ ਪ੍ਰਾਚੀਨ ਸਮੇਂ ਤੋਂ ਦੇਵੀ ਦਾ ਦਰਜਾ ਪ੍ਰਾਪਤ ਹੋਇਆ ਹੈ। ਇਹ ਇਕ ਵੱਡੀ ਪਹਿਲ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।