ਕੂੜਾ ਸਾੜੇ ਜਾਣ ਨਾਲ ਬਦਰੰਗ ਹੋ ਰਿਹੈ ਤਾਜ ਮਹਿਲ, ਸੈਰ ਸਪਾਟਾ ਮੰਤਰੀ ਹੋਏ ਸਖ਼ਤ
Published : Jun 8, 2018, 11:08 am IST
Updated : Jun 8, 2018, 11:27 am IST
SHARE ARTICLE
Taj Mahal
Taj Mahal

 ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਤਾਜ ਮਹਿਲ ਦੀ ਸਾਂਭ ਸੰਭਾਲ ਦਾ ਮੁੱਦਾ ਕਾਫ਼ੀ ਗੰਭੀਰ ਹੁੰਦਾ ਜਾ ਰਿਹਾ...

ਆਗਰਾ : ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਤਾਜ ਮਹਿਲ ਦੀ ਸਾਂਭ ਸੰਭਾਲ ਦਾ ਮੁੱਦਾ ਕਾਫ਼ੀ ਗੰਭੀਰ ਹੁੰਦਾ ਜਾ ਰਿਹਾ ਹੈ। ਤਾਜ ਮਹਿਲ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਭਾਵੇਂ ਲੱਖਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੋਣ ਪਰ ਸ਼ਹਿਰ ਵਿਚ ਕੂੜੇ ਸਾੜੇ ਜਾਣ 'ਤੇ ਅਜੇ ਤਕ ਪ੍ਰਸਾਸ਼ਨ ਰੋਕ ਨਹੀਂ ਲਗਾ ਸਕਿਆ ਹੈ। ਇਸ ਦੇ ਕਾਰਨ ਵੀ ਤਾਜ ਮਹਿਲ ਬਦਰੰਗ ਹੋ ਰਿਹਾ ਹੈ। ਇਸ ਗੱਲ ਨੂੰ ਖ਼ੁਦ ਮੰਡਲ ਕਮਿਸ਼ਨਰ ਕੇ ਰਾਮ ਮੋਹਨ ਰਾਓ ਨੇ ਵੀ ਸਵੀਕਾਰ ਕੀਤਾ ਹੈ।Dr Mahesh SharmaDr Mahesh Sharmaਇਸ ਤੋਂ ਪਹਿਲਾਂ ਕੇਂਦਰੀ ਸੈਰ ਸਪਾਟਾ ਰਾਜ ਮੰਤਰੀ ਡਾ. ਮਹੇਸ਼ ਸ਼ਰਮਾ ਨੇ ਵੀ ਕੂੜਾ ਸਾੜੇ ਜਾਣ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿਤੇ ਸਨ। ਹੁਣ ਮੰਡਲ ਕਮਿਸ਼ਨਰ ਨੇ ਕੂੜਾ ਜਲਦਾ ਪਾਏ ਜਾਣ 'ਤੇ ਸਬੰਧਤ ਵਿਭਾਗਾ ਦੇ ਅਫ਼ਸਰਾਂ ਵਿਰੁਧ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਹਨ। ਤਾਜ ਮਹਿਲ ਦੇ ਪੀਲੇ ਅਤੇ ਕਾਲੇ ਪੈਣ ਨੂੰ ਲੈ ਕੇ ਉਚ ਪੱਧਰ 'ਤੇ ਕੋਸ਼ਿਸ਼ਾਂ ਜਾਰੀ ਹਨ। ਆਈਆਈਟੀ ਕਾਨਪੁਰ ਵਿਚ ਇਸ 'ਤੇ ਅਧਿਐਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਤੋਂ ਲੈ ਕੇ ਹੋਰ ਵਿਭਾਗ ਵੀ ਇਸ ਗੱਲ ਦਾ ਪਤਾ ਕਰਨ ਵਿਚ ਲੱਗੇ ਹੋਏ ਹਨ ਕਿ ਕਿਸ ਕਾਰਨ ਅਜਿਹਾ ਹੋ ਰਿਹਾ ਹੈ। 

taj mehaltaj mahalਹੁਣ ਤਕ ਆਏ ਨਤੀਜਿਆਂ ਵਿਚ ਪ੍ਰਦੂਸ਼ਣ ਨੂੰ ਤਾਜ ਦੇ ਲਈ ਵੱਡਾ ਖ਼ਤਰਾ ਮੰਨਿਆ ਜਾ ਰਿਹਾ ਹੈ। ਇੱਧਰ ਮੰਡਲ ਕਮਿਸ਼ਨਰ ਰਾਓ ਨੇ ਮੰਨਿਆ ਕਿ ਕੂੜਾ ਸਾੜਨਾ ਹਾਨੀਕਾਰਕ ਹੈ। ਇਸ ਨਾਲ ਤਾਜ ਮਹਿਲ ਦਾ ਰੰਗ ਵੀ ਬਦਰੰਗ ਹੋ ਰਿਹਾ ਹੈ। ਕੇਂਦਰੀ ਸੈਰ ਸਪਾਟਾ ਅਤੇ ਸਭਿਆਚਾਰਕ ਰਾਜ ਮੰਤਰੀ (ਆਜ਼ਾਦ ਚਾਰਜ) ਡਾ. ਮਹੇਸ਼ ਸ਼ਰਮਾ ਕਈ ਵਾਰ ਕੂੜਾ ਸਾੜੇ ਜਾਣ ਨਾਲ ਤਾਜ ਮਹਿਲ ਨੂੰ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾ ਚੁੱਕੇ ਹਨ। 

taj mehaltaj mahalਇਹੀ ਨਹੀਂ, ਰਾਸ਼ਟਰੀ ਵਾਤਾਵਰਣ ਖੋਜ ਸੰਸਥਾ ਦੀ ਟੀਮ ਨੇ ਵੀ ਅਪਣੇ ਅਧਿਐਨ ਵਿਚ ਸੜਦੇ ਹੋਏ ਕੂੜੇ ਤੋਂ ਨਿਕਲਣ ਵਾਲੇ ਧੂੰਏਂ ਨੂੰ ਤਾਜ ਮਹਿਲ ਲਈ ਹਾਨੀਕਾਰਕ ਮੰਨਿਆ ਸੀ। ਹੁਣ ਸ਼ਹਿਰ ਹੀ ਨਹੀਂ, ਪੂਰੇ ਤਾਜ ਸੰਭਾਲ ਖੇਤਰ ਵਿਚ ਕੂੜਾ ਸਾੜੇ ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਏ ਜਾਣ ਦੀ ਤਿਆਰੀ ਹੈ। ਮੰਡਲ ਕਮਿਸ਼ਨਰ ਇਸ ਨੂੰ ਲੈ ਕੇ ਕਾਫ਼ੀ ਨਾਰਾਜ਼ ਹਨ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਕੂੜੇ ਸਾੜੇ ਜਾਣ 'ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ। 

taj mehaltaj mahalਉਨ੍ਹਾਂ ਨੇ ਸਪੱਸ਼ਟ ਰੂਪ ਨਾਲ ਕਹਿ ਦਿਤਾ ਕਿ ਤਾਜ ਮਹਿਲ ਨੂੰ ਬਚਾਉਣ ਲਈ ਕੂੜੇ ਨੂੰ ਸਾੜੇ ਜਾਣ ਤੋਂ ਬਚਾਉਣਾ ਹੈ। ਇਸ ਦਾ ਸਹੀ ਤਰ੍ਹਾਂ ਨਾਲ ਨਿਪਟਾਰਾ ਕਰਵਾਇਆ ਜਾਣਾ ਹੀ ਜ਼ਰੂਰੀ ਹੈ। ਮੰਡਲ ਕਮਿਸ਼ਨਰ ਨੇ ਦਸਿਆ ਕਿ ਟੀਟੀਜੈਡ ਦੇ ਤਹਿਤ ਆਉਣ ਵਾਲੇ ਸਾਰੇ ਛੇ ਜ਼ਿਲ੍ਹਿਆਂ ਵਿਚ ਕੂੜਾ ਸਾੜੇ ਜਾਣ ਤੋਂ ਰੋਕਣ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾਵੇਗੀ। ਤਾਜ ਮਹਿਲ ਦੇ ਆਸਪਾਸ ਗੰਦਗੀ ਦੇ ਕਾਰਨ ਸੈਲਾਨੀਆਂ ਕਾਫ਼ੀ ਪਰੇਸ਼ਾਨੀ ਹੁੰਦੀ ਹੈ। 

taj mehaltaj mahalਭਾਵੇਂ ਕਿ ਇਸ ਖੇਤਰ ਵਿਚ ਹਰ ਰੋਜ਼ ਸਫ਼ਾਈ ਹੁੰਦੀ ਹੋਵੇ ਪਰ ਕਿਤੇ ਨਾ ਕਿਤੇ ਗੰਦਗੀ ਬਿਖ਼ਰੀ ਮਿਲਣ ਨਾਲ ਬਦਨਾਮੀ ਹੋ ਰਹੀ ਹੈ। ਇਸ ਦੇ ਲਈ ਮੰਡਲ ਕਮਿਸ਼ਨਰ ਨੇ ਸੈਰ ਸਪਾਟਾ ਵਿਭਾਗ ਨੂੰ ਜ਼ਿੰਮੇਵਾਰੀ ਸੌਂਪਦੇ ਹੋਏ ਹਰ ਹਫ਼ਤੇ ਰਿਪੋਰਟ ਦੇਣ ਦੇ ਨਿਰਦੇਸ਼ ਦਿਤੇ ਹਨ। ਤਾਜ ਦੇ ਪੱਛਮੀ ਗੇਟ ਪਾਰਕਿੰਗ ਅਤੇ ਸ਼ਿਲਪਗ੍ਰਾਮ ਵੱਲ ਸੜਕ ਕਿਨਾਰੇ ਹੀ ਕੂੜਾ ਕਰਕਟ ਮਿਲ ਜਾਂਦਾ ਹੈ। ਇਸ ਤਰ੍ਹਾਂ ਦੇ ਦ੍ਰਿਸ਼ ਦੇਖਣ ਤੋਂ ਬਾਅਦ ਵਿਦੇਸ਼ੀ ਸੈਲਾਨੀ ਇਸ ਨੂੰ ਅਪਣੇ ਕੈਮਰਿਆਂ ਵਿਚ ਕੈਦ ਕਰ ਲੈਂਦੇ ਹਨ। ਬਾਅਦ ਵਿਚ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। 

taj mehaltaj mahalਮੰਡਲ ਕਮਿਸ਼ਨਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਤਾਜ ਮਹਿਲ ਦੇ ਆਸਪਾਸ ਉਚ ਕੋਟੀ ਦੀ ਸਫ਼ਾਈ ਦੇ ਨਿਰਦੇਸ਼ ਦਿਤੇ ਗਏ ਹਨ। ਇਸ ਦਾ ਵੱਖਰੇ ਤੌਰ 'ਤੇ ਠੇਕਾ ਵੀ ਦਿਤਾ ਗਿਆ ਹੈ। ਉਸ ਤੋਂ ਬਾਅਦ ਵੀ ਇੱਥੇ ਸਫ਼ਾਈ ਪ੍ਰਬੰਧ ਸਹੀ ਤਰੀਕੇ ਦਾ ਦਿਖਾਈ ਨਹੀਂ ਦਿੰਦਾ। ਉਨ੍ਹਾ ਉਪ ਨਿਦੇਸ਼ਕ ਸੈਰ ਸਪਾਟਾ ਅਮਿਤ ਸ੍ਰੀਵਾਸਤਵ ਨੂੰ ਜ਼ਿੰਮੇਵਾਰੀ ਸੌਂਪਦੇ ਹੋਏ ਨਿਰਦੇਸ਼ ਦਿਤੇ ਕਿ ਉਹ ਅਪਣੀ ਟੀਮ ਲਗਾ ਕੇ ਇਸ ਖੇਤਰ ਦੀ ਸਮੀਖਿਆ ਕਰਵਾਉਣ ਅਤੇ ਹਰ ਹਫ਼ਤੇ ਦੀ ਰਿਪੋਰਟ ਵੀ ਦੇਣ। 

Location: India, Uttar Pradesh, Agra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement