ਮ੍ਰਿਤਕ ਦੀ ਪਤਨੀ ਨੇ ਰਾਤ ਨੂੰ ਦਿੱਤਾ ਸੀ ਪੁੱਤ ਨੂੰ ਜਨਮ
ਖੰਡਵਾ: ਮੱਧ ਪ੍ਰਦੇਸ਼ ਦੇ ਖੰਡਵਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਮਧੂ ਮੱਖੀਆਂ ਤੋਂ ਬਚਣ ਦੇ ਚੱਕਰਾਂ 'ਚ ਨੌਜਵਾਨ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਹਾਦਸੇ 'ਚ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਚਿਨ ਸੋਲੰਕੀ ਵਾਸੀ ਪਿੰਡ ਰਾਮਪੁਰਾ (ਸਿੰਗੋਟ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਤਨੀ ਛਾਇਆਬਾਈ ਨੂੰ ਜਣੇਪੇ ਲਈ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ 9 ਅਤੇ 10 ਮਈ ਨੂੰ ਜਲੰਧਰ ਦੇ ਸਾਰੇ ਸਕੂਲ ਅਤੇ ਕਾਲਜ ਰਹਿਣਗੇ ਬੰਦ
ਜ਼ਿਲ੍ਹਾ ਹਸਪਤਾਲ ਦੀ ਇਮਾਰਤ ਮੈਡੀਕਲ ਕਾਲਜ ਕੈਂਪਸ ਵਿਚ ਹੀ ਹੈ। ਛਾਇਆ ਨੇ ਐਤਵਾਰ ਦੇਰ ਸ਼ਾਮ ਬੇਟੇ ਨੂੰ ਜਨਮ ਦਿਤਾ। ਜਸ਼ਨ ਮਨਾਉਣ ਤੋਂ ਬਾਅਦ ਸਚਿਨ ਰਾਤ ਨੂੰ ਅਪਣੇ ਸਾਲੇ ਰਾਜੇਸ਼ ਨਾਲ ਜਣੇਪਾ ਵਾਰਡ ਦੇ ਬਾਹਰ ਵਰਾਂਡੇ ਵਿਚ ਸੌਂ ਗਿਆ। ਹਸਪਤਾਲ ਦੀ ਤੀਸਰੀ ਮੰਜ਼ਿਲ 'ਤੇ ਸਥਿਤ ਮੈਟਰਨਿਟੀ ਵਾਰਡ ਦੀ ਛੱਤ 'ਤੇ ਮਧੂ-ਮੱਖੀਆਂ ਦਾ ਛੱਤਾ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ: ਬਠਿੰਡਾ 'ਚ ਵਾਪਰਿਆ ਦਰਦਨਾਕ ਹਾਦਸਾ, ਮੋਟਰਸਾਈਕਲ ਤੇ ਆਟੋ ਦੀ ਹੋਈ ਟੱਕਰ, 2 ਮੌਤਾਂ
ਸਚਿਨ ਦੇ ਸਾਲੇ ਰਾਜੇਸ਼ ਨੇ ਦੱਸਿਆ ਕਿ ਸੋਮਵਾਰ ਸਵੇਰੇ 4 ਵਜੇ ਮਧੂ ਮੱਖੀਆਂ ਉੱਡਣ ਲੱਗੀਆਂ। ਵਰਾਂਡੇ ਵਿਚ ਮੌਜੂਦ ਲੋਕ ਇਧਰ-ਉਧਰ ਭੱਜਣ ਲੱਗੇ। ਆਵਾਜ਼ ਸੁਣ ਕੇ ਸਚਿਨ ਨੀਂਦ ਤੋਂ ਜਾਗ ਗਿਆ ਅਤੇ ਭੱਜਣ ਲੱਗਾ। ਜਿਸ ਪਾਸੇ ਉਹ ਭੱਜਿਆ, ਛੱਤ 'ਤੇ ਇਕ ਗੈਲਰੀ ਹੈ। ਇਸ ਗੈਲਰੀ ਦੇ ਨਾਲ ਲੱਗਦਾ ਇੱਕ ਮਧੂ ਮੱਖੀਆਂ ਦਾ ਛੱਤਾ ਹੈ। ਸਚਿਨ ਅਪਣੀ ਜਾਨ ਬਚਾਉਣ ਲਈ ਗੈਲਰੀ 'ਤੇ ਚੜ੍ਹਿਆ ਅਤੇ ਹੇਠਾਂ ਛਾਲ ਮਾਰ ਦਿੱਤੀ। ਉਹ ਹਸਪਤਾਲ ਦੇ ਪਿਛਲੇ ਹਿੱਸੇ ਵਿਚ ਡਿੱਗ ਪਿਆ।