ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਹੋਵੇਗੀ 104 ਸਾਲ ਦੀ ਦੌੜਾਕ ਮਾਨ ਕੌਰ
Published : Mar 8, 2020, 8:03 am IST
Updated : Mar 8, 2020, 8:03 am IST
SHARE ARTICLE
Photo
Photo

ਮਹਿਲਾ ਮਜ਼ਬੂਤੀਕਰਨ ਵਿਚ ਯੋਗਦਾਨ ਲਈ 104 ਸਾਲ ਦੀ ਦੌੜਾਕ ਮਾਨ ਕੌਰ ਨੂੰ ਅੱਠ ਮਾਰਚ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।

ਚੰਡੀਗੜ੍ਹ : ਮਹਿਲਾ ਮਜ਼ਬੂਤੀਕਰਨ ਵਿਚ ਯੋਗਦਾਨ ਲਈ 104 ਸਾਲ ਦੀ ਦੌੜਾਕ ਮਾਨ ਕੌਰ ਨੂੰ ਅੱਠ ਮਾਰਚ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਔਰਤਾਂ ਲਈ ਇਸ ਨੂੰ ਦੇਸ਼ ਦਾ ਸਰਵੋਤਮ ਸਨਮਾਨ ਮੰਨਿਆ ਜਾਂਦਾ ਹੈ।

PhotoPhoto

ਮਾਨ ਕੌਰ ਦੇ ਸਾਲ ਪੁੱਤਰ ਗੁਰਦੇਵ ਸਿੰਘ ਨੇ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਇਹ ਪੁਰਸਕਾਰ ਪ੍ਰਦਾਨ ਕਰਨਗੇ। ਮਾਨ ਕੌਰ ਨੂੰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਤੋਂ ਇਸ ਸਬੰਧ ਵਿਚ ਪੱਤਰ ਮਿਲਿਆ ਹੈ।

PhotoPhoto

ਇਸ ਵਿਚ ਲਿਖਿਆ ਗਿਆ ਹੈ,''ਤੁਹਾਨੂੰ ਇਹ ਸੂਚਿਤ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਤੁਹਾਨੂੰ ਮਹਿਲਾ ਮਜ਼ਬੂਤੀਕਰਨ ਦੇ ਖੇਤਰ ਵਿਚ ਅਸਾਧਾਰਨ ਯੋਗਦਾਨ ਲਈ ਨਾਰੀ ਸ਼ਕਤੀ ਪੁਰਸਕਾਰ 2019 ਲਈ ਚੁਣਿਆ ਗਿਆ ਹੈ।  ਪੁਰਸਕਾਰ ਤਹਿਤ ਦੋ ਲੱਖ ਰੁਪਏ ਅਤੇ ਪ੍ਰਮਾਣ ਪੱਤਰ ਦਿਤਾ ਜਾਂਦਾ ਹੈ।''

PhotoPhoto

ਰਾਸ਼ਟਰਪਤੀ ਅੱਠ ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਰਾਸ਼ਟਰਪਤੀ ਭਵਨ ਵਿਚ ਇਕ ਸਮਾਰੋਹ ਵਿਚ ਇਹ ਪੁਰਸਕਾਰ ਪ੍ਰਦਾਨ ਕਰਨਗੇ। ਮਾਨ 104 ਸਾਲ ਦੀ ਹੈ। ਉਨ੍ਹਾਂ ਨੇ 2007 ਵਿਚ ਚੰਡੀਗੜ੍ਹ ਮਾਸਟਰਜ਼ ਐਥਲੈਟਿਕਸ ਵਿਚ ਅਪਣਾ ਪਹਿਲਾ ਤਮਗ਼ਾ ਜਿਤਿਆ ਸੀ।

PhotoPhoto

ਉਹ 2017 ਵਿਚ ਆਕਲੈਂਡ ਵਿਚ ਵਿਸ਼ਵ ਮਾਸਟਰਜ਼ ਖੇਡਾਂ ਵਿਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖੀਆਂ ਵਿਚ ਆਈ ਸੀ। ਉਨ੍ਹਾਂ ਦੇ ਨਾਮ 'ਤੇ ਕੋਈ ਰੀਕਾਰਡ ਦਰਜ ਹਨ। ਉਨ੍ਹਾਂ ਨੇ ਪੋਲੈਂਡ ਵਿਚ ਵਿਸ਼ਵ ਮਾਸਟਰਜ਼ ਐਥਲੈਟਿਕਸ ਵਿਚ ਟਰੈਕ ਅਤੇ ਫ਼ੀਲਡ ਵਿਚ ਚਾਰ ਤਮਗ਼ੇ ਜਿੱਤੇ ਸਨ।  

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement