
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 16 ਜੂਨ ਤੋਂ ਰੋਜ਼ਾਨਾ ਸੋਧ ਕੀਤੀ ਜਾਵੇਗੀ ਅਤੇ ਕੌਮਾਂਤਰੀ ਬਾਜ਼ਾਰ ਵਿਚਲੀਆਂ ਕੀਮਤਾਂ ਮੁਤਾਬਕ ਕਮੀ ਜਾਂ ਵਾਧਾ ਕੀਤਾ ਜਾਵੇਗਾ।
ਨਵੀਂ ਦਿੱਲੀ, 8 ਜੂਨ : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 16 ਜੂਨ ਤੋਂ ਰੋਜ਼ਾਨਾ ਸੋਧ ਕੀਤੀ ਜਾਵੇਗੀ ਅਤੇ ਕੌਮਾਂਤਰੀ ਬਾਜ਼ਾਰ ਵਿਚਲੀਆਂ ਕੀਮਤਾਂ ਮੁਤਾਬਕ ਕਮੀ ਜਾਂ ਵਾਧਾ ਕੀਤਾ ਜਾਵੇਗਾ। ਪਟਰੌਲੀਅਮ ਕੰਪਨੀਆਂ ਨੇ ਬੀਤੀ 1 ਮਈ ਤੋਂ ਚੰਡੀਗੜ੍ਹ ਸਮੇਤ ਪੰਜ ਸ਼ਹਿਰਾਂ ਵਿਚ ਰੋਜ਼ਾਨਾ ਕੀਮਤਾਂ ਬਦਲਣ ਬਾਰੇ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਸੀ ਅਤੇ ਹੁਣ ਪੂਰੇ ੁਮਲਕ ਵਿਚ ਇਹ ਪ੍ਰਕਿਰਿਆ ਲਾਗੂ ਕੀਤੀ ਜਾ ਰਹੀ ਹੈ।
ਮੌਜੂਦਾ ਸਮੇਂ ਵਿਚ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਹਿੰਦੁਸਤਾਨ ਪਟਰੌਲੀਅਮ ਅਤੇ ਭਾਰਤ ਪਟਰੌਲੀਅਮ ਕਾਰਪੋਰੇਸ਼ਨ ਵਲੋਂ 15 ਦਿਨ ਬਾਅਦ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਜਾਰੀ ਬਿਆਨ ਮੁਤਾਬਕ ਰੋਜ਼ਾਨਾ ਕੀਮਤਾਂ ਵਿਚ ਸੋਧ ਨਾਲ ਪ੍ਰਚੂਨ ਕੀਮਤਾਂ ਵਿਚ ਵਧੇਰੇ ਪਾਰਦਰਸ਼ਤਾ ਆਵੇਗੀ। ਕਈ ਵਿਕਸਤ ਮੁਲਕ ਪਹਿਲਾਂ ਹੀ ਰੋਜ਼ਾਨਾ ਆਧਾਰ 'ਤੇ ਪਟਰੌਲੀਅਮ ਪਦਾਰਥਾਂ ਦੀਆਂ ਕੀਮਤਾਂ ਤੈਅ ਕਰ ਰਹੇ ਹਨ।
ਭਾਰਤ ਪਟਰੌਲੀਅਮ ਦੇ ਸੂਤਰਾਂ ਨੇ ਕਿਹਾ ਕਿ ਇਸ ਪ੍ਰਕਿਰਿਆ ਦਾ ਸਿੱਧਾ ਫ਼ਾਇਦਾ ਖਪਤਕਾਰਾਂ ਨੂੰ ਹੋਵੇਗਾ।
(ਏਜੰਸੀ)