PM Modi's roadshow: ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ; 7 ਲੋਕ ਹੋਏ ਜ਼ਖ਼ਮੀ
Published : Apr 8, 2024, 8:25 am IST
Updated : Apr 8, 2024, 8:25 am IST
SHARE ARTICLE
Seven injured after stage collapses during PM Modi's roadshow in Jabalpur
Seven injured after stage collapses during PM Modi's roadshow in Jabalpur

ਦਸਿਆ ਜਾ ਰਿਹਾ ਹੈ ਕਿ ਸਟੇਜ 'ਤੇ ਸਮਰੱਥਾ ਤੋਂ ਵੱਧ ਲੋਕ ਇਕੱਠੇ ਹੋਏ ਸਨ, ਜਿਸ ਕਾਰਨ ਸਟੇਜ ਡਿੱਗ ਗਈ।

PM Modi's roadshow: ਦੇਸ਼ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ 'ਚ ਰੁੱਝੀਆਂ ਹੋਈਆਂ ਹਨ। ਇਸੇ ਕੜੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਦੀਆਂ ਕਈ ਵੀਡੀਉਜ਼ ਸਾਹਮਣੇ ਆ ਚੁੱਕੀਆਂ ਹਨ। ਵੀਡੀਉਜ਼ 'ਚ ਦੇਖਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਖੁੱਲ੍ਹੀ ਜੀਪ 'ਚ ਸਵਾਰ ਹੋ ਕੇ ਲੋਕਾਂ ਦਾ ਧੰਨਵਾਦ ਕਰ ਰਹੇ ਹਨ।

ਸੜਕ ਦੇ ਦੋਵੇਂ ਪਾਸੇ ਭਾਰੀ ਭੀੜ ਦਿਖਾਈ ਦੇ ਰਹੀ ਹੈ। ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਇਕ ਹਾਦਸਾ ਵੀ ਵਾਪਰਿਆ। ਰੋਡ ਸ਼ੋਅ ਦੌਰਾਨ ਗੋਰਖਪੁਰ ਇਲਾਕੇ 'ਚ ਦੋ ਸਟੇਜਾਂ ਟੁੱਟ ਗਈਆਂ। ਇਸ ਕਾਰਨ ਸਟੇਜ 'ਤੇ ਮੌਜੂਦ ਲੋਕ ਹੇਠਾਂ ਡਿੱਗ ਗਏ। ਇਸ ਹਾਦਸੇ 'ਚ ਕੁੱਝ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦਸਿਆ ਜਾ ਰਿਹਾ ਹੈ ਕਿ ਸਟੇਜ 'ਤੇ ਸਮਰੱਥਾ ਤੋਂ ਵੱਧ ਲੋਕ ਇਕੱਠੇ ਹੋਏ ਸਨ, ਜਿਸ ਕਾਰਨ ਸਟੇਜ ਡਿੱਗ ਗਈ।

ਸ਼ਹਿਰ ਦੇ ਪੁਲਿਸ ਸੁਪਰਡੈਂਟ ਐਚਆਰ ਪਾਂਡੇ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਦੌਰਾਨ, ਰਾਮਪੁਰ-ਗੋਰਖਪੁਰ ਰੋਡ 'ਤੇ ਸੜਕ ਦੇ ਕਿਨਾਰੇ ਇਕ ਸਵਾਗਤੀ ਮੰਚ ਬਣਾਇਆ ਗਿਆ ਸੀ। ਜਿਵੇਂ ਹੀ ਪ੍ਰਧਾਨ ਮੰਤਰੀ ਦੀ ਗੱਡੀ ਸਟੇਜ ਦੇ ਸਾਹਮਣੇ ਤੋਂ ਲੰਘੀ ਤਾਂ ਲੋਕ ਉਨ੍ਹਾਂ ਨੂੰ ਦੇਖਣ ਲਈ ਸਟੇਜ 'ਤੇ ਚੜ੍ਹ ਗਏ, ਜਿਸ ਕਾਰਨ ਸਟੇਜ ਡਿੱਗ ਗਈ”।

ਉਨ੍ਹਾਂ ਦਸਿਆ, “ਜਿਵੇਂ ਹੀ ਪ੍ਰਧਾਨ ਮੰਤਰੀ ਦਾ ਕਾਫਲਾ ਅੱਗੇ ਵਧਿਆ, ਸਟੇਜ ਢਹਿ ਗਈ। ਇਸ ਘਟਨਾ ਵਿਚ ਸੱਤ ਲੋਕ ਜ਼ਖ਼ਮੀ ਹੋ ਗਏ। ਜ਼ਖਮੀਆਂ 'ਚ ਇਕ ਲੜਕੀ ਅਤੇ ਇਕ ਪੁਲਿਸ ਕਰਮਚਾਰੀ ਸਮੇਤ ਚਾਰ ਲੋਕਾਂ ਦੇ ਹੱਥਾਂ ਅਤੇ ਲੱਤਾਂ 'ਚ ਫਰੈਕਚਰ ਹੋ ਗਿਆ ਹੈ। ਤਿੰਨ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਘਟਨਾ ਕਾਰਨ ਰੋਡ ਸ਼ੋਅ ਦੌਰਾਨ ਕੁੱਝ ਸਮੇਂ ਲਈ ਹਫੜਾ-ਦਫੜੀ ਮਚ ਗਈ। ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਸਥਿਤੀ ਨੂੰ ਕਾਬੂ ਹੇਠ ਕਰ ਲਿਆ”।

ਪ੍ਰਧਾਨ ਮੰਤਰੀ ਮੋਦੀ ਦਾ ਇਹ ਰੋਡ ਸ਼ੋਅ ਗੋਰਖਪੁਰ ਦੇ ਕਟੰਗਾ ਚੌਰਾਹੇ ਤੋਂ ਸ਼ੁਰੂ ਹੋ ਕੇ ਨੈਰੋ ਗੇਜ ਤਕ ਇਕ ਕਿਲੋਮੀਟਰ ਤੋਂ ਵੱਧ ਚੱਲਿਆ। ਰੋਡ ਸ਼ੋਅ ਦੇ ਰੂਟ 'ਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ। ਕਈ ਥਾਵਾਂ 'ਤੇ ਲੋਕ ਮੋਦੀ-ਮੋਦੀ ਦੇ ਨਾਅਰੇ ਲਗਾਉਂਦੇ ਰਹੇ। ਕਈ ਲੋਕ ਹੱਥਾਂ ਵਿਚ ਪੀਐਮ ਮੋਦੀ ਦੀਆਂ ਤਸਵੀਰਾਂ ਲੈ ਕੇ ਪਹੁੰਚੇ।

ਇਸ ਰੋਡ ਸ਼ੋਅ ਦੌਰਾਨ ਇਕੱਠੇ ਹੋਏ ਲੋਕਾਂ ਦੇ ਹੱਥਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਝੰਡੇ ਨਜ਼ਰ ਆਏ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ 'ਚ ਕਮਲ ਦਾ ਕਟਆਊਟ ਦੇਖਿਆ ਗਿਆ। ਪੀਐਮ ਵੀ ਲੋਕਾਂ ਨੂੰ ਇਹ ਕੱਟਆਊਟ ਦਿਖਾ ਰਹੇ ਸਨ। ਇਸ ਰੋਡ ਸ਼ੋਅ ਵਿਚ ਪੀਐਮ ਮੋਦੀ ਦੇ ਨਾਲ ਸੀਐਮ ਡਾਕਟਰ ਮੋਹਨ ਯਾਦਵ ਵੀ ਨਜ਼ਰ ਆਏ। ਇਸ ਰੋਡ ਸ਼ੋਅ 'ਚ ਪੀਐੱਮ ਮੋਦੀ ਦੇ ਨਾਲ ਭਾਜਪਾ ਉਮੀਦਵਾਰ ਆਸ਼ੀਸ਼ ਦੂਬੇ ਵੀ ਨਜ਼ਰ ਆਏ। ਭੀੜ ਪ੍ਰਧਾਨ ਮੰਤਰੀ 'ਤੇ ਫੁੱਲਾਂ ਦੀ ਵਰਖਾ ਵੀ ਕਰ ਰਹੀ ਸੀ।

(For more Punjabi news apart from Seven injured after stage collapses during PM Modi's roadshow in Jabalpur, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement