Rajasthan news: ਸ਼ੋਭਾ ਯਾਤਰਾ ਦੌਰਾਨ ਕਰੰਟ ਦੀ ਲਪੇਟ ਵਿਚ ਆਏ ਬੱਚੇ; ਕਰੀਬ 15 ਝੁਲਸੇ
Published : Mar 8, 2024, 2:45 pm IST
Updated : Mar 8, 2024, 2:45 pm IST
SHARE ARTICLE
Electric Current Spread during Shiva Procession
Electric Current Spread during Shiva Procession

ਇਕ ਦੀ ਹਾਲਤ ਗੰਭੀਰ

Rajasthan News: ਰਾਜਸਥਾਨ ਵਿਚ ਕੋਟਾ ਦੇ ਕੁਨਹਾੜੀ ਥਾਣਾ ਖੇਤਰ 'ਚ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਅਚਾਨਕ ਕਰੰਟ ਆ ਗਿਆ। ਇਸ ਦੌਰਾਨ ਕਈ ਬੱਚੇ ਕਰੰਟ ਦੀ ਲਪੇਟ ਵਿਚ ਆ ਗਏ, ਜਿਸ ਦੌਰਾਨ 14 ਤੋਂ ਵੱਧ ਬੱਚੇ ਝੁਲਸ ਗਏ। ਇਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਬੱਚਿਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਮਾਮਲਾ ਸੰਗਤਪੁਰਾ ਸਥਿਤ ਕਾਲੀ ਬਸਤੀ ਦਾ ਹੈ। ਜਾਣਕਾਰੀ ਅਨੁਸਾਰ ਸ਼ੋਭਾ ਯਾਤਰਾ ਦੌਰਾਨ ਕਈ ਬੱਚਿਆਂ ਨੇ ਧਾਰਮਿਕ ਝੰਡੇ ਚੁੱਕੇ ਹੋਏ ਸਨ। ਜਿਸ ਥਾਂ ਤੋਂ ਇਹ ਯਾਤਰਾ ਲੰਘ ਰਹੀ ਸੀ, ਉਥੇ ਪਾਣੀ ਫੈਲਿਆ ਹੋਇਆ ਸੀ। ਇਸ ਕਾਰਨ ਤੇਜ਼ੀ ਨਾਲ ਕਰੰਟ ਫੈਲ ਗਿਆ। ਸਾਰੇ ਬੱਚਿਆਂ ਨੂੰ ਕੋਟਾ ਦੇ ਐਮਬੀਐਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਦਸਿਆ ਜਾ ਰਿਹਾ ਹੈ ਕਿ ਕਾਲੀ ਬਸਤੀ ਵਿਚ ਹਰ ਸਾਲ ਇਲਾਕਾ ਵਾਸੀਆਂ ਵਲੋਂ ਸ਼ਿਵਰਾਤਰੀ ਮੌਕੇ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਇਸ ਪ੍ਰੋਗਰਾਮ ਵਿਚ ਕਈ ਬੱਚੇ ਇਕੱਲੇ ਆਏ ਹੋਏ ਸਨ। ਘਟਨਾ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮਚ ਗਈ ਅਤੇ ਇਲਾਕੇ ਦੇ ਲੋਕ ਬੱਚਿਆਂ ਨੂੰ ਗੋਦ ਵਿਚ ਲੈ ਕੇ ਹਸਪਤਾਲ ਵੱਲ ਭੱਜੇ। ਇਸ ਦੌਰਾਨ ਜ਼ਖਮੀ ਬੱਚਿਆਂ ਦੇ ਪਰਵਾਰਕ ਮੈਂਬਰਾਂ ਨੂੰ ਜਦੋਂ ਹਾਦਸੇ ਦਾ ਪਤਾ ਲੱਗਿਆ ਤਾਂ ਉਹ ਹਸਪਤਾਲ ਪੁੱਜੇ। ਮਾਪਿਆਂ ਵਲੋਂ ਪ੍ਰਬੰਧਕਾਂ ਦੀ ਕੁੱਟਮਾਰ ਕੀਤੇ ਜਾਣ ਦੀ ਵੀ ਖ਼ਬਰ ਹੈ।

ਉਧਰ ਆਈਜੀ ਰਵਿਦੱਤ ਗੌੜ ਨੇ ਦਸਿਆ ਕਿ ਇਕ ਬੱਚਾ 70 ਫ਼ੀ ਸਦੀ ਅਤੇ ਦੂਜਾ 50 ਫ਼ੀ ਸਦੀ ਝੁਲਸ ਗਿਆ। ਬਾਕੀ ਬੱਚੇ 10 ਫ਼ੀ ਸਦੀ ਸੜੇ ਹਨ। ਸਾਰਿਆਂ ਦੀ ਉਮਰ 9 ਤੋਂ 16 ਸਾਲ ਦਰਮਿਆਨ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਹਸਪਤਾਲ ਪੁੱਜੇ। ਉਨ੍ਹਾਂ ਕਿਹਾ- ਇਹ ਇਕ ਦੁਖਦਾਈ ਘਟਨਾ ਹੈ। ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਸਾਰੇ ਬੱਚਿਆਂ ਦੇ ਇਲਾਜ ਵਿਚ ਰੁੱਝੇ ਹੋਏ ਹਨ। ਇਕ ਬੱਚਾ ਗੰਭੀਰ ਹੈ, ਜੇਕਰ ਰੈਫਰਲ ਦੀ ਲੋੜ ਹੈ, ਤਾਂ ਅਸੀਂ ਰੈਫਰ ਵੀ ਕਰਾਂਗੇ, ਪਰ ਇਥੇ ਸੱਭ ਤੋਂ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇਗਾ।

(For more Punjabi news apart from Electric Current Spread during Shiva Procession Rajasthan news, stay tuned to Rozana Spokesman)

Tags: rajasthan

Location: India, Rajasthan, Kota

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement