
ਭਾਰਤ ਦੀ ਯਸ਼ਸਵਿਨੀ ਸਿੰਘ ਦੇਸ਼ਵਾਲ ਨੇ ਜਰਮਨੀ ਦੇ ਸੁਹਲ ਵਿਚ ਚੱਲ ਰਹੀ ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਤਾ ਵਿਚ
ਨਵੀਂ ਦਿੱਲੀ, 26 ਜੂਨ: ਭਾਰਤ ਦੀ ਯਸ਼ਸਵਿਨੀ ਸਿੰਘ ਦੇਸ਼ਵਾਲ ਨੇ ਜਰਮਨੀ ਦੇ ਸੁਹਲ ਵਿਚ ਚੱਲ ਰਹੀ ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਤਾ ਵਿਚ ਸੋਨ ਤਮਗ਼ਾ ਜਿੱਤਣ ਦੇ ਨਾਲ ਜੂਨੀਅਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।
ਚੰਡੀਗੜ੍ਹ ਦੀ 20 ਸਾਲਾ ਯਸ਼ਸਵਿਨੀ ਨੇ 8 ਨਿਸ਼ਾਨੇਬਾਜ਼ਾਂ ਦੇ ਫ਼ਾਈਨਲ ਵਿਚ 235.9 ਦਾ ਸਕੋਰ ਕਰ ਕੇ ਵਿਸ਼ਵ ਰੀਕਾਰਡ ਦੀ ਬਰਾਬਰੀ ਕੀਤੀ ਤੇ ਸੋਨ ਤਮਗ਼ਾ ਜਿੱਤਿਆ। ਕੋਰੀਆ ਨੂੰ ਚਾਂਦੀ ਤੇ ਇਟਲੀ ਨੂੰ ਕਾਂਸੀ ਤਮਗ਼ਾ ਮਿਲਿਆ। ਭਾਰਤ ਦਾ ਚੈਂਪੀਅਨਸ਼ਿਪ ਵਿਚ ਇਹ ਦੂਜਾ ਸੋਨ ਤਮਗ਼ਾ ਹੈ। ਭਾਰਤ ਦੇ ਹੁਣ 2 ਸੋਨੇ, ਇਕ ਚਾਂਦੀ ਤੇ ਇਕ ਕਾਂਸੀ ਸਮੇਤ ਕੁਲ 4 ਤਮਗ਼ੇ ਹੋ ਗਏ ਹਨ ਤੇ ਉਹ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਹੈ। ਇਸ ਤੋਂ ਪਹਿਲਾਂ ਸੌਰਭ ਚੌਧਰੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਪ੍ਰਤੀਯੋਗਤਾ ਵਿਚ ਕਾਂਸੀ ਤਮਗ਼ਾ ਜਿੱਤਿਆ ਸੀ।