
ਪਿਛਲੇ ਦੋ ਹਫ਼ਤਿਆਂ ’ਚ ਪੜਾਅ ਵਿਚ ਵੁਹਾਨ ਦੀਆਂ ਦੁਕਾਨਾਂ ਅਤੇ ਸੁਪਰ ਮਾਰਕਿਟਸ...
ਨਵੀਂ ਦਿੱਲੀ: ਚੀਨ ਦੇ ਹੁਬੇਈ ਪ੍ਰਾਂਤ ਦੇ ਵੁਹਾਨ ਸ਼ਹਿਰਤੋਂ ਲਾਕਡਾਊਨ ਹਟਾ ਦਿੱਤਾ ਗਿਆ ਹੈ। ਇਸੇ ਹੀ ਸ਼ਹਿਰ ਤੋਂ ਪੂਰੀ ਦੁਨੀਆ ਵਿਚ ਕੋਰੋਨਾ ਫੈਲਿਆ ਸੀ। ਲਾਕਡਾਊਨ ਹਟਣ ਦੇ ਨਾਲ ਹੀ ਲੋਕ ਘਰਾਂ ਚੋਂ ਬਾਹਰ ਨਿਕਲਣੇ ਸ਼ੁਰੂ ਹੋ ਚੁੱਕੇ ਹਨ। ਆਵਾਜਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਰ ਲੱਖਾਂ ਹੀ ਲੋਕ ਵੁਹਾਨ ਸ਼ਹਿਰ ਛੱਡ ਕੇ ਜਾ ਰਹੇ ਹਨ। ਇਹ ਜੋ ਲੋਕ ਸ਼ਹਿਰ ਛੱਡ ਕੇ ਜਾ ਰਹੇ ਹਨ ਇਹ ਪਿਛਲੇ 76 ਦਿਨਾਂ ਤੋਂ ਵੁਹਾਨ ਵਿਚ ਫਸੇ ਹੋਏ ਸਨ।
China
ਵੁਹਾਨ ਵਿਚ ਜਿਵੇਂ ਹੀ ਲਾਕਡਾਊਨ ਹਟਾਇਆ ਗਿਆ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੇ ਹਾਈਸਪੀਡ ਟ੍ਰੇਨ, ਫਲਾਈਟ ਦੀਆਂ ਟਿਕਟਾਂ ਬੁੱਕ ਕਰਵਾ ਲਈਆਂ। ਇਹ ਲੋਕ ਤੁਰੰਤ ਅਪਣੇ-ਅਪਣੇ ਪਰਿਵਾਰ ਨਾਲ ਵੁਹਾਨ ਸ਼ਹਿਰ ਤੋਂ ਨਿਕਲਣ ਲੱਗੇ ਹਨ। ਰੇਲਵੇ ਸਟੇਸ਼ਨਾਂ, ਏਅਰਪੋਰਟ, ਬੰਦਰਗਾਹ ਅਤੇ ਬੱਸ ਅੱਡਿਆਂ ’ਤੇ ਕਾਫੀ ਭੀੜ ਦੇਖੀ ਗਈ ਹੈ। ਸੱਚਾਈ ਇਹ ਹੈ ਕਿ ਇਹ ਲੋਕ ਚੀਨ ਦੇ ਵੱਖ-ਵੱਖ ਰਾਜਾਂ ਵਿਚ ਨੌਕਰੀ ਜਾਂ ਬਿਜ਼ਨੈਸ ਕਰਦੇ ਹਨ।
China
ਪਰ ਹੁਣ ਇਹਨਾਂ ਨੇ ਵਾਪਸ ਅਪਣਾ ਕੰਮ ਸ਼ੁਰੂ ਕਰਨਾ ਹੈ। ਇਹ ਲੋਕ ਲੂਨਰ ਈਅਰ ਦੀਆਂ ਛੁੱਟੀਆਂ ਬਿਤਾਉਣ ਅਪਣੇ ਸ਼ਹਿਰ ਵੁਹਾਨ ਵਿਚ ਆਏ ਸਨ। ਪਰ ਕੋਰੋਨਾ ਵਾਇਰਸ ਕਾਰਨ ਇਹ ਲਾਕਡਾਊਨ ਵਿਚ ਫਸ ਗਏ। ਵੁਹਾਨ ਤੋਂ ਬਾਹਰ ਨਿਕਲਣ ਲਈ ਸਰਕਾਰ ਨੇ ਸਾਰੇ ਆਵਾਜਾਈ ਵਾਲੇ ਮਾਧਿਅਮ ਖੋਲ੍ਹ ਦਿੱਤੇ ਹਨ। ਇੱਥੋਂ ਦੇ ਲੋਕਾਂ ਨੂੰ ਬਾਹਰ ਜਾਣ ਲਈ ਅਪਣਾ ਕਿਊਆਰ ਕੋਡ ਦਿਖਾਉਣਾ ਪੈਂਦਾ ਹੈ ਜਿਸ ਤੋਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਸ਼ਹਿਰ ਛੱਡਣ ਵਾਲਾ ਵਿਅਕਤੀ ਸਿਹਤਮੰਦ ਹੈ ਜਾਂ ਨਹੀਂ।
China
ਇਹੀ ਕਿਊਆਰ ਕੋਡ ਹਰ ਨਾਗਰਿਕ ਨੂੰ ਸਾਰੇ ਸਰਵਜਨਿਕ ਸਥਾਨਾਂ ’ਤੇ ਦਿਖਾਉਣਾ ਪੈਂਦਾ ਹੈ। ਵੁਹਾਨ ਵਿਚ ਰਹਿਣ ਵਾਲੇ ਤਾਂਗ ਝਿਯੋਂਗ ਸ਼ੰਘਾਈ ਸਥਿਤ ਇਕ ਫਰਨੀਚਰ ਕੰਪਨੀ ਵਿਚ ਵਾਇਸ ਪ੍ਰੈਜ਼ੀਡੈਂਟ ਹਨ। ਹੁਣ ਇਹ ਵੀ ਸ਼ੰਘਾਈ ਜਾ ਰਹੇ ਹਨ। ਤਾਂਗ ਪਿਛਲੇ 76 ਦਿਨਾਂ ਤੋਂ ਵੁਹਾਨ ਦੇ ਲਾਕਡਾਊਨ ਵਿਚ ਫਸ ਗਏ ਸਨ। ਤਾਂਗ ਵਿਚ ਵੀ ਲੱਖਾਂ ਲੋਕ ਹਨ ਜਿਹਨਾਂ ਵੁਹਾਨ ਤੋਂ ਕੱਢਣਾ ਹੈ।
China
ਪਿਛਲੇ ਦੋ ਹਫ਼ਤਿਆਂ ’ਚ ਪੜਾਅ ਵਿਚ ਵੁਹਾਨ ਦੀਆਂ ਦੁਕਾਨਾਂ ਅਤੇ ਸੁਪਰ ਮਾਰਕਿਟਸ ਖੋਲ੍ਹੀਆਂ ਸਨ। ਹੌਲੀ-ਹੌਲੀ ਆਵਾਜਾਈ ਸਾਧਨਾਂ ਨੂੰ ਵੀ ਸ਼ੁਰੂ ਕੀਤਾ ਗਿਆ। ਫਿਰ ਇਸ ਤੋਂ ਬਾਅਦ ਲੋਕਾਂ ਨੂੰ ਬਾਹਰ ਨਿਕਲਣ ਦੀ ਆਗਿਆ ਦਿੱਤੀ ਗਈ। ਵੁਹਾਨ ਸ਼ਹਿਰ ਤੋਂ ਨਿਕਲਣ ਵਾਲੀਆਂ ਸੜਕਾਂ ਤੇ 76 ਚੈੱਕ ਪੁਆਇੰਟ ਲਗਾਏ ਗਏ ਹਨ ਤਾਂ ਕਿ ਕੋਈ ਵੀ ਅਜਿਹਾ ਵਿਅਕਤੀ ਸ਼ਹਿਰ ਤੋਂ ਬਾਹਰ ਨਾ ਨਿਕਲੇ ਜਿਹੜੇ ਕੋਰੋਨਾ ਤੋਂ ਪੀੜਤ ਹੋਵੇ ਅਤੇ ਨਾ ਹੀ ਕੋਈ ਕੋਰੋਨਾ ਪੀੜਤ ਸ਼ਹਿਰ ਵਿਚ ਆ ਸਕੇ।
China
ਚੀਨ ਦੇ ਰੇਲ ਵਿਭਾਗ ਨੇ ਕਿਹਾ ਹੈ ਕਿ ਬੁੱਧਵਾਰ ਦੀ ਸਵੇਰ ਤੋਂ ਲੈ ਕੇ ਅਗਲੇ 24 ਘੰਟਿਆਂ ਵਿਚ ਵੁਹਾਨ ਸ਼ਹਿਰ ਤੋਂ ਕਰੀਬ 55 ਹਜ਼ਾਰ ਲੋਕ ਹਾਈਸਪੀਡ ਟ੍ਰੇਨਾਂ ਰਾਹੀਂ ਬਾਹਰ ਜਾਣਗੇ। ਇੰਨੇ ਲੋਕਾਂ ਦੀਆਂ ਟਿਕਟਾਂ ਦੀ ਬੁਕਿੰਗ ਹੋ ਚੁੱਕੀ ਹੈ। ਇਹਨਾਂ ਵਿਚੋਂ 40 ਫ਼ੀਸਦੀ ਲੋਕਾਂ ਨੇ ਗੁਆਂਗਡੋਂਗ ਪ੍ਰਾਂਤ ਦੇ ਪਰਲ ਰਿਵਰ ਡੇਲਟਾ ਲਈ ਟਿਕਟਾਂ ਬੁੱਕ ਕਰਵਾਈਆਂ ਹਨ।
ਕਰੀਬ ਚਾਰ ਗੁਣਾ ਤਰੀਕਿਆਂ ਨਾਲ ਲੋਕ ਸ਼ਹਿਰ ਛੱਡ ਰਹੇ ਹਨ। ਵੁਹਾਨ ਸ਼ਹਿਰ ਦੀ 97 ਫ਼ੀਸਦੀ ਆਬਾਦੀ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਐਲਾਨਿਆ ਗਿਆ ਹੈ। ਸਿਰਫ 70 ਫ਼ੀਸਦੀ ਲੋਕਾਂ ਨੂੰ ਹੁਣ ਵੀ ਨਿਗਰਾਨੀ ਵਿਚ ਰੱਖਿਆ ਗਿਆ ਹੈ ਕਿਉਂ ਕਿ ਇੱਥੇ ਲੋਕ ਕੋਰੋਨਾ ਦੇ ਪੀੜਤ ਹੋ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।