
ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਵਿਚ ਘੁਸਪੈਠ ਦੀ ਇਕ ਹੋਰ ਕੋਸ਼ਿਸ਼ ਨਾਕਾਮ ਕਰਦਿਆਂ ਕੁਪਵਾੜਾ ਜ਼ਿਲ੍ਹੇ ਦੇ ਨੌਗਾਮ ਸੈਕਟਰ ਵਿਚ ਕੰਟਰੋਲ ਰੇਖਾ ਨੇੜੇ ਤਿੰਨ ਅਤਿਵਾਦੀਆਂ ਨੂੰ...
ਸ੍ਰੀਨਗਰ, 8 ਜੂਨ : ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਵਿਚ ਘੁਸਪੈਠ ਦੀ ਇਕ ਹੋਰ ਕੋਸ਼ਿਸ਼ ਨਾਕਾਮ ਕਰਦਿਆਂ ਕੁਪਵਾੜਾ ਜ਼ਿਲ੍ਹੇ ਦੇ ਨੌਗਾਮ ਸੈਕਟਰ ਵਿਚ ਕੰਟਰੋਲ ਰੇਖਾ ਨੇੜੇ ਤਿੰਨ ਅਤਿਵਾਦੀਆਂ ਨੂੰ ਮਾਰ ਮੁਕਾਇਆ ਜਦਕਿ ਫ਼ੌਜ ਦਾ ਇਕ ਜਵਾਨ ਵੀ ਮਾਰਿਆ ਗਿਆ। ਫ਼ੌਜ ਮੁਤਾਬਕ ਪਿਛਲੇ 48 ਘੰਟੇ ਦੌਰਾਨ ਕਸ਼ਮੀਰ ਵਿਚ ਕੰਟਰੋਲ ਰੇਖਾ ਨੇੜੇ ਘੁਸਪੈਠ ਦੀਆਂ ਚਾਰ ਕੋਸ਼ਿਸ਼ਾਂ ਨਾਕਾਮ ਕੀਤੀਆਂ ਗਈਆਂ ਜਿਨ੍ਹਾਂ ਵਿਚ ਸੱਤ ਅਤਿਵਾਦੀ ਮਾਰੇ ਗਏ। ਫ਼ੌਜ ਦੇ ਉਤਰੀ ਕਮਾਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਅਤਿਵਾਦੀਆਂ ਨੇ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਮਦਦ ਨਾਲ ਘੁਸਪੈਠ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਿਨ੍ਹਾਂ ਨੂੰ ਅਸਫ਼ਲ ਕਰ ਦਿਤਾ ਗਿਆ। ਬਿਆਨ ਮੁਤਾਬਕ, ''ਨੌਗਾਮ, ਗੁਰੇਜ, ਮਾਛਿਲ ਅਤੇ ਉੜੀ ਸੈਕਟਰਾਂ ਵਿਚ ਘੁਸਪੈਠ ਦੀਆਂ ਕੋਸ਼ਿਸ਼ਾਂ ਨਾਕਾਮ ਕੀਤੀਆਂ ਗਈਆਂ। ਘੁਸਪੈਠੀਆਂ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ ਗਏ। (ਪੀਟੀਆਈ) ਕਲ ਮਾਛਿਲ ਸੈਕਟਰ ਵਿਚ ਚਾਰ ਅਤਿਵਾਦੀ ਮਾਰੇ ਗਏ ਸਨ।'' ਫ਼ੌਜ ਨੇ ਕਿਹਾ ਕਿ ਉੜੀ ਸੈਕਟਰ ਵਿਚ ਘੁਸਪੈਠ ਵਿਰੁਧ ਅਭਿਆਨ ਜਾਰੀ ਹੈ ਜਦਕਿ ਗੁਰੇਜ ਵਿਖੇ ਹਥਿਆਰ ਘੁਸਪੈਠੀਏ ਅਪਣੇ ਪਿੱਠੂ ਛੱਡ ਕੇ ਦੌੜ ਗਏ। ਪਾਕਿਸਤਾਨੀ ਫ਼ੌਜ ਦੀਆਂ ਚੌਕੀਆਂ ਵਲੋਂ ਘੁਸਪੈਠੀਆਂ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਤਾਕਿ ਉਹ ਵਾਦੀ ਵਿਚ ਦਾਖ਼ਲ ਹੋ ਕੇ ਹਿੰਸਕ ਵਾਰਦਾਤਾਂ ਅੰਜਾਮ ਦੇ ਸਕਣ।