
ਇਹ ਵਿਆਹ 29 ਸਾਲ ਦੇ ਲੜਕੇ ਅਤੇ 19 ਸਾਲ ਦੀ ਲੜਕੀ ਦਾ ਹੋਇਆ।
ਨਵੀਂ ਦਿੱਲੀ: ਲੌਕਡਾਊਨ ਦੌਰਾਨ ਜਿੱਥੇ ਪਹਿਲਾਂ ਤੋਂ ਤੈਅ ਕੀਤੇ ਵਿਆਹਾਂ ਦੇ ਪ੍ਰੋਗਰਾਮ ਅੱਗੇ ਕੀਤੇ ਜਾ ਰਹੇ ਹਨ, ਉੱਥੇ ਹੀ ਇਸ ਦੌਰਾਨ ਕਈ ਵਿਆਹ ਅਜਿਹੇ ਹੋ ਰਹੇ ਹਨ, ਜੋ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਮਹਾਰਾਸ਼ਟਰ ਵਿਚ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਹੈ।
Photo
ਇਹ ਵਿਆਹ 29 ਸਾਲ ਦੇ ਲੜਕੇ ਅਤੇ 19 ਸਾਲ ਦੀ ਲੜਕੀ ਦਾ ਹੋਇਆ ਪਰ ਉਹਨਾਂ ਦਾ ਕੱਦ 4 ਫੁੱਟ ਅਤੇ 3 ਫੁੱਟ ਹੈ। ਮਹਾਰਾਸ਼ਟਰ ਵਿਚ ਧੁਲੇ ਜ਼ਿਲ੍ਹੇ ਦੇ ਸ਼ਿਰਪੁਰ ਤਹਿਸੀਲ ਵਿਚ ਇਕ ਅਨੋਖਾ ਵਿਆਹ ਹੋਇਆ ਹੈ। ਇਹ ਵਿਆਹ 29 ਸਾਲ ਦੇ ਝਾਮਰੂ ਰਾਜਿੰਦਰ ਕੋਲੀ ਅਤੇ 19 ਸਾਲ ਦੀ ਨੈਨਾ ਵਿਚਕਾਰ ਹੋਇਆ।
Photo
ਇਸ ਵਿਆਹ ਦੀ ਖ਼ਾਸ ਗੱਲ ਇਹ ਹੈ ਕਿ ਲਾੜੇ ਦਾ ਕੱਦ 3 ਫੁੱਟ ਤੇ ਲਾੜੀ ਦਾ ਕੱਦ 4 ਫੁੱਟ ਸੀ। ਦੱਸ ਦਈਏ ਕਿ ਲਾੜੇ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਲੜਕੀ ਨੈਨਾ 12ਵੀਂ ਤੱਕ ਪੜ੍ਹੀ ਹੈ। ਦੋਵਾਂ ਦਾ ਵਿਆਹ ਪਹਿਲਾਂ ਤੋਂ ਹੀ ਤੈਅ ਹੋ ਚੁੱਕਾ ਸੀ ਪਰ ਕੋਰੋਨਾ ਸੰਕਟ ਕਾਰਨ, ਇਸ ਵਿਆਹ ਦੀ ਤਰੀਕ ਟਾਲ ਦਿੱਤੀ ਗਈ ਸੀ।
Photo
ਇਸ ਵਿਆਹ ਦੌਰਾਨ ਸਮਾਜਕ ਦੂਰੀ ਦਾ ਖਾਸ ਖ਼ਿਆਲ ਰੱਖਿਆ ਗਿਆ ਅਤੇ ਇਸ ਵਿਆਹ ਵਿਚ ਬਹੁਤ ਹੀ ਘੱਟ ਰਿਸ਼ਤੇਦਾਰ ਸ਼ਾਮਲ ਹੋਏ। ਸੋਸ਼ਲ ਮੀਡੀਆ 'ਤੇ ਇਸ ਵਿਆਹ ਦੀ ਕਾਫੀ ਤਾਰੀਫ ਹੋ ਰਹੀ ਹੈ। ਲੌਕਡਾਊਨ ਦੌਰਾਨ ਹੋਇਆ ਇਹ ਸਾਦਾ ਵਿਆਹ ਸਾਰਿਆਂ ਲਈ ਮਿਸਾਲ ਬਣ ਗਿਆ ਹੈ।