ਅਣਵਿਆਹੀਆਂ ਔਰਤਾਂ ਤੇ ਕਲੀਨ ਸ਼ੇਵ ਸ਼ਰਧਾਲੂ ਜਥੇ 'ਚ ਨਹੀਂ ਜਾ ਸਕਣਗੇ ਪਾਕਿਸਤਾਨ!
Published : May 8, 2018, 12:16 pm IST
Updated : May 8, 2018, 4:28 pm IST
SHARE ARTICLE
single women and clean shaved men not go to pakistan with sikh jathas
single women and clean shaved men not go to pakistan with sikh jathas

ਪਿਛਲੇ ਦਿਨੀਂ ਪੰਜਾਬ ਤੋਂ ਪਾਕਿਸਤਾਨ ਗਏ ਸਿੱਖਾਂ ਦੇ ਇਕ ਜਥੇ ਵਿਚੋਂ ਇਕ ਔਰਤ ਵਲੋਂ ਪਾਕਿਸਤਾਨ ਵਿਚ ਵਿਆਹ ਕਰਵਾਉਣ ਦੇ ਘਟਨਾਕ੍ਰਮ ਨੇ ...

ਅੰਮ੍ਰਿਤਸਰ : ਪਿਛਲੇ ਦਿਨੀਂ ਪੰਜਾਬ ਤੋਂ ਪਾਕਿਸਤਾਨ ਗਏ ਸਿੱਖਾਂ ਦੇ ਇਕ ਜਥੇ ਵਿਚੋਂ ਇਕ ਔਰਤ ਵਲੋਂ ਪਾਕਿਸਤਾਨ ਵਿਚ ਵਿਆਹ ਕਰਵਾਉਣ ਦੇ ਘਟਨਾਕ੍ਰਮ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਜਥਿਆਂ 'ਤੇ ਸਵਾਲ ਖੜ੍ਹੇ ਕਰ ਦਿਤੇ ਸਨ। ਯਕੀਨਨ ਤੌਰ 'ਤੇ ਇਸ ਘਟਨਾਕ੍ਰਮ ਨਾਲ ਸਿੱਖਾਂ ਦੀ ਅਤਿ ਭਰੋਸੇਯੋਗਤਾ ਵਾਲੇ ਅਕਸ ਨੂੰ ਢਾਅ ਲੱਗੀ ਹੈ ਪਰ ਹੁਣ ਸਿੱਖਾਂ ਦੇ ਇਕ ਸਮੂਹ ਨੇ ਪਾਕਿਸਤਾਨ ਵਾਲੇ ਜਾਣ ਵਾਲੇ ਜਥਿਆਂ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ। 

single women and clean shaved men not go to pakistan with sikh jathassingle women and clean shaved men not go to pakistan with sikh jathas

ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ 'ਤੇ ਲੋਕਾਂ ਨੂੰ ਲਿਜਾਣ ਵਾਲੇ ਨਨਕਾਣਾ ਸਾਹਿਬ ਸਿੱਖ ਤੀਰਥ ਯਾਤਰੀ ਜਥਾ, ਭਾਈ ਮਰਦਾਨਾ ਯਾਦਗਾਰੀ ਕੀਰਤੀ ਦਰਬਾਰ ਸੁਸਾਇਟੀ, ਸੈਨ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ, ਹਰਿਆਣਾ ਗੁਰਧਾਮ ਕਮੇਟੀ, ਖਾਲੜਾ ਮਿਸ਼ਨ ਕਮੇਟੀ ਅਤੇ ਜੰਮੂ ਕਸ਼ਮੀਰ ਸਿੱਖ ਯਾਤਰਾ ਕਮੇਟੀ ਨੇ ਮਿਲ ਕੇ ਫ਼ੈਸਲਾ ਕੀਤਾ ਹੈ ਕਿ ਹੁਣ ਪਾਕਿਸਤਾਨ ਜਾਣ ਵਾਲੇ ਤੀਰਥ ਯਾਤਰੀਆਂ ਵਿਚ ਅਣਵਿਆਹੀ ਔਰਤ ਅਤੇ ਕਲੀਨ ਸ਼ੇਵ ਰੱਖਣ ਵਾਲੇ ਸਿੱਖਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। 

single women and clean shaved men not go to pakistan with sikh jathassingle women and clean shaved men not go to pakistan with sikh jathas

ਨਨਕਾਣਾ ਸਾਹਿਬ ਸਿੱਖ ਤੀਰਥ ਯਾਤਰੀ ਜਥਾ ਦੇ ਪ੍ਰਧਾਨ ਸਵਰਨ ਸਿੰਘ ਗਿੱਲ ਨੇ ਦਸਿਆ ਕਿ 8 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਹ ਪਾਕਿਸਤਾਨ ਜਾ ਰਹੇ ਹਨ। ਇਸੇ ਮਹੀਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਵੀ ਹੈ।

single women and clean shaved men not go to pakistan with sikh jathassingle women and clean shaved men not go to pakistan with sikh jathas

ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸ਼ਰਨਾਰਥੀ ਸੰਪਤੀ ਟਰੱਸਟ ਬੋਰਡ ਨੇ ਸਾਨੂੰ ਪਹਿਲਾਂ ਹੀ ਆਖ ਦਿਤਾ ਹੈ ਕਿ ਅਣਵਿਆਹੀਆਂ ਔਰਤਾਂ ਅਤੇ ਗ਼ੈਰ ਸਿੱਖਾਂ ਨੂੰ ਪਾਕਿਸਤਾਨ ਆਉਣ ਵਾਲੇ ਜਥੇ ਵਿਚ ਸ਼ਾਮਲ ਨਾ ਕੀਤਾ ਜਾਵੇ।

single women and clean shaved men not go to pakistan with sikh jathassingle women and clean shaved men not go to pakistan with sikh jathas

ਦਸ ਦਈਏ ਕਿ ਅਪ੍ਰੈਲ ਮਹੀਨੇ ਵਿਸਾਖੀ ਮੌਕੇ ਪਾਕਿਸਤਾਨ ਗਏ ਜਥੇ ਵਿਚ ਸ਼ਾਮਲ ਇਕ ਔਰਤ ਕਿਰਨ ਬਾਲਾ ਨੇ ਉਥੇ ਇਸਲਾਮ ਕਬੂਲ ਕਰਦੇ ਹੋਏ ਇਕ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ ਸੀ ਜਦਕਿ ਇਕ ਹੋਰ ਸ਼ਰਧਾਲੂ ਅਮਰਜੀਤ ਜਥੇ ਵਿਚੋਂ ਗਾਇਬ ਹੋ ਗਿਆ ਸੀ, ਜਿਸ ਨੂੰ ਬਾਅਦ ਵਿਚ ਭਾਰਤ ਭੇਜ ਦਿਤਾ ਗਿਆ ਸੀ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement