
ਖੁਫੀਆ ਏਜੰਸੀਆਂ ਦੇ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਹਰਿਆਣਾ...
ਨਵੀਂ ਦਿੱਲੀ: ਨਿਜ਼ਾਮੁਦੀਨ ਵਿਚ ਤਬਲੀਗੀ ਜਮਾਤ ਦੇ ਧਾਰਮਿਕ ਮੁੱਖੀ ਮਰਕਜ ਦੇ ਮੁੱਖੀਆ ਮੌਲਾਨਾ ਸਾਦ ਕਾਂਧਲਵੀ ਦੇ ਫਰਾਰ ਹੋਣ ਤੋਂ ਬਾਅਦ ਤੋਂ ਹੀ ਪੁਲਿਸ ਉਸ ਦੀ ਭਾਲ ਵਿਚ ਜੁਟੀ ਹੋਈ ਹੈ। ਹੁਣ ਸਾਦ ਦੇ ਹਰਿਆਣਾ ਵਿਚ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਖੁਫੀਆ ਏਜੰਸੀਆਂ ਦੇ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਹਰਿਆਣਾ ਸਰਕਾਰ ਨੇ ਸਾਦ ਦੀ ਲੋਕੇਸ਼ਨ ਟ੍ਰੇਸ ਕੀਤੀ ਹੈ ਅਤੇ ਉਸ ਨੂੰ ਫੜਨ ਲਈ ਇਕ ਟੀਮ ਵੀ ਤਿਆਰ ਕਰ ਲਈ ਹੈ।
Photo
ਸੁਰੱਖਿਆ ਏਜੰਸੀਆਂ ਮੌਲਾਨਾ ਸਾਦ ਨੂੰ ਫੜਨ ਲਈ ਹੁਣ ਟ੍ਰੈਪ ਵੀ ਲਗਾ ਰਹੀਆਂ ਹਨ। ਉੱਥੇ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਜੇ ਮੌਲਾਨਾ ਸਾਦ ਹਰਿਆਣਾ ਵਿਚ ਹੈ ਤਾਂ ਉਸ ਨੂੰ ਦੋ ਦਿਨ ਵਿਚ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮੌਲਾਨਾ ਸਾਦ ਦੇ ਹਰਿਆਣਾ ਵਿਚ ਹੋਣ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਟੀਮ ਰਾਹੀਂ ਨੂੰਹ ਦੇ ਤਮਾਮ ਇਲਾਕਿਆਂ ਨੂੰ ਖੋਜ ਰਹੀ ਹੈ।
Muslim
ਇਸ ਦੇ ਨਾਲ ਹੀ ਕਈ ਮਸਜਿਦਾਂ ਵਿਚ ਵੀ ਮੌਲਾਨਾ ਸਾਦ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਕੇਂਦਰੀ ਜਾਂਚ ਏਜੰਸੀਆਂ ਨੇ ਹੁਣ ਤਕ ਹਰਿਆਣਾ ਨਾਲ ਸੰਪਰਕ ਨਹੀਂ ਕੀਤਾ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਜਲਦ ਹੀ ਹਰਿਆਣਾ ਸਰਕਾਰ ਨਾਲ ਸੰਪਰਕ ਕਰਨਗੇ। ਮੌਲਾਨਾ ਸਾਦ ਨੂੰ ਫੜਨ ਲਈ ਹਰਿਆਣਾ ਸਰਕਾਰ ਵੱਲੋਂ ਤਿਆਰ ਕੀਤੀ ਗਈ ਟੀਮ ਵਿਚ ਕੌਣ-ਕੌਣ ਹੋਵੇਗਾ ਅਤੇ ਇਹ ਕਿਹੜੇ ਹੁਕਮਾਂ ਵਿਚ ਕੰਮ ਕਰੇਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ।
Muslim
ਬਸ ਸਰਕਾਰ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਮੌਲਾਨਾ ਸਾਦ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅਨਿਲ ਵਿਜ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਮੌਲਾਨਾ ਸਾਦ ਨੂੰਹ ਇਲਾਕੇ ਵਿਚ ਕਿਤੇ ਲੁਕਿਆ ਹੋਇਆ ਹੈ ਪਰ ਖੁਫੀਆ ਏਜੰਸੀਆਂ ਹੁਣ ਤਕ ਕਿਸੇ ਠੋਸ ਨਤੀਜੇ ਤੇ ਪਹੁੰਚ ਸਕੀਆਂ।
file photo
ਇਸ ਦੇ ਨਾਲ ਹੀ ਸਾਦ ਦੇ ਉੱਤਰ ਪ੍ਰਦੇਸ਼ ਵਿਚ ਵੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਵਿਜ ਨੇ ਕਿਹਾ ਕਿ ਜੇ ਉਹ ਹਰਿਆਣਾ ਵਿਚ ਹੈ ਅਤੇ ਸਰਕਾਰ ਕਿਸੇ ਵੀ ਸੂਚਨਾ ਨੂੰ ਨਜ਼ਰਅੰਦਾਜ਼ ਨਹੀਂ ਕਰੇਗੀ ਅਤੇ ਦੋ ਦਿਨਾਂ ਵਿਚ ਉਸ ਦੀ ਗ੍ਰਿਫ਼ਤਾਰੀ ਕਰ ਲਈ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।