
ਰਾਜ ਸਭਾ ਵਿਚ ਹੰਗਾਮਾ ਕਰ ਕੇ ਸਦਨ ਦੀ ਕਾਰਵਾਈ ਵਿਚ ਰੋੜਾ ਅਟਕਾਉਣ ਵਾਲੇ ਸਾਂਸਦਾਂ ਅਤੇ ਰਾਜਨੀਤਕ ਦਲਾਂ 'ਤੇ ਨਕੇਲ ਕਸਣ ਲਈ ...
ਨਵੀਂ ਦਿੱਲੀ : ਰਾਜ ਸਭਾ ਵਿਚ ਹੰਗਾਮਾ ਕਰ ਕੇ ਸਦਨ ਦੀ ਕਾਰਵਾਈ ਵਿਚ ਰੋੜਾ ਅਟਕਾਉਣ ਵਾਲੇ ਸਾਂਸਦਾਂ ਅਤੇ ਰਾਜਨੀਤਕ ਦਲਾਂ 'ਤੇ ਨਕੇਲ ਕਸਣ ਲਈ ਸਭਾਪਤੀ ਵੈਂਕਈਆ ਨਾਇਡੂ ਨੇ ਤਿਆਰੀ ਸ਼ੁਰੂ ਕਰ ਦਿਤੀ ਹੈ।
venkaiah naidu form a committee to prevent uproar in rajya-sabha
ਨਾਇਡੂ ਨੇ ਸੋਮਵਾਰ ਨੂੰ ਰਾਜ ਸਭਾ ਦੇ ਕੰਡਕਟ ਆਫ਼ ਬਿਜਨੈਸ ਵਿਚ ਜ਼ਰੂਰੀ ਬਦਲਾਅ 'ਤੇ ਵਿਚਾਰ ਕਰਨ ਲਈ ਇਕ ਦੋ ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕਰ ਦਿਤਾ। ਰਾਜ ਸਭਾ ਸਕੱਤਰੇਤ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਦੀ ਪ੍ਰਧਾਨਗੀ ਰਾਜ ਸਭਾ ਦੇ ਸਾਬਕਾ ਸਕੱਤਰ ਜਨਰਲ ਵੀਕੇ ਅਗਨੀਹੋਤਰੀ ਕਰਨਗੇ।
venkaiah naidu form a committee to prevent uproar in rajya-sabha
ਰਾਜ ਸਭਾ ਦੇ ਸਕੱਤਰ ਜਨਰਲ ਦੇਸ਼ ਦੀਪਕ ਵਰਮਾ ਨੇ ਸੋਮਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਸੀ ਕਿ ਫਿ਼ਲਹਾਲ ਰਾਜ ਸਭਾ ਦੇ ਨਿਯਮਾਂ ਵਿਚ ਸਦਨ ਦੀ ਕਾਰਵਾਈ ਵਿਚ ਜਾਣਬੁੱਝ ਕੇ ਰੁਕਾਵਟ ਪਾਉਣ ਵਾਲੇ ਸਾਂਸਦਾਂ ਦੀ ਮੁਅੱਤਲੀ ਲਈ ਕੋਈ ਪ੍ਰਬੰਧ ਨਹੀਂ ਹੈ। ਜਦਕਿ ਲੋਕ ਸਭਾ ਦੇ ਨਿਯਮ 374 (ਏ) ਵਿਚ ਅਜਿਹੇ ਸਾਂਸਦਾਂ ਲਈ ਪ੍ਰਬੰਧ ਹੈ। ਇਸ ਲਈ ਰਾਜ ਸਭਾ ਵਿਚ ਵੀ ਲੋਕ ਸਭਾ ਦੀ ਤਰਜ਼ 'ਤੇ ਸਾਂਸਦਾਂ ਵਿਰੁਧ ਸ਼ਖਤ ਕਾਰਵਾਈ ਦਾ ਪ੍ਰਬੰਧ ਸ਼ਾਮਲ ਕਰਨਾ ਬੇਹੱਦ ਜ਼ਰੂਰੀ ਹੈ।
venkaiah naidu form a committee to prevent uproar in rajya-sabha
ਵਰਤਾ ਨੇ ਕਿਹਾ ਕਿ ਵਿਸ਼ੇਸ਼ ਅਧਿਕਾਰੀ, ਵਿਵਸਥਾ ਅਤੇ ਸਵਾਲ, ਨਿਯਮਾਂ ਮੁਲਤਵੀ ਕੀਤੇ ਜਾਣ ਆਦਿ ਨਾਲ ਸਬੰਧਤ ਰਾਜ ਸਭਾ ਦੇ ਨਿਯਮ ਨਰਮ ਜਾਪਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਸਭਾਪਤੀ ਨੇ ਦੋ ਮੈਂਬਰੀ ਇਕ ਕਮੇਟੀ ਦਾ ਗਠਨ ਕੀਤਾ ਹੈ। ਰਾਜ ਸਭਾ ਦੇ ਸਾਬਕਾ ਜਨਰਲ ਸਕੱਤਰ ਵੀ ਕੇ ਅਗਨੀਹੋਤਰੀ ਇਸ ਕਮੇਟੀ ਦੇ ਮੁਖੀ ਹੋਣਗੇ। ਕਮੇਟੀ ਵਿਚ ਕਾਨੂੰਨ ਮੰਤਰਾਲਾ ਦੇ ਸੇਵਾਮੁਕਤ ਜੁਆਇੰਟ ਸਕੱਤਰ ਐਸ ਆਰ ਧਲੇਤਾ ਵੀ ਸ਼ਾਮਲ ਹੋਣਗੇ।
venkaiah naidu form a committee to prevent uproar in rajya-sabha
ਵਰਮਾ ਨੇ ਕਿਹਾ ਕਿ ਕਮੇਟੀ ਰਾਜ ਸਭਾ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੀਆਂ ਤਜਵੀਜ਼ਾਂ ਦੀ ਸਮੀਖਿਆ ਕਰੇਗੀ ਅਤੇ ਉਸ ਵਿਚ ਉਚਿਤ ਸੋਧ ਦਾ ਸੁਝਾਅ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਉਚ ਸਦਨ ਦੀ ਉਤਾਪਦਕਤਾ ਵਿਚ ਵਾਧਾ ਕਰਨਾ ਅਤੇ ਕਾਰਵਾਈ ਵਿਚ ਅਕਸਰ ਪੈਣ ਵਾਲੀ ਰੁਕਾਵਟ 'ਤੇ ਕਾਬੂ ਪਾਉਣਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੀਆਂ ਸਿਫ਼ਾਰਸ਼ਾਂ ਵਿਚ ਸਾਰੇ ਪੱਖਾਂ ਅਤੇ ਸਿਆਸੀ ਦਲਾਂ ਦੇ ਵਿਚਾਰਾਂ 'ਤੇ ਵੀ ਗੌਰ ਕੀਤਾ ਜਾਵੇਗਾ।