
ਉਸ ਮਸ਼ੀਨ ਨੂੰ ਦੇਖ ਕੇ ਨਾਹਰੂ ਨੂੰ ਵੀ ਉਹ ਮਸ਼ੀਨ ਬਣਾਉਣ ਦਾ...
ਨਵੀਂ ਦਿੱਲੀ: ਸਿਰਫ ਦੋ ਜਮਾਤਾਂ ਪੜ੍ਹੇ ਇਕ 62 ਸਾਲ ਦੇ ਵਿਅਕਤੀ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰ ਵਿਚ ਲੋਕਾਂ ਨੂੰ ਰਾਹਤ ਦੇਣ ਦੀ ਉਮੀਦ ਦਿੱਤੀ ਹੈ। ਇਸ ਵਿਅਕਤੀ ਦਾ ਨਾਮ ਨਾਹਰੂ ਖਾਨ ਹੈ ਜਿਹਨਾਂ ਨੇ ਯਿਊਟਿਊਬ ਤੇ ਦੇਖ ਕੇ ਕੇਵਲ 48 ਘੰਟਿਆਂ ਵਿਚ ਆਟੋਮੈਟਿਕ ਸੈਨੇਟਾਈਜ਼ੇਸ਼ਨ ਮਸ਼ੀਨ ਬਣਾ ਦਿੱਤੀ ਅਤੇ ਉਸ ਨੂੰ ਮੰਦਸੌਰ ਵਿਚ ਹਸਪਤਾਲ ਵਿਚ ਡੋਨੇਟ ਵੀ ਕਰ ਦਿੱਤਾ ਹੈ। ਇਸ ਮਸ਼ੀਨ ਵਿਚੋਂ ਨਿਕਲਦੇ ਹੀ 3 ਸੈਕੰਡ ਵਿਚ ਲੋਕ ਸੈਨੇਟਾਈਜ਼ ਹੋ ਜਾਂਦੇ ਹਨ।
Photo
ਇਸ ਮਸ਼ੀਨ ਦੀ ਹੁਣ ਦੇਸ਼ਭਰ ਵਿਚ ਮੰਗ ਸ਼ੁਰੂ ਹੋ ਗਈ ਹੈ। ਦੂਜੀ ਕਲਾਸ ਤਕ ਪੜ੍ਹੇ ਲਿਖੇ ਨਾਹਰੂ ਖਾਨ ਪੇਸ਼ੇ ਤੋਂ ਤੋਂ ਇਕ ਮਿਸਤਰੀ ਹਨ ਜੋ ਵੱਖ-ਵੱਖ ਮਸ਼ੀਨਾਂ ਦਾ ਕੰਮ ਕਰਦੇ ਹਨ ਅਤੇ ਨਵੀਆਂ-ਨਵੀਆਂ ਮਸ਼ੀਨਾਂ ਵੀ ਬਣਾਉਂਦੇ ਹਨ। ਇਕ ਦਿਨ ਨਾਹਰੂ ਖਾਨ ਨੇ ਯਿਊਟਿਊਬ ਤੇ ਵਿਦੇਸ਼ ਦੀ ਇਕ ਵੀਡੀਉ ਦੇਖੀ ਜਿਸ ਵਿਚ ਇਕ ਆਟੋਮੈਟਿਕ ਸੈਨੇਟਾਈਜ਼ੇਸ਼ਨ ਮਸ਼ੀਨ ਬਣਾਈ ਗਈ ਸੀ।
Photo
ਉਸ ਮਸ਼ੀਨ ਨੂੰ ਦੇਖ ਕੇ ਨਾਹਰੂ ਨੂੰ ਵੀ ਉਹ ਮਸ਼ੀਨ ਬਣਾਉਣ ਦਾ ਫੁਰਨਾ ਫੁਰਿਆ ਅਤੇ 48 ਘੰਟਿਆਂ ਵਿਚ ਉਹਨਾਂ ਨੇ ਅਪਣੀ ਹੀ ਵਰਕਸ਼ਾਪ ਵਿਚ ਆਟੋਮੈਟਿਕ ਸੈਨੇਟਾਈਜ਼ੇਸ਼ਨ ਮਸ਼ੀਨ ਬਣਾ ਕੇ ਤਿਆਰ ਕਰ ਲਈ। ਨਾਹਰੂ ਨੇ ਮਸ਼ੀਨ ਬਣਾਉਣ ਤੋਂ ਬਾਅਦ ਉਸ ਨੂੰ ਮੰਦਸੌਦ ਦੇ ਜ਼ਿਲ੍ਹਾ ਹਸਪਤਾਲ ਵਿਚ ਡਾਕਟਰਾਂ ਅਤੇ ਮਰੀਜ਼ਾਂ ਲਈ ਦਾਨ ਵੀ ਕਰ ਦਿੱਤੀ ਹੈ।
Photo
ਇਸ ਸੈਨੇਟਾਈਜ਼ੇਸ਼ਨ ਮਸ਼ੀਨ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਪੈਰ ਰੱਖਦੇ ਹੀ 6 ਵੱਖ-ਵੱਖ ਐਂਗਲ ਤੋਂ ਕਿਸੇ ਵੀ ਦਾਖਲ ਹੋਣ ਵਾਲੇ ਵਿਅਕਤੀ ਤੇ ਸੈਨੇਟਾਈਜ਼ਰ ਦਾ ਫੁਹਾਰਾ ਚਲਦਾ ਹੈ। ਇਸ ਮਸ਼ੀਨ ਦੇ ਅੰਦਰ ਜਾਣ ਵਾਲੇ ਵਿਅਕਤੀ ਸਿਰਫ 3 ਸੈਕਿੰਡ ਵਿਚ ਪੂਰੀ ਤਰ੍ਹਾਂ ਸੈਨੇਟਾਈਜ਼ ਹੋ ਜਾਂਦਾ ਹੈ। ਮਸ਼ੀਨ ਤੋਂ ਬਾਹਰ ਨਿਕਲਦੇ ਹੀ ਮਸ਼ੀਨ ਅਪਣੇ ਆਪ ਬੰਦ ਹੋ ਜਾਂਦੀ ਹੈ। ਮੰਦਸੌਰ ਕਲੈਕਟਰ ਮਨੋਜ ਪੁਸ਼ਪ ਨੇ ਇਸ ਮਸ਼ੀਨ ਬਾਰੇ ਦਸਦੇ ਹੋਏ ਕਿਹਾ ਕਿ ਇਹ ਇਕ ਕੋਸ਼ਿਸ਼ ਹੈ।
Photo
ਵਿਗਿਆਨਿਕ-ਘਟ-ਉਦਮੀ ਨੇ ਅਪਣੇ ਵੱਲੋਂ ਇਸ ਨੂੰ ਬਣਾਇਆ ਹੈ। ਇਸ ਮਸ਼ੀਨ ਨੂੰ ਪਹਿਲਾਂ ਪੂਰੀ ਤਰ੍ਹਾਂ ਚੈੱਕ ਕੀਤਾ ਗਿਆ ਹੈ ਕਿ ਇਸ ਦਾ ਕੋਈ ਨੁਕਸਾਨ ਤਾਂ ਨਹੀਂ। ਜਾਂਚ ਤੋਂ ਪਤਾ ਚੱਲਿਆ ਕਿ ਇਸ ਦਾ ਕੋਈ ਨੁਕਸਾਨ ਨਹੀਂ ਹੈ ਤਾਂ ਇਸ ਨੂੰ ਇਸਤੇਮਾਲ ਕੀਤਾ ਗਿਆ।
Photo
ਜ਼ਿਲ੍ਹਾ ਮੈਡੀਕਲ ਅਧਿਕਾਰੀ ਮਹੇਸ਼ ਮਾਲਵੀਆ ਨੇ ਦਸਿਆ ਕਿ ਮੰਦਸੌਰ ਵਿਚ ਹੀ ਬਣਾਈ ਗਈ ਇਕ ਆਟੋਮੈਟਿਕ ਸੈਨੇਟਾਈਜ਼ਰ ਮਸ਼ੀਨ ਉਹਨਾਂ ਦੇ ਹਸਪਤਾਲ ਵਿਚ ਲਗਾਈ ਗਈ ਹੈ ਜਿਸ ਨੂੰ ਲੋਕਾਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਮਸ਼ੀਨ ਦੀ ਖਾਸੀਅਤ ਇਹ ਹੈ ਕਿ ਇਸ ਨਾਲ ਪੂਰਾ ਸ਼ਰੀਰ ਸੈਨੇਟਾਈਜ਼ ਹੋ ਸਕਦਾ ਹੈ। ਇਸ ਮਸ਼ੀਨ ਦੇ ਅੰਦਰ ਪੁਆਇੰਟ 2 ਦਾ ਸੋਡੀਅਮ ਹਾਈਡ੍ਰੋਕਲੋਰਾਈਡ ਉਪਯੋਗ ਕਰ ਰਹੇ ਹਨ।
Photo
ਇਹ ਪੈਰਾਂ ਤੋਂ ਸਿਰ ਤਕ ਸੈਨੇਟਾਈਜ਼ ਕਰ ਦਿੰਦੀ ਹੈ ਜਿਸ ਤੋਂ ਲਗਦਾ ਹੈ ਕਿ ਇਹ ਇਨਫੈਕਸ਼ਨ ਕੰਟਰੋਲ ਵਿਚ ਬਹੁਤ ਮਦਦ ਕਰੇਗੀ। ਹਸਪਤਾਲ ਵਿਚ ਮਸ਼ੀਨ ਲਗਾਉਣ ਤੋਂ ਬਾਅਦ ਇਸ ਦੀ ਚਰਚਾ ਜਦੋਂ ਦੇਸ਼ਭਰ ਵਿਚ ਹੋਈ ਤਾਂ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿਚ ਉਹਨਾਂ ਕੋਲ ਮਸ਼ੀਨਾਂ ਦੇ ਆਰਡਰ ਆਉਣ ਲੱਗੇ ਹਨ।
ਚੇਨੱਈ ਤੋਂ ਉਹਨਾਂ ਨੂੰ ਫੋਨ ਤੇ 500 ਮਸ਼ੀਨ ਸਪਲਾਈ ਕਰਨ ਦੇ ਆਰਡਰ ਮਿਲੇ ਹਨ। ਪਰ ਲਾਕਡਾਊਨ ਕਾਰਨ ਉਹ ਸਪਲਾਈ ਨਹੀਂ ਕਰ ਸਕਦੇ। ਹੋਰ ਵੀ ਕਈ ਥਾਵਾਂ ਤੋਂ ਮਸ਼ੀਨ ਸਪਲਾਈ ਕਰਨ ਦੀ ਡਿਮਾਂਡ ਆ ਰਹੀ ਹੈ। ਇਸ ਮਸ਼ੀਨ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਹੈ ਪਰ ਨਾਹਰੂ ਖਾਨ ਇਸ ਮਸ਼ੀਨ ਨੂੰ ਇਕ ਲੱਖ 10 ਹਜ਼ਾਰ ਰੁਪਏ ਤੇ ਹੀ ਵੇਚਣ ਦਾ ਵਿਚਾਰ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।