UP Crime News: ਫ਼ਤਿਹਪੁਰ ’ਚ ਕਿਸਾਨ ਆਗੂ, ਉਸਦੇ ਪੁੱਤਰ ਤੇ ਭਰਾ ਦਾ ਗੋਲੀਆਂ ਮਾਰ ਕੇ ਕਤਲ

By : PARKASH

Published : Apr 8, 2025, 10:58 am IST
Updated : Apr 8, 2025, 10:58 am IST
SHARE ARTICLE
Farmer leader, his son and brother shot dead in Fatehpur
Farmer leader, his son and brother shot dead in Fatehpur

UP Crime News: ਪਿੰਡ ਦੀ ਮੁਖੀ ਹੈ ਕਿਸਾਨ ਆਗੂ ਦੀ ਮਾਂ, ਸਾਬਕਾ ਮੁਖੀ ’ਤੇ ਲਗਾਏ ਇਲਜ਼ਾਮ

ਗੁੱਸਾਈ ਭੀੜ ਨੇ ਪੁਲਿਸ ਨੂੰ ਲਾਸ਼ਾਂ ਚੁੱਕਣ ਤੋਂ ਰੋਕਿਆ, ਟਰੈਕਟਰ ’ਤੇ ਆਏ ਬਦਮਾਸ਼ਾਂ ਨੇ ਕੀਤੀ ਵਾਰਦਾਤ  

Farmer leader, his son and brother shot dead in Fatehpur: ਯੂਪੀ ਦੇ ਫ਼ਤਿਹਪੁਰ ਤੋਂ ਇੱਕ ਵੱਡੀ ਘਟਨਾ ਦੀ ਖ਼ਬਰ ਆਈ ਹੈ। ਅੱਜ ਸਵੇਰੇ ਇੱਥੇ ਇਕ ਕਿਸਾਨ ਆਗੂ, ਉਸਦੇ ਪੁੱਤਰ ਅਤੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਤੀਹਰੇ ਕਤਲ ਕਾਂਡ ਨਾਲ ਲੋਕ ਗੁੱਸੇ ਵਿੱਚ ਹਨ। ਗੁੱਸੇ ਵਿੱਚ ਆਈ ਭੀੜ ਨੇ ਪੁਲਿਸ ਨੂੰ ਲਾਸ਼ ਚੁੱਕਣ ਤੋਂ ਰੋਕ ਦਿੱਤਾ ਹੈ। ਲੋਕਾਂ ਨੇ ਕਿਹਾ ਕਿ ਪਹਿਲਾਂ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਅਸੀਂ ਲਾਸ਼ ਨੂੰ ਚੁੱਕਣ ਦੀ ਇਜਾਜ਼ਤ ਦੇਵਾਂਗੇ। ਕਈ ਥਾਣਿਆਂ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਲੋਕਾਂ ਨੂੰ ਯਕੀਨ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਘਟਨਾ ਫ਼ਤਿਹਪੁਰ ਦੇ ਹਥਗਾਮ ਥਾਣਾ ਖੇਤਰ ਦੇ ਤਾਹਿਰਾਪੁਰ ਚੌਰਾਹੇ ਨੇੜੇ ਵਾਪਰੀ। ਜਾਣਕਾਰੀ ਅਨੁਸਾਰ, ਬਦਮਾਸ਼ ਹਥਿਆਰਾਂ ਨਾਲ ਲੈਸ ਅਤੇ ਇੱਕ ਟਰੈਕਟਰ ’ਤੇ ਆਏ। ਉਨ੍ਹਾਂ ਨੇ ਬਾਈਕ ਸਵਾਰ ਕਿਸਾਨ ਆਗੂ ਪੱਪੂ ਸਿੰਘ (50), ਉਸਦੇ ਪੁੱਤਰ ਅਭੈ ਸਿੰਘ (22) ਅਤੇ ਛੋਟੇ ਭਰਾ ਰਿੰਕੂ ਸਿੰਘ (40) ਨੂੰ ਗੋਲੀ ਮਾਰ ਦਿੱਤੀ, ਜੋ ਕਿ ਅਖ਼ਰੀ ਥਾਣਾ ਹਥਗਾਮ ਦੇ ਵਸਨੀਕ ਸਨ। ਮ੍ਰਿਤਕ ਕਿਸਾਨ ਆਗੂ ਪੱਪੂ ਸਿੰਘ ਦੀ ਮਾਂ ਰਾਮਦੁਲਾਰੀ ਸਿੰਘ ਇਸ ਸਮੇਂ ਪਿੰਡ ਦੀ ਮੁਖੀ ਹੈ। ਇਸ ਸਨਸਨੀਖੇਜ਼ ਘਟਨਾ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਕੁਝ ਹੀ ਦੇਰ ਵਿੱਚ ਲੋਕਾਂ ਦੀ ਇੱਕ ਵੱਡੀ ਭੀੜ ਮੌਕੇ ’ਤੇ ਇਕੱਠੀ ਹੋ ਗਈ।

ਸੂਚਨਾ ਮਿਲਣ ਤੋਂ ਬਾਅਦ ਹਥਗਾਮ, ਹੁਸੈਨਗੰਜ ਅਤੇ ਸੁਲਤਾਨਪੁਰ ਘੋਸ਼ ਥਾਣੇ ਦੀ ਪੁਲਿਸ ਫੋਰਸ ਮੌਕੇ ’ਤੇ ਪਹੁੰਚ ਗਈ। ਪੁਲਿਸ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਣਾ ਚਾਹੁੰਦੀ ਸੀ ਪਰ ਪਿੰਡ ਵਾਸੀਆਂ ਨੇ ਪੁਲਿਸ ਨੂੰ ਲਾਸ਼ਾਂ ਚੁੱਕਣ ਤੋਂ ਰੋਕ ਦਿੱਤਾ। ਮੌਕੇ ’ਤੇ ਇਕੱਠੀ ਹੋਈ ਭੀੜ ਨੇ ਮੰਗ ਕੀਤੀ ਕਿ ਫਰਾਰ ਕਤਲ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਹੀ ਉਹ ਲਾਸ਼ ਨੂੰ ਚੁੱਕਣ ਦੀ ਇਜਾਜ਼ਤ ਦੇਣਗੇ।

ਇਹ ਗੱਲ ਸਾਹਮਣੇ ਆਈ ਹੈ ਕਿ ਇਸ ਘਟਨਾ ਨੂੰ ਪਿੰਡ ਦੇ ਸਾਬਕਾ ਮੁਖੀ ਮੁੰਨੂ ਸਿੰਘ ਅਤੇ ਉਸਦੇ ਸਾਥੀਆਂ ਨੇ ਅੰਜਾਮ ਦਿੱਤਾ ਸੀ। ਹਾਲਾਂਕਿ, ਪੁਲਿਸ ਨੂੰ ਅਜੇ ਤੱਕ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਕਾਰਵਾਈ ਕਰੇਗੀ। ਇੱਕ ਵੀ ਕਾਤਲ ਬਚ ਨਹੀਂ ਸਕੇਗਾ। ਇਸ ਵੇਲੇ ਭੀੜ ਆਪਣੀ ਮੰਗ ’ਤੇ ਅੜੀ ਹੋਈ ਹੈ। ਪੁਲਿਸ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

(For more news apart from Fatehpur Latest News, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement