BCCI ਨੇ ਬਦਲੀ ਦਾ ਕੀਤਾ ਐਲਾਨ
ਨਵੀਂ ਦਿੱਲੀ: ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਅਤੇ ਵਿਕਟਕੀਪਰ ਵਜੋਂ ਚੁਣੇ ਗਏ ਕੇਐਲ ਰਾਹੁਲ ਆਸਟਰੇਲੀਆ ਖ਼ਿਲਾਫ਼ ਅਹਿਮ ਮੈਚ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਜਖ਼ਮੀ ਹੋਏ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਦੀ ਥਾਂ ਵਿਕਟਕੀਪਰ ਦੇ ਨਾਂ ਦਾ ਐਲਾਨਿਆ ਹੈ। ਕੇਐੱਲ ਰਾਹੁਲ ਦੇ ਬਦਲ ਵਜੋਂ ਬੀਸੀਸੀਆਈ ਨੇ ਈਸ਼ਾਨ ਕਿਸ਼ਨ ਦਾ ਨਾਂ ਚੁਣਿਆ ਹੈ।
ਇਹ ਵੀ ਪੜ੍ਹੋ: ਗੁਰਦਾਸਪੁਰ ਦੇ ਨੌਜਵਾਨ ਨੇ ਇਲੈਕਟ੍ਰਿਕ ਸਾਈਕਲ ਰਾਹੀਂ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਦਾ ਸਫ਼ਰ ਕੀਤਾ ਪੂਰਾ
ਕੇਐੱਲ ਰਾਹੁਲ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖ਼ਿਲਾਫ਼ ਫੀਲਡਿੰਗ ਕਰਦੇ ਸਮੇਂ ਜਖ਼ਮੀ ਹੋ ਗਏ ਸਨ। ਇਸ ਸੱਟ ਦੇ ਬਾਅਦ ਤੋਂ ਉਹ ਮੁੰਬਈ ਵਿਚ ਹਨ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਗੁਜਰਾਤ 'ਚ BJP ਆਗੂ ਨੂੰ ਗੋਲੀਆਂ ਨਾਲ ਭੁੰਨਿਆ, ਮੌਤ
ਈਸ਼ਾਨ ਕਿਸ਼ਨ ਇਸ ਸਮੇਂ ਆਈਪੀਐਲ ਵਿਚ ਮੁੰਬਈ ਇੰਡੀਅਨਜ਼ ਲਈ ਖੇਡ ਰਹੇ ਹਨ। ਭਾਰਤ 'ਚ ਕੇਐੱਲ ਰਾਹੁਲ ਨੂੰ ਦੂਜੇ ਵਿਕਟਕੀਪਰ ਵਜੋਂ ਰੱਖਿਆ ਗਿਆ। ਕੇਐਸ ਭਾਰਤ ਮੁੱਖ ਵਿਕਟਕੀਪਰ ਬੱਲੇਬਾਜ਼ੀ ਦੀ ਭੂਮਿਕਾ ਨਿਭਾ ਰਿਹਾ ਹੈ। ਈਸ਼ਾਨ ਕਿਸ਼ਨ ਨੂੰ ਆਸਟ੍ਰੇਲੀਆ ਖ਼ਿਲਾਫ਼ ਖੇਡੀ ਗਈ ਬਾਰਡਰ ਗਾਵਸਕਰ ਟਰਾਫੀ 'ਚ ਟੀਮ 'ਚ ਚੁਣਿਆ ਗਿਆ ਸੀ ਪਰ ਉਸ ਨੂੰ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ। ਕੇਐਸ ਭਾਰਤ ਨੇ ਸੀਰੀਜ਼ ਦੇ ਸਾਰੇ ਚਾਰ ਮੈਚ ਖੇਡੇ।