
ਨਵੀਂ ਦਿੱਲੀ, 12 ਜੂਨ : ਰਾਸ਼ਟਰਪਤੀ ਅਹੁਦੇ ਲਈ ਸਰਬਸੰਮਤੀ ਵਾਲਾ ਉਮੀਦਵਾਰ ਚੁਣਨ ਲਈ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਤਿੰਨ ਮੈਂਬਰੀ ਕਮੇਟੀ ਗਠਤ ਕੀਤੀ ਹੈ ਜੋ ਵਿਰੋਧੀ
ਨਵੀਂ ਦਿੱਲੀ, 12 ਜੂਨ : ਰਾਸ਼ਟਰਪਤੀ ਅਹੁਦੇ ਲਈ ਸਰਬਸੰਮਤੀ ਵਾਲਾ ਉਮੀਦਵਾਰ ਚੁਣਨ ਲਈ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਤਿੰਨ ਮੈਂਬਰੀ ਕਮੇਟੀ ਗਠਤ ਕੀਤੀ ਹੈ ਜੋ ਵਿਰੋਧੀ ਧਿਰ ਸਮੇਤ ਸਾਰੀਆਂ ਰਾਜਸੀ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕਰੇਗੀ। ਕਮੇਟੀ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਐਮ. ਵੈਂਕਈਆ ਨਾਇਡੂ ਸ਼ਾਮਲ ਹਨ। ਕਮੇਟੀ 17 ਜੁਲਾਈ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲਈ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਤੋਂ ਇਲਾਵਾ ਵਿਰੋਧੀ ਧਿਰ ਨਾਲ ਸੰਪਰਕ ਕਾਇਮ ਕਰੇਗੀ। ਭਾਜਪਾ ਵਲੋਂ ਜਾਰੀ ਬਿਆਨ ਮੁਤਾਬਕ ਸਰਬਸੰਮਤੀ ਵਾਲਾ ਉਮੀਦਵਾਰ ਹੋਣ ਨਾਲ ਚੋਣ ਪ੍ਰਕਿਰਿਆ ਨੂੰ ਸੁਖਾਲੇ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇਗਾ। (ਪੀਟੀਆਈ)