
ਆਰਥਿਕਤਾ ਦੇ ਕਈ ਖੇਤਰਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਮਜ਼ਬੂਤ ਸੁਧਾਰ ਦੇ ਨਾਲ ਫਰਵਰੀ ਵਿਚ ਭਰਤੀ ਗਤੀਵਿਧੀਆਂ ਵਿਚ 31 ਫੀਸਦੀ ਦਾ ਵਾਧਾ ਹੋਇਆ ਹੈ।
ਮੁੰਬਈ: ਦੇਸ਼ ਵਿਚ ਆਰਥਿਕਤਾ ਦੇ ਕਈ ਖੇਤਰਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਮਜ਼ਬੂਤ ਸੁਧਾਰ ਦੇ ਨਾਲ ਫਰਵਰੀ ਵਿਚ ਭਰਤੀ ਗਤੀਵਿਧੀਆਂ ਵਿਚ 31 ਫੀਸਦੀ ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਇਕ ਰਿਪੋਰਟ 'ਚ ਦਿੱਤੀ ਗਈ ਹੈ। ਰੁਜ਼ਗਾਰ ਪਲੇਟਫਾਰਮ ਨੌਕਰੀ ਡਾਟ ਕਾਮ ਦੁਆਰਾ ਜਾਰੀ ਕੀਤੇ ਗਏ 'JobSpeak' ਸੂਚਕਾਂਕ ਦੇ ਅਨੁਸਾਰ ਫਰਵਰੀ 2022 ਦੌਰਾਨ ਨਵੀਆਂ ਭਰਤੀਆਂ ਦੇ ਵੇਰਵੇ ਪਿਛਲੇ ਸਾਲ ਦੇ ਇਸੇ ਮਹੀਨੇ 2,356 ਤੋਂ ਵੱਧ ਕੇ 3,074 ਹੋ ਗਏ ਹਨ।
Hiring activity increases 31% in Feb: Report
ਨੌਕਰੀ ਡਾਟ ਕਾਮ ਦੇ ਚੀਫ ਬਿਜ਼ਨਸ ਅਫਸਰ ਪਵਨ ਗੋਇਲ ਨੇ ਕਿਹਾ, “ਮੋਟਰ ਵਾਹਨ ਅਤੇ ਸਹਾਇਕ ਸੈਕਟਰਾਂ ਵਿਚ ਲੰਬੇ ਸਮੇਂ ਬਾਅਦ ਸੁਧਾਰ ਦਿਖ ਰਿਹਾ ਹੈ। ਇਸ ਦੇ ਨਾਲ ਹੀ ਹੋਰ ਪ੍ਰਮੁੱਖ ਸੰਗਠਿਤ ਖੇਤਰਾਂ ਵਿਚ ਵੀ ਵਿਕਾਸ ਦਿਖਾਈ ਦੇ ਰਿਹਾ ਹੈ। ਇਸ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਨੌਕਰੀ ਲੱਭਣ ਵਾਲਿਆਂ ਦੀ ਭਾਵਨਾ ਅਤੇ ਆਤਮ-ਵਿਸ਼ਵਾਸ ਦੋਵੇਂ ਮਜ਼ਬੂਤ ਹੁੰਦੇ ਹਨ।
Hiring activity increases 31% in Feb: Report
ਰਿਪੋਰਟ ਦੇ ਅਨੁਸਾਰ ਫਰਵਰੀ 2021 ਦੇ ਮੁਕਾਬਲੇ ਫਰਵਰੀ 2022 ਦੌਰਾਨ ਬੀਮਾ ਖੇਤਰ ਵਿਚ ਨੌਕਰੀਆਂ ਦੀਆਂ ਗਤੀਵਿਧੀਆਂ ਵਿਚ ਸਭ ਤੋਂ ਵੱਧ 74 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸ ਤੋਂ ਬਾਅਦ ਰਿਟੇਲ ਸੈਕਟਰ ਵਿਚ ਨੌਕਰੀਆਂ ਨਾਲ ਸਬੰਧਤ ਗਤੀਵਿਧੀਆਂ ਵਿਚ 64 ਫੀਸਦੀ ਦਾ ਵਾਧਾ ਹੋਇਆ ਹੈ।
Hiring activity increases 31% in Feb: Report
ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਸੁਸਤ ਚੱਲ ਰਹੀ ਮੋਟਰ ਵਾਹਨ ਇੰਡਸਟਰੀ 'ਚ ਵੀ ਫਰਵਰੀ 2022 ਦੌਰਾਨ ਸੁਧਾਰ ਦਰਜ ਕੀਤਾ ਗਿਆ ਹੈ। ਇਸ ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 12 ਫੀਸਦੀ ਦਾ ਵਾਧਾ ਹੋਇਆ ਹੈ। ਨੌਕਰੀ ਜਾਬ ਸਪੀਕ ਮਹੀਨਾਵਾਰ ਆਧਾਰ 'ਤੇ ਜਾਰੀ ਕੀਤਾ ਗਿਆ ਇਕ ਸੂਚਕਾਂਕ ਹੈ। ਇਹ ਨੌਕਰੀ ਡਾਟ ਕਾਮ ਵੈੱਬਸਾਈਟ 'ਤੇ ਨੌਕਰੀਆਂ ਦੇ ਵੇਰਵਿਆਂ ਦੇ ਆਧਾਰ 'ਤੇ ਹਰ ਮਹੀਨੇ ਪਲੇਸਮੈਂਟ ਗਤੀਵਿਧੀਆਂ ਦੀ ਗਣਨਾ ਕਰਦਾ ਹੈ।