ਇਤਿਹਾਸ: 93 ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਅਤੇ ਬਟੁਕੇਸ਼ਵਰ ਨੇ ਸੈਂਟਰਲ ਅਸੈਂਬਲੀ 'ਚ ਸੁੱਟਿਆ ਸੀ ਬੰਬ
Published : Apr 8, 2022, 8:54 am IST
Updated : Apr 8, 2022, 8:55 am IST
SHARE ARTICLE
Shaheed Bhagat Singh
Shaheed Bhagat Singh

11 ਮਹੀਨੇ ਬਾਅਦ ਅੰਗਰੇਜ਼ਾਂ ਨੇ ਦੇ ਦਿੱਤੀ ਸੀ ਫਾਂਸੀ

 

 ਚੰਡੀਗੜ੍ਹ : ਗੱਲ 8 ਅਪ੍ਰੈਲ 1929 ਦੀ ਹੈ। ਵਾਇਸਰਾਏ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ ‘ਪਬਲਿਕ ਸੇਫਟੀ ਬਿੱਲ’ ਪੇਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਇਹ ਬਿੱਲ ਕਾਨੂੰਨ ਬਣਨਾ ਸੀ। ਦਰਸ਼ਕ ਗੈਲਰੀ ਖਚਾਖਚ ਭਰੀ ਹੋਈ ਸੀ। ਬਿੱਲ ਪੇਸ਼ ਹੁੰਦੇ ਹੀ ਸਦਨ 'ਚ ਜ਼ੋਰਦਾਰ ਹੰਗਾਮਾ ਹੋ ਗਿਆ। ਦੋ ਵਿਅਕਤੀਆਂ ਨੇ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਲਾਉਂਦੇ ਹੋਏ ਹੀ ਸਦਨ ਵਿਚ  ਬੰਬ ਸੁੱਟੇ ਦਿੱਤੇ।

 

BhagatSinghBhagat Singh

ਇਹ ਬੰਬ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਸੁੱਟੇ ਸਨ। ਬੰਬ ਸੁੱਟਣ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਕਿ ਇਸ ਨਾਲ ਕਿਸੇ ਦੀ ਜਾਨ ਨੂੰ ਨੁਕਸਾਨ ਨਾ ਹੋਵੇ। ਬੰਬ ਫਟਦੇ ਹੀ ਜ਼ੋਰਦਾਰ ਰੌਲਾ ਪਿਆ ਅਤੇ ਵਿਧਾਨ ਸਭਾ ਹਾਲ ਵਿੱਚ ਹਨੇਰਾ ਛਾ ਗਿਆ। ਪੂਰੀ ਇਮਾਰਤ ਵਿਚ ਹਫੜਾ-ਦਫੜੀ ਮਚ ਗਈ। ਘਬਰਾਏ ਹੋਏ ਲੋਕ ਬਾਹਰ ਭੱਜਣ ਲੱਗੇ।

 

Bhagat Singh Bhagat Singh

 

ਹਾਲਾਂਕਿ ਬੰਬ ਸੁੱਟਣ ਵਾਲੇ ਦੋਵੇਂ ਕ੍ਰਾਂਤੀਕਾਰੀ ਉੱਥੇ ਹੀ ਖੜ੍ਹੇ ਸਨ। ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਉਨ੍ਹਾਂ ਨੇ ਸਦਨ ਅੰਦਰ ਕੁਝ ਪਰਚੇ ਵੀ ਸੁੱਟੇ। ਇਸ ਵਿੱਚ ਲਿਖਿਆ ਸੀ - "ਬੋਲੇ ਕੰਨਾਂ ਨੂੰ ਸੁਣਨ ਲਈ ਧਮਾਕੇ ਦੀ ਲੋੜ ਹੈ।" ਦੋਵਾਂ ਨੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਸ ਕਾਰਨਾਮੇ ਤੋਂ ਬਾਅਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਭਾਰਤੀ ਨੌਜਵਾਨਾਂ ਦੇ ਹੀਰੋ ਬਣ ਗਏ।

 

Shaheed Bhagat SinghShaheed Bhagat Singh

 

ਕ੍ਰਾਂਤੀਕਾਰੀ ‘ਜਨ ਸੁਰੱਖਿਆ ਬਿੱਲ’ ਅਤੇ ‘ਵਪਾਰ ਵਿਵਾਦ ਬਿੱਲ’ ਦਾ ਵਿਰੋਧ ਕਰ ਰਹੇ ਸਨ। 'ਵਪਾਰ ਵਿਵਾਦ ਬਿੱਲ' ਪਹਿਲਾਂ ਹੀ ਪਾਸ ਹੋ ਚੁੱਕਾ ਸੀ, ਜਿਸ ਵਿਚ ਮਜ਼ਦੂਰਾਂ ਦੀਆਂ ਹਰ ਤਰ੍ਹਾਂ ਦੀਆਂ ਹੜਤਾਲਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। 'ਜਨ ਸੁਰੱਖਿਆ ਬਿੱਲ' ਸਰਕਾਰ ਨੂੰ ਬਿਨਾਂ ਮੁਕੱਦਮੇ ਦੇ ਸ਼ੱਕੀ ਵਿਅਕਤੀਆਂ ਨੂੰ ਨਜ਼ਰਬੰਦ ਕਰਨ ਦਾ ਅਧਿਕਾਰ ਦੇਣਾ ਸੀ। ਦੋਵਾਂ ਬਿੱਲਾਂ ਦਾ ਮਕਸਦ ਅੰਗਰੇਜ਼ ਸਰਕਾਰ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਨੂੰ ਦਬਾਉਣ ਦਾ ਸੀ।

ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਵਿਧਾਨ ਸਭਾ ਬੰਬ ਕਾਂਡ ਵਿੱਚ ਦੋਸ਼ੀ ਪਾਏ ਗਏ ਸਨ। ਇਸ ਵਿੱਚ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਬਟੁਕੇਸ਼ਵਰ ਦੱਤ ਨੂੰ ਕਾਲਾ ਪਾਣੀ ਜੇਲ੍ਹ ਭੇਜ ਦਿੱਤਾ ਗਿਆ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਵੀ ਸਾਂਡਰਸ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ। 7 ਅਕਤੂਬਰ 1930 ਨੂੰ ਫੈਸਲਾ ਆਇਆ ਕਿ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ 24 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਜਾਵੇ ਪਰ ਜਨਤਾ ਦੇ ਰੋਹ ਤੋਂ ਡਰਦਿਆਂ ਅੰਗਰੇਜ਼ ਸਰਕਾਰ ਨੇ ਇਨ੍ਹਾਂ ਨਾਇਕਾਂ ਨੂੰ 23-24 ਮਾਰਚ ਦੀ ਅੱਧੀ ਰਾਤ ਨੂੰ ਹੀ ਫਾਂਸੀ ਦੇ ਦਿੱਤੀ।

SHARE ARTICLE

ਏਜੰਸੀ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement