ਰਾਹੁਲ ਗਾਂਧੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ
ਬੈਂਗਲੁਰੂ : ਕਰਨਾਟਕ 'ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਸਾਰੀਆਂ ਪਾਰਟੀਆਂ ਆਪਣੇ ਸਟਾਰ-ਪ੍ਰਚਾਰਕਾਂ ਸਮੇਤ ਪੂਰੇ ਜੋਸ਼ ਨਾਲ ਚੋਣ ਮੈਦਾਨ ਵਿਚ ਉਤਰ ਗਈਆਂ ਹਨ। ਜਿੱਥੇ ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਪਾਰਟੀ ਲਈ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ । ਦੂਜੇ ਪਾਸੇ ਕਾਂਗਰਸ ਪ੍ਰਧਾਨ ਅਤੇ ਕਰਨਾਟਕ ਨਾਲ ਸਬੰਧ ਰੱਖਣ ਵਾਲੇ ਮਲਿਕਾਰਜੁਨ ਖੜਗੇ ਤੋਂ ਇਲਾਵਾ ਗਾਂਧੀ ਪਰਿਵਾਰ ਵੀ ਜ਼ੋਰਦਾਰ ਪ੍ਰਚਾਰ ਵਿਚ ਲਗਾ ਹੋਇਆ ਹੈ। ਇਸੇ ਕੜੀ ਵਿਚ ਸੋਨੀਆ ਗਾਂਧੀ ਨੇ ਲੰਬੇ ਸਮੇਂ ਬਾਅਦ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ।
ਹੁਣ ਰਾਜਾਂ ਦੀ ਰਾਜਧਾਨੀ ਬੈਂਗਲੁਰੂ ਵਿਚ ਇਕ ਫੂਡ ਡਿਲੀਵਰੀ ਬੁਆਏ ਦੇ ਨਾਲ ਦੋਪਹੀਆਂ ਵਾਹਨ ’ਤੇ ਸਵਾਰ ਰਾਹੁਲ ਗਾਂਧੀ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਉਹ ਡਿਲੀਵਰੀ ਬੁਆਏ ਦੇ ਸਕੂਟਰ 'ਤੇ ਸਵਾਰ ਹੋ ਕੇ ਕਰੀਬ 2 ਕਿਲੋਮੀਟਰ ਤੱਕ ਆਪਣੇ ਹੋਟਲ ਤੱਕ ਪਹੁੰਚਿਆ। ਰਾਹੁਲ ਗਾਂਧੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।