Bhupatinagar blast Case : NIA ਨੇ TMC ਦੇ 3 ਨੇਤਾਵਾਂ ਨੂੰ ਭੇਜਿਆ ਸੰਮਨ; 2 ਹੋਰ ਗ੍ਰਿਫਤਾਰ
Published : Apr 8, 2024, 11:54 am IST
Updated : Apr 8, 2024, 11:54 am IST
SHARE ARTICLE
Bhupatinagar blast Case
Bhupatinagar blast Case

ਭੂਪਤੀਨਗਰ ਬਲਾਸਟ ਮਾਮਲੇ ਵਿੱਚ ਐਨਆਈਏ ਦੀ ਟੀਮ ਐਕਟਿਵ , TMC ਦੇ 3 ਨੇਤਾਵਾਂ ਨੂੰ ਭੇਜਿਆ ਸੰਮਨ

Bhupatinagar blast Case : ਪੱਛਮੀ ਬੰਗਾਲ ਦੇ ਭੂਪਤੀਨਗਰ ਇਲਾਕੇ ਵਿੱਚ ਦੋ ਸਾਲ ਪਹਿਲਾਂ ਹੋਏ ਬਲਾਸਟ ਮਾਮਲੇ ਵਿੱਚ ਐਨਆਈਏ ਦੀ ਟੀਮ ਐਕਟਿਵ ਮੂਡ ਵਿੱਚ ਦਿਖਾਈ ਦੇ ਰਹੀ ਹੈ। ਟੀਐਮਸੀ ਦੇ ਦੋ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਟੀਮ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪਿੰਡ ਪਹੁੰਚੀ ਤਾਂ ਉਨ੍ਹਾਂ 'ਤੇ ਹਮਲਾ ਹੋਇਆ ਸੀ। ਜਿਸ ਵਿਚ ਅਧਿਕਾਰੀ ਜ਼ਖਮੀ ਹੋਏ ਹਨ। ਇਸ ਦੌਰਾਨ ਮਾਮਲੇ ਵਿੱਚ ਤਿੰਨ ਹੋਰ ਆਗੂਆਂ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ। ਜਾਂਚ ਏਜੰਸੀ ਦਾ ਕਹਿਣਾ ਹੈ ਕਿ ਤਿੰਨਾਂ ਨੇਤਾਵਾਂ ਨੂੰ ਪਿਛਲੇ ਹਫਤੇ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਹ ਨਹੀਂ ਆਏ।

 

ਓਧਰ ਇਸ ਪੂਰੇ ਮਾਮਲੇ ਵਿੱਚ ਟੀਐਮਸੀ ਨੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਵੱਲੋਂ ਚੋਣਾਂ ਤੋਂ ਪਹਿਲਾਂ ਜਾਣਬੁੱਝ ਕੇ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ।

 

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭੂਪਤੀਨਗਰ ਧਮਾਕੇ ਦੇ ਮਾਮਲੇ 'ਚ NIA ਦੀ ਟੀਮ ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਗਈ ਸੀ ਪਰ ਪਿੰਡ ਵਾਸੀਆਂ ਨੇ ਕਥਿਤ ਤੌਰ 'ਤੇ NIA ਟੀਮ 'ਤੇ ਹਮਲਾ ਕਰ ਦਿੱਤਾ ਸੀ। ਹਾਲਾਂਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਮਾਮਲੇ 'ਚ ਦੋਸ਼ੀਆਂ ਦਾ ਬਚਾਅ ਕੀਤਾ ਹੈ। ਮਮਤਾ ਨੇ ਕਿਹਾ ਕਿ ਜੇਕਰ ਅੱਧੀ ਰਾਤ ਨੂੰ ਕੋਈ ਅਜਨਬੀ ਤੁਹਾਡੇ ਘਰ ਦਾਖਲ ਹੋਵੇ ਤਾਂ ਤੁਸੀਂ ਕੀ ਕਰੋਗੇ? ਐਨਆਈਏ ਦੀ ਟੀਮ ਨੂੰ ਦਿਨ ਦਿਹਾੜੇ ਆਉਣਾ ਚਾਹੀਦਾ ਸੀ। ਐਨਆਈਏ ਨੇ ਕਿਹਾ ਕਿ ਭੂਪਤੀਨਗਰ ਵਿੱਚ ਹੋਏ ਹਮਲੇ ਵਿੱਚ ਉਨ੍ਹਾਂ ਦਾ ਇੱਕ ਅਧਿਕਾਰੀ ਜ਼ਖ਼ਮੀ ਹੋ ਗਿਆ ਅਤੇ ਇੱਕ ਵਾਹਨ ਨੂੰ ਨੁਕਸਾਨ ਪਹੁੰਚਿਆ।

 


NIA ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ ਨੇ ਤ੍ਰਿਣਮੂਲ ਕਾਂਗਰਸ ਦੇ ਤਿੰਨ ਨੇਤਾਵਾਂ ਨੂੰ ਸੰਮਨ ਜਾਰੀ ਕਰ ਕੇ ਭੂਪਤੀਨਗਰ ਬ੍ਲਾਸ੍ਟ ਮਾਮਲੇ 'ਚ ਪੁੱਛਗਿੱਛ ਲਈ ਆਪਣੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਤਿੰਨਾਂ ਆਗੂਆਂ ਦੇ ਨਾਂ ਮਾਨਬ ਕੁਮਾਰ, ਸੁਬੀਰ ਮੈਤੀ ਅਤੇ ਨਬਾ ਕੁਮਾਰ ਹਨ। ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ, "ਟੀਐਮਸੀ ਦੇ ਤਿੰਨ ਨੇਤਾਵਾਂ ਨੂੰ ਸੋਮਵਾਰ ਸਵੇਰੇ ਪੁੱਛਗਿੱਛ ਲਈ ਸ਼ਹਿਰ ਦੇ ਦਫ਼ਤਰ ਵਿੱਚ ਬੁਲਾਇਆ ਗਿਆ ਹੈ।"

 

ਐਨਆਈਏ ਦੀ ਟੀਮ ਨੇ ਇਸ ਮਾਮਲੇ ਵਿੱਚ ਟੀਐਮਸੀ ਦੇ ਦੋ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। NIA ਅਧਿਕਾਰੀ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ TMC ਨੇਤਾ ਸਾਡੇ ਅਧਿਕਾਰੀਆਂ ਨਾਲ "ਸਹਿਯੋਗ ਨਹੀਂ" ਕਰ ਰਹੇ ਹਨ।

 

ਇਹ ਪਹਿਲੀ ਵਾਰ ਨਹੀਂ ਹੈ, ਤਿੰਨ ਮਹੀਨੇ ਪਹਿਲਾਂ ਵੀ ਪਿੰਡ ਵਾਸੀਆਂ ਅਤੇ ਸਥਾਨਕ ਲੋਕਾਂ ਨੇ ਇਨਫੋਰਸਮੈਂਟ ਵਿਭਾਗ (ਈਡੀ) ਦੇ ਅਧਿਕਾਰੀਆਂ ਦੀ ਟੀਮ 'ਤੇ ਹਮਲਾ ਕੀਤਾ ਸੀ। ਉਦੋਂ ਮਾਮਲਾ ਕਥਿਤ ਰਾਸ਼ਨ ਘੁਟਾਲੇ ਨਾਲ ਜੁੜਿਆ ਸੀ। ਈਡੀ ਦੀ ਟੀਮ 5 ਜਨਵਰੀ ਨੂੰ ਟੀਐਮਸੀ ਨੇਤਾ ਸ਼ਾਹਜਹਾਂ ਸ਼ੇਖ ਦੇ ਘਰ ਛਾਪਾ ਮਾਰਨ ਪਹੁੰਚੀ ਸੀ। ਹਾਲਾਂਕਿ ਹੁਣ ਸ਼ੇਖ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 

 

Location: India, West Bengal

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement