ਚਾਬਹਾਰ ਬੰਦਰਗਾਹ ਰਾਹੀਂ ਅਫਗਾਨਿਸਤਾਨ ਨੂੰ 20,000 ਮੀਟ੍ਰਿਕ ਟਨ ਕਣਕ ਭੇਜੇਗਾ ਭਾਰਤ
Published : Mar 8, 2023, 2:24 pm IST
Updated : Mar 8, 2023, 2:24 pm IST
SHARE ARTICLE
India to send 20,000 MT of wheat to Afghanistan via Chabahar
India to send 20,000 MT of wheat to Afghanistan via Chabahar

ਅਫ਼ਗਾਨਿਸਤਾਨ ’ਤੇ ਭਾਰਤ-ਮੱਧ ਏਸ਼ੀਆ ਸੰਯੁਕਤ ਕਾਰਜ ਸਮੂਹ ਦੀ ਦਿੱਲੀ ਵਿਚ ਹੋਈ ਮੀਟਿੰਗ ਪਹਿਲੀ

 

ਨਵੀਂ ਦਿੱਲੀ: ਅਫ਼ਗਾਨਿਸਤਾਨ ’ਤੇ ਭਾਰਤ-ਮੱਧ ਏਸ਼ੀਆ ਸੰਯੁਕਤ ਕਾਰਜ ਸਮੂਹ ਦੀ ਮੰਗਲਵਾਰ ਨੂੰ ਦਿੱਲੀ ਵਿਚ ਹੋਈ ਪਹਿਲੀ ਮੀਟਿੰਗ ਵਿਚ ਭਾਰਤ ਨੇ ਚਾਬਹਾਰ ਬੰਦਰਗਾਹ ਰਾਹੀਂ ਅਫਗਾਨਿਸਤਾਨ ਨੂੰ 20,000 ਮੀਟ੍ਰਿਕ ਟਨ ਕਣਕ ਭੇਜਣ ਦਾ ਐਲਾਨ ਕੀਤਾ। ਇਸ ਬੈਠਕ 'ਚ ਜੰਗ ਪ੍ਰਭਾਵਿਤ ਅਫਗਾਨਿਸਤਾਨ ਦੀ ਸਥਿਤੀ 'ਤੇ ਡੂੰਘਾਈ ਨਾਲ ਚਰਚਾ ਹੋਈ। ਭਾਰਤ ਅਤੇ ਪੰਜ ਮੱਧ ਏਸ਼ੀਆਈ ਦੇਸ਼ਾਂ ਨੇ ਮੰਗਲਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਕਿਸੇ ਵੀ ਤਰ੍ਹਾਂ ਦੀਆਂ ਅੱਤਵਾਦੀ ਗਤੀਵਿਧੀਆਂ ਲਈ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਮਾਨਿਕ ਸਾਹਾ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼, ਪ੍ਰਧਾਨ ਮੰਤਰੀ ਵੀ ਸਮਾਰੋਹ ਵਿਚ ਹੋਏ ਸ਼ਾਮਲ 

ਇਹਨਾਂ ਦੇਸ਼ਾਂ ਨੇ ਕਾਬੁਲ ਵਿਚ ਇਕ "ਸੱਚਮੁੱਚ ਸੰਮਲਿਤ" ਰਾਜਨੀਤਿਕ ਢਾਂਚੇ ਦੇ ਗਠਨ 'ਤੇ ਜ਼ੋਰ ਦਿੱਤਾ, ਜੋ ਔਰਤਾਂ ਸਮੇਤ ਸਾਰੇ ਅਫਗਾਨ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਕਰਦਾ ਹੈ। ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਮੀਟਿੰਗ ਨੇ ਇਕ "ਸੱਚਮੁੱਚ ਸੰਮਿਲਿਤ ਅਤੇ ਪ੍ਰਤੀਨਿਧ ਰਾਜਨੀਤਿਕ ਢਾਂਚੇ" ਦੇ ਨਿਰਮਾਣ ਦੇ ਮਹੱਤਵ 'ਤੇ ਜ਼ੋਰ ਦਿੱਤਾ ਜੋ ਸਿੱਖਿਆ ਤੱਕ ਪਹੁੰਚ ਸਮੇਤ ਸਾਰੇ ਅਫਗਾਨਾਂ ਅਤੇ ਔਰਤਾਂ, ਲੜਕੀਆਂ ਅਤੇ ਘੱਟ ਗਿਣਤੀ ਸਮੂਹਾਂ ਦੇ ਮੈਂਬਰਾਂ ਦੇ ਅਧਿਕਾਰਾਂ ਦਾ ਸਨਮਾਨ ਕਰਦਾ ਹੈ ਅਤੇ ਬਰਾਬਰ ਅਧਿਕਾਰਾਂ ਨੂੰ ਯਕੀਨੀ ਬਣਾਉਂਦਾ ਹੈ।

ਇਹ ਵੀ ਪੜ੍ਹੋ: ਅੱਤਵਾਦੀਆਂ ਵੱਲੋਂ ਲੜਕੀਆਂ ਅਤੇ ਔਰਤਾਂ ਵਿਰੁੱਧ ਹਿੰਸਾ ਜਾਰੀ: ਭਾਰਤ

ਭਾਰਤ ਪਿਛਲੇ ਸਾਲ ਦਸੰਬਰ ਵਿਚ ਅਫਗਾਨਿਸਤਾਨ ਵਿਚ ਔਰਤਾਂ ਲਈ ਯੂਨੀਵਰਸਿਟੀ ਸਿੱਖਿਆ ਉੱਤੇ ਪਾਬੰਦੀ ਲਗਾਉਣ ਦੇ ਤਾਲਿਬਾਨ ਦੇ ਫੈਸਲੇ ਦੀ ਆਲੋਚਨਾ ਕਰਨ ਵਾਲੇ ਕਈ ਪ੍ਰਮੁੱਖ ਦੇਸ਼ਾਂ ਵਿਚੋਂ ਇਕ ਸੀ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਲਾਹ-ਮਸ਼ਵਰੇ ਦੌਰਾਨ ਅਧਿਕਾਰੀਆਂ ਨੇ ਅੱਤਵਾਦ, ਕੱਟੜਵਾਦ, ਕੱਟੜਪੰਥ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖੇਤਰੀ ਖਤਰਿਆਂ ਅਤੇ ਇਹਨਾਂ ਦਾ ਮੁਕਾਬਲਾ ਕਰਨ ਲਈ ਤਾਲਮੇਲ ਯਤਨਾਂ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ।

ਇਹ ਵੀ ਪੜ੍ਹੋ: ਸਰਕਾਰ ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕਰਨਾ ਜਾਰੀ ਰੱਖੇਗੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਬਿਆਨ ਵਿਚ ਕਿਹਾ ਗਿਆ ਹੈ, ''ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਪਨਾਹ ਦੇਣ, ਸਿਖਲਾਈ ਦੇਣ, ਯੋਜਨਾ ਬਣਾਉਣ ਜਾਂ ਕਿਸੇ ਵੀ ਅੱਤਵਾਦੀ ਗਤੀਵਿਧੀ ਨੂੰ ਫੰਡ ਦੇਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਹੈ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਨੇ UNWFP ਦੇ ਸਹਿਯੋਗ ਨਾਲ ਚਾਬਹਾਰ ਬੰਦਰਗਾਹ ਰਾਹੀਂ ਅਫਗਾਨਿਸਤਾਨ ਨੂੰ 20,000 ਟਨ ਕਣਕ ਦੀ ਸਪਲਾਈ ਕਰਨ ਦਾ ਐਲਾਨ ਕੀਤਾ ਹੈ ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement