ਗੁਰਦਾਸਪੁਰ ਦੇ ਨੌਜਵਾਨ ਨੇ ਇਲੈਕਟ੍ਰਿਕ ਸਾਈਕਲ ਰਾਹੀਂ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਦਾ ਸਫ਼ਰ ਕੀਤਾ ਪੂਰਾ

By : GAGANDEEP

Published : May 8, 2023, 5:43 pm IST
Updated : May 8, 2023, 5:43 pm IST
SHARE ARTICLE
ਜਪਦੂਦ
ਜਪਦੂਦ

50 ਦਿਨਾਂ ਵਿਚ ਸਫ਼ਰ ਪੂਰਾ ਕਰ ਲੋਕਾਂ ਨੂੰ ਦਿਤਾ ਵਾਤਾਵਰਨ ਬਚਾਉਣ ਦਾ ਦਿੱਤਾ ਸੁਨੇਹਾ

 

ਗੁਰਦਾਰਪੁਰ: ਗੁਰਦਾਰਪੁਰ ਦੇ ਇਕ ਵਾਤਾਵਰਣ ਪ੍ਰੇਮੀ ਰਾਜੇਸ਼ ਕੁਮਾਰ ਨੇ ਇਲੈਕਟ੍ਰਿਕ ਸਾਈਕਲ 'ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਦਾ ਸਫ਼ਰ ਪੂਰਾ ਕੀਤਾ। ਇਸ ਦੌਰਾਨ ਵਾਤਾਵਰਨ ਪ੍ਰੇਮੀ ਨੇ ਲੋਕਾਂ ਨੂੰ ਵਾਤਾਵਰਨ ਬਚਾਉਣ ਦਾ ਸੁਨੇਹਾ ਦਿਤਾ। 13 ਮਾਰਚ ਨੂੰ ਘਰੋਂ ਨਿਕਲੇ ਰਾਜੇਸ਼ ਨੇ 30 ਅਪ੍ਰੈਲ ਨੂੰ ਅਪਣੀ ਯਾਤਰਾ ਪੂਰੀ ਕੀਤੀ। 50 ਦਿਨਾਂ ਵਿਚ ਅਪਣੀ ਯਾਤਰਾ ਪੂਰੀ ਕਰਕੇ ਗੁਰਦਾਸਪੁਰ ਪਰਤੇ ਰਾਜੇਸ਼ ਦਾ ਲੋਕਾਂ ਨੇ ਸ਼ਾਨਦਾਰ ਸਵਾਗਤ ਕੀਤਾ।

ਇਹ ਵੀ ਪੜ੍ਹੋ: ਗੁਜਰਾਤ 'ਚ BJP ਆਗੂ ਨੂੰ ਗੋਲੀਆਂ ਨਾਲ ਭੁੰਨਿਆ, ਮੌਤ 

ਰਾਜੇਸ਼ ਕੁਮਾਰ ਨੇ ਦਸਿਆ ਕਿ ਯਾਤਰਾ ਦੌਰਾਨ ਉਹਨਾਂ ਨੂੰ ਪੂਰੇ ਭਾਰਤ ਦੇ ਲੋਕਾਂ ਦਾ ਬਹੁਤ ਪਿਆਰ ਅਤੇ ਸਮਰਥਨ ਮਿਲਿਆ। ਉਨ੍ਹਾਂ ਦੀ ਯਾਤਰਾ ਦਾ ਮਕਸਦ ਪ੍ਰਦੂਸ਼ਣ ਰਹਿਤ ਜੀਵਨ ਜਿਊਣ ਦਾ ਸੰਦੇਸ਼ ਦੇਣਾ ਸੀ, ਜਿਸ ਲਈ ਉਨ੍ਹਾਂ ਨੇ ਇਲੈਕਟ੍ਰਾਨਿਕ ਸਾਈਕਲ 'ਤੇ ਯਾਤਰਾ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਇਲਾਵਾ ਵਾਤਾਵਰਨ ਵਿਚ ਸੰਤੁਲਨ ਬਣਾਈ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਆਰਗੈਨਿਕ ਅਪਣਾ ਕੇ ਸਿਹਤਮੰਦ ਰਹਿਣ ਦਾ ਸੁਨੇਹਾ ਦਿਤਾ ਗਿਆ।

ਇਹ ਵੀ ਪੜ੍ਹੋ: ਫਾਜ਼ਿਲਕਾ ਪੁਲਿਸ ਨੇ 2 ਨਸ਼ਾ ਤਸਕਰ ਕੀਤੇ ਕਾਬੂ, ਮੁਲਜ਼ਮਾਂ ਕੋਲੋਂ 58 ਗ੍ਰਾਮ ਹੈਰੋਇਨ ਵੀ ਬਰਾਮਦ

ਰਾਜੇਸ਼ ਕੁਮਾਰ ਅਤੇ ਪਤਨੀ ਡਾ. ਸ਼ਿਵਨਮ ਰਾਣਾ ਨੇ ਦੱਸਿਆ ਕਿ ਉਹ ਦੋਵੇਂ ਵਾਤਾਵਰਨ ਪ੍ਰੇਮੀ ਹਨ| ਇਸ ਦੇ ਨਾਲ ਹੀ ਉਹ ਘਰ ਵਿਚ ਵੱਧ ਤੋਂ ਵੱਧ ਆਰਗੈਨਿਕ ਵਸਤੂਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਸੰਦੇਸ਼ ਭਾਰਤ ਦੇ ਲੋਕਾਂ ਤਕ ਪਹੁੰਚਾਉਣ ਲਈ ਮੈਂ ਸਾਈਕਲ ਟੂਰ 'ਤੇ ਜਾਣ ਦਾ ਫ਼ੈਸਲਾ ਕੀਤਾ। ਜਿਸ ਵਿਚ ਮੇਰੀ ਪਤਨੀ ਨੇ ਮੇਰਾ ਪੂਰਾ ਸਾਥ ਦਿੱਤਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement