ਤੋਹਫ਼ਾ : ਸੁਪਰੀਮ ਕੋਰਟ 'ਚ ਕੰਮ ਕਰਨ ਵਾਲਿਆਂ ਦੇ ਬੱਚਿਆਂ ਲਈ ਕੋਰਟ ਕੰਪਲੈਕਸ 'ਚ ਖੁੱਲ੍ਹੇਗਾ ਕ੍ਰੈਚ
Published : Apr 8, 2018, 2:57 pm IST
Updated : Apr 8, 2018, 2:57 pm IST
SHARE ARTICLE
supreme court to have operational creche facility from may first
supreme court to have operational creche facility from may first

supreme court to have operational creche facility from may first

ਨਵੀਂ ਦਿੱਲੀ : ਸੁਪਰੀਮ ਕੋਰਟ ਕੰਪਲੈਕਸ ਵਿਚ ਇਕ ਮਈ ਤੋਂ ਛੋਟੇ ਬੱਚਿਆਂ ਲਈ ਸਾਰੀਆਂ ਸਹੂਲਤਾਂ ਨਾਲ ਲੈਸ ਕ੍ਰੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅਦਾਲਤ ਵਲੋਂ ਮਨਜ਼ੂਰ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਦੇ ਨਵੇਂ ਵਿਸ਼ਾਲ ਅਨੈਕਸੀ ਭਵਨ ਕੰਪਲੈਕਸ ਵਿਚ ਤਿਆਰ ਇਹ ਕ੍ਰੈਚ ਸੀਨੀਅਰ ਅਦਾਲਤ ਦੇ ਕਰਮਚਾਰੀਆਂ ਅਤੇ ਤਾਇਨਾਤ ਵਕੀਲ ਮਾਪਿਆਂ ਦੇ ਬੱਚਿਆਂ ਲਈ ਬਣਾਇਆ ਗਿਆ ਹੈ, ਜੋ ਇਸ ਨਵੇਂ ਸੁਵਿਧਾ ਕੇਂਦਰ ਵਿਚ ਅਪਣੇ ਛੋਟੇ ਬੱਚਿਆਂ ਨੂੰ ਦੇਖਭਾਲ ਲਈ ਰੱਖ ਸਕਦੇ ਹਨ। 

supreme court to have operational creche facility from may firstsupreme court to have operational creche facility from may first

ਸੀਨੀਅਰ ਅਦਾਲਤ ਨੇ ਕਿਹਾ ਕਿ ਕ੍ਰੈਚ ਸ਼ੁਰੂ ਹੋਣ 'ਤੇ ਲੋਕਾਂ ਦੇ ਤਜਰਬਿਆਂ ਦੇ ਆਧਾਰ 'ਤੇ ਫ਼ੀਸ ਦੇ ਸਵਾਲ ਸਮੇਤ ਕ੍ਰੈਚ ਸੰਚਾਲਨ ਦੇ ਮਾਪਦੰਡਾਂ 'ਤੇ ਫਿਰ ਤੋਂ ਵਿਚਾਰ ਕੀਤਾ ਜਾਵੇਗਾ। ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਆਰ ਭਾਨੂਮਤੀ ਦੀ ਬੈਂਚ ਨੇ ਸੁਪਰੀਮ ਕੋਰਟ ਵਿਚ ਕ੍ਰੈਚ ਲਈ ਮਸੌਦਾ ਅਰਜ਼ੀ ਰਜਿਸਟ੍ਰੇਸ਼ਨ ਫ਼ਾਰਮ, ਮਸੌਦਾ ਪੱਤਰ ਅਤੇ ਸੋਧੇ ਹੋਏ ਮਾਪਦੰਡਾਂ-ਦਿਸ਼ਾ ਨਿਰਦੇਸ਼ਾਂ ਨੂੰ ਮਨਜ਼ੂਰੀ ਦਿਤੀ। 

supreme court to have operational creche facility from may firstsupreme court to have operational creche facility from may first

ਬੈਂਚ ਨੇ ਰਜਿਸਟਰੀ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਰਤਾਲਾ ਦੇ ਜ਼ਰੀਏ ਇਸ ਸਹੂਲਤ ਦੇ ਆਊਟ ਸੋਰਸਿੰਗ ਲਈ ਸੰਭਾਵਨਾਵਾਂ ਲੱਭਣ ਦੇ ਨਿਰਦੇਸ਼ ਦਿਤੇ। ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਰਜਿਸਟਰਾਰ ਇਹ ਯਕੀਨੀ ਕਰੇਗਾ ਕਿ ਇਕ ਮਈ 2018 ਤੋਂ ਕ੍ਰੈਚ ਦੀ ਸਹੂਲਤ ਸ਼ੁਰੂ ਹੋ ਜਾਵੇ। ਬੈਂਚ ਨੇ ਮਾਮਲੇ ਵਿਚ ਅਗਲੀ ਸੁਣਵਾਈ ਲਈ 10 ਜੁਲਾਈ ਦੀ ਤਰੀਕ ਤੈਅ ਕੀਤੀ ਹੈ। 

supreme court to have operational creche facility from may firstsupreme court to have operational creche facility from may first

ਬੈਂਚ ਨਾਲ ਇਸ ਸਬੰਧ ਵਿਚ ਅੱਗੇ ਵਧਣ ਦਾ ਸੰਕੇਤ ਮਿਲਣ ਤੋਂ ਬਾਅਦ ਸੀਨੀਅਰ ਅਦਾਲਤ ਦੇ ਰਜਿਸਟਰਾਰ ਨੋਟੀਫਿਕੇਸ਼ਨ ਜਾਰੀ ਕਰਕੇ ਦਸਿਆ ਹੈ ਕਿ ਫਿ਼ਲਹਾਲ ਨਿਊ ਲਾਇਰਜ਼ ਚੈਂਬਰ ਦੇ ਰੂਮ ਨੰਬਰ 8 ਅਤੇ 9 ਵਿਚ ਚੱਲ ਰਿਹਾ ਕ੍ਰੈਚ ਹੁਣ ਨਵੇਂ ਅਨੈਕਸੀ ਭਵਨ ਵਿਚ ਛੇ ਮਹੀਨੇ ਤੋਂ ਛੇ ਸਾਲ ਦੀ ਉਮਰ ਦੇ ਜ਼ਿਆਦਾ ਤੋਂ ਜ਼ਿਆਦਾ 30 ਬੱਚਿਆਂ ਨੂੰ ਭਰਤੀ ਕਰਵਾਇਆ ਜਾ ਸਕੇਗਾ। ਫਿਲਹਾਲ ਇੱਥੇ 10 ਬੱਚੇ ਹੀ ਰੱਖੇ ਜਾਂਦੇ ਹਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement